ਪੱਤਰਕਾਰ ਪਲਵਿੰਦਰ ਸਿੰਘ ਕੰਡਾ ਦੇ ਸਤਿਕਾਰਯੋਗ ਪਿਤਾ ਕਰਮ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ
ਕਸਬਾ ਭਿੱਖੀਵਿੰਡ ਤੋਂ ਪੱਤਰਕਾਰ ਪਲਵਿੰਦਰ ਸਿੰਘ ਕੰਡਾ ਦੇ ਸਤਿਕਾਰਯੋਗ ਪਿਤਾ ਸਵ. ਸ੍ਰ ਕਰਮ ਸਿੰਘ ਕੰਡਾ ਬੀਤੇ ਕੁਝ ਦਿਨ ਪਹਿਲਾਂ ਸਵਰਗਵਾਸ ਹੋ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਓਹਨਾ ਦੇ ਗ੍ਰਹਿ ਭਿੱਖੀਵਿੰਡ ਵਿਖੇ ਪਾਏ ਗਏ। ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਪੱਟੀ ਰੋਡ ਭਿੱਖੀਵਿੰਡ ਵਿਖੇ ਕਰਵਾਏ ਗਏ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਜੀ ਨੇ ਵਿਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ l ਅਰਦਾਸ ਉਪਰੰਤ ਸਵ ਸ੍ਰ ਕਰਮ ਸਿੰਘ ਕੰਡਾ ਜੀ ਦੇ ਵੱਡੇ ਸਪੁੱਤਰ ਸ੍ਰ ਭੁਪਿੰਦਰ ਸਿੰਘ ਕੰਡਾ ਨੂੰ ਸਕੇ ਸਬੰਧੀਆਂ ਅਤੇ ਪੰਥਕ ਸ਼ਖਸ਼ੀਅਤਾਂ ਵੱਲੋਂ ਪਗੜੀ ਦੀ ਰਸਮ ਨਿਭਾਈ ਅਤੇ ਸਪੁੱਤਰ ਪੱਤਰਕਾਰ ਪਲਵਿੰਦਰ ਸਿੰਘ ਕੰਡਾ ਅਤੇ ਕੁਲਵਿੰਦਰ ਸਿੰਘ ਕੰਡਾ ਨੂੰ ਵੱਖ ਵੱਖ ਪੰਥਕ ਜਥਬੰਦੀਆਂ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ l l ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਅਤੇ ਪੱਤਰਕਾਰ ਭਾਈਚਾਰਾ ਪੁੱਜਾ l ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੌਰਵਦੀਪ ਸਿੰਘ ਵਲਟੋਹਾ, ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਚੇਅਰਮੈਨ ਜਰਨੈਲ ਸਿੰਘ ਅਲਗੋਂ, ਵਰਇੰਦਰਬੀਰ ਸਿੰਘ ਟੀਟੂ, ਮੁਹੰਮਦ ਅਲਵਰ ਖਾਂ , ਚੇਅਰਮੈਨ ਕੰਧਾਲ ਸਿੰਘ ਬਾਠ, ਸਰਪੰਚ ਹਰਚਰਨ ਸਿੰਘ ਸਿੱਧਵਾਂ , ਬਲਰਾਜ ਸਿੰਘ ਗਿੱਲ, ਅਮਰਜੀਤ ਸਿੰਘ ਢਿੱਲੋਂ, ਸੁਖਪਾਲ ਸਿੰਘ ਗਾਬੜੀਆ,ਭਾਜਪਾ ਆਗੂ ਸਿਤਾਰਾ ਸਿੰਘ ਡਲੀਰੀ , ਹਰਜਿੰਦਰ ਸਿੰਘ ਬੁਰਜ, ਡਾਕਟਰ ਭਗਵੰਤ ਸਿੰਘ ਕੰਬੋਕੇ, ਡਾਕਟਰ ਨਰਿੰਦਰ ਖੁੱਲਰ , ਸੰਤੋਖ ਸਿੰਘ ਸੌਖੀ l ਪੱਤਰਕਾਰ ਭਾਈਚਾਰਾ ਜਿਸ ਵਿੱਚ ਪ੍ਰਧਾਨ ਸਵਿੰਦਰ ਸਿੰਘ ਬਲੇਰ, ਸੁਰਿੰਦਰ ਕੁਮਾਰ ਨੀਟੂ, ਜਗਤਾਰ ਸਿੰਘ ਖਾਲੜਾ, ਰਾਣਾ ਬੁੱਗ , ਹਰਮਨ ਵਾਂ, ਜਗਦੇਵ ਸਿੰਘ ਸਮਰਾ,ਅਮਰਗੌਰ ਸਿੰਘ, ਰਾਜਨ ਚੋਪੜਾ, ਗੁਰਪ੍ਰੀਤ ਸਿੰਘ ਸੈਡੀ, ਜਗਜੀਤ ਸਿੰਘ ਡੱਲ , ਭੁਪਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਗੋਲਣ,ਬਲਜੀਤ ਸਿੰਘ ਵਲਟੋਹਾ, ਰਿੰਪਲ ਗੋਲਣ, ਲਖਵਿੰਦਰ ਸਿੰਘ ਗੋਲਣ, ਹਰਵਿੰਦਰ ਸਿੰਘ ਭਾਟੀਆ, ਦਲਬੀਰ ਸਿੰਘ ਇਲਾਕੇ ਦੇ ਸਰਪੰਚ ਪੰਚ ਅਤੇ ਮੋਹਤਬਾਰ ਰਿਸ਼ਤੇਦਾਰ ਅਤੇ ਸਕੇ ਸਬੰਧੀ, ਸਮੂਹ ਮੈਂਬਰ ਪੰਜਾਬ ਗਤਕਾ ਕਲੱਬ ,ਸਮੂਹ ਮੈਂਬਰ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਕਲੱਬ ਭਿੱਖੀਵਿੰਡ, ਆਦਿ ਸੰਗਤਾਂ ਇਸ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਆਂ l ਇਸ ਅੰਤਿਮ ਅਰਦਾਸ ਵਿੱਚ ਪੁੱਜੀਆਂ ਸੰਗਤਾਂ ਦਾ ਸਪੁੱਤਰ ਭੁਪਿੰਦਰ ਸਿੰਘ ਕੰਡਾ, ਪੱਤਰਕਾਰ ਪਲਵਿੰਦਰ ਸਿੰਘ ਕੰਡਾ, ਕੁਲਵਿੰਦਰ ਸਿੰਘ ਕੰਡਾ, ਦਮਨਦੀਪ ਸਿੰਘ ਸਾਜਨ , ਹਰਮਨਪ੍ਰੀਤ ਸਿੰਘ ਕੰਡਾ, ਪ੍ਰਭ ਨੂਰ ਸਿੰਘ ਕੰਡਾ , ਮਨਤਾਜ ਸਿੰਘ ਕੰਡਾ ਨੇ ਧੰਨਵਾਦ ਕੀਤਾ l
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।