ਦੁਬਈ (2 ਜੂਨ) ਗਲੋਬਲ ਸਿੱਖ ਕੌਂਸਲ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਬਹੁਤ ਈਮੇਲ ਅਤੇ ਸੁਨੇਹੇ ਆ ਰਹੇ ਹਨ।ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ ਨੇ ਕਿਹਾ ਕਿ ਜੀਐਸਸੀ ਵਲੋਂ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਇਹ ਫੈਸਲਾ ਲਿਆ ਹੈ ਕਿ 2 ਜੂਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਇੱਕ ਬਹੁਤ ਵੱਡੇ ਪੱਧਰ ਤੇ ਆਨਲਾਈਨ ਵਰਲਡ ਸਿੱਖਸ ਸਮਿਟ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਸਾਰੇ ਵਿਅਕਤੀਆਂ, ਸੰਸਥਾਵਾਂ ਅਤੇ ਗੁਰਦੁਆਰਿਆਂ ਨੂੰ ਇਸ ਉਸਾਰੂ ਸੰਵਾਦ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਸੈਮੀਨਾਰ ਵਿੱਚ ਜਿੱਥੇ ਕੈਲੰਡਰ ਮਾਹਿਰ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਇਰਵਿਨਪ੍ਰੀਤ ਸਿੰਘ, ਸ੍ਰ. ਕਿਰਪਾਲ ਸਿੰਘ ਬਠਿੰਡਾ ਅਤੇ ਡਾਕਟਰ ਸਰਬਜੀਤ ਸਿੰਘ ਜੀ ਸ਼ਾਮਿਲ ਹੋਣਗੇ, ਜੋ ਕੈਲੰਡਰ ਬਾਰੇ ਹਰ ਤਰ੍ਹਾਂ ਦੇ ਸੁਆਲਾਂ ਦੇ ਜੁਆਬ ਦੇਣਗੇ ਉਥੇ ਨਾਲ ਹੀ ਮੂਲ ਨਾਨਕਸ਼ਾਹੀ ਕੈਲੰਡਰ ਤੇ ਡੱਟਕੇ ਪਹਿਰਾ ਦੇਣ ਵਾਲੀਆਂ ਸ਼ਖਸੀਅਤਾਂ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਣਗੇ ਅਤੇ ਆਪਣੇ ਵੀਚਾਰ ਪੇਸ਼ ਕਰਨਗੇ।ਜਿਨ੍ਹਾਂ ਵਿੱਚ ਜਥੇਦਾਰ ਸੁਖਦੇਵ ਸਿੰਘ ਭੌਰ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਪ੍ਰਧਾਨ ਜੰਮੂ ਗੁਰਦੁਆਰਾ ਕਮੇਟੀ ਸ੍ਰ. ਰਣਜੀਤ ਸਿੰਘ ਜੀ, ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਰਮੇਸ਼ ਸਿੰਘ ਜੀ, ਜਨਰਲ ਸਕੱਤਰ ਬੀਬੀ ਸਤਵੰਤ ਕੌਰ ਜੀ ਅਤੇ ਡਾਇਰੈਕਟਰ ਦਿਆਲ ਸਿੰਘ ਰਿਸਰਚ ਫੋਰਮ ਅਤੇ ਪੰਜਾਬੀ ਵਰਲਡ ਸੈਂਟਰ ਤੋਂ ਡਾਕਟਰ ਰਜ਼ਾਕ ਸ਼ਾਹਿਦ ਜੀ ਸ਼ਾਮਿਲ ਹੋ ਰਹੇ ਹਨ।
ਗਲੋਬਲ ਸਿੱਖ ਕੌਂਸਲ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੀ ਹੈ ਕਿ ਭਾਵੇਂ ਤੁਸੀਂ ਮੂਲ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਦੇ ਹੋ ਜਾਂ ਨਹੀਂ, ਪਰ ਤੁਸੀਂ ਇਸ ਸੈਮੀਨਾਰ ਵਿੱਚ ਜਰੂਰ ਸ਼ਾਮਿਲ ਹੋਵੋ , ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਸੂਝ ਅਤੇ ਚਿੰਤਾਵਾਂ ਸਾਡੇ ਨਾਲ ਸਾਂਝੀਆਂ ਕਰੋ ਅਤੇ ਆਉ, ਮਿਲ ਬੈਠਕੇ ਆਪਾਂ ਕਿਸੇ ਸਾਰਥਿਕ ਨਤੀਜੇ ਤੇ ਪੁਹੰਚੀਏ।
ਆਓ ਆਪਾਂ ਸਿੱਖੀ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਸੁਨਹਿਰਾ ਭਵਿੱਖ ਸਿਰਜੀਏ ਕਿਤੇ ਸਾਡੀ ਭਵਿੱਖ ਵਾਲੀ ਪੀੜ੍ਹੀ ਤਾਰੀਖਾਂ ਵਿੱਚ ਹੀ ਨਾ ਉਲਝੀ ਰਹੇ।ਇਸ ਲਈ ਸਾਰੇ ਆਪਸੀ ਮਤਭੇਦਾਂ ਨੂੰ ਦੂਰ ਕਰੀਏ ਅਤੇ ਇਕ ਸਾਰਥਿਕ ਹੱਲ ਲੱਭੀਏ।
ਇਸ ਭਾਈਚਾਰਕ ਕਾਰਜ ਲਈ ਹੇਠਾਂ ਦਿੱਤਾ ਜੂਮ ਲਿੰਕ ਨੋਟ ਕਰ ਲਉ ਅਤੇ ਵੱਧ ਤੋਂ ਵੱਧ ਹਾਜਰੀ ਭਰਕੇ ਆਪਣੇ ਵੀਚਾਰ ਸਾਂਝੇ ਕਰੋ।
*ਜ਼ੂਮ ਮੀਟਿੰਗ ਵੇਰਵੇ:*
– *ਮਿਤੀ:* 2 ਜੂਨ, 2024
– *ਸਮਾਂ:* 19:30 ਭਾਰਤੀ ਸਮਾਂ
– *ਜ਼ੂਮ ਲਿੰਕ:* [ਜ਼ੂਮ ਮੀਟਿੰਗ ਲਿੰਕ](https://us02web.zoom.us/j/6787941794?pwd=dGljdnRTWUtiZ29nd0JCNTRqQ2JEQT09)
– *ਮੀਟਿੰਗ ਆਈਡੀ:* 678 794 1794
– *ਪਾਸਕੋਡ:* GSCKSKK
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।
3 Comments
Waheguru ji ka khalsa. Waheguru ji ki fateh ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thanks ji