ਲਾਇਪਸ਼ਿਗ (21 ਅਪ੍ਰੈਲ) ਮੂਲ ਨਾਨਕਸ਼ਾਹੀ ਕੈਲੰਡਰ (2003)ਅਨੁਸਾਰ ਪੰਜ ਵੈਸਾਖ (18 ਅਪ੍ਰੈਲ) ਨੂੰ ਗੁਰੂ ਅੰਗਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਦਾ ਲਈ ਨਿਯਤ ਹੈ।ਭਗਤ ਧੰਨਾ ਜੀ ਦਾ ਜਨਮ ਦਿਨ ਅੱਠ ਵੈਸਾਖ (21 ਅਪ੍ਰੈਲ) ਨਿਯਤ ਹੈ।ਇਨ੍ਹਾ ਦਿਹਾੜਿਆ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ (ਜਰਮਨੀ) ਵਿਖੇ ਬਹੁਤ ਹੀ ਸ਼ਰਧਾਪੂਰਵਕ ਸਮੂਹ ਸਾਧ ਸੰਗਤ ਵੱਲੋ ਕਰਵਾਇਆ ਗਿਆ । ਜਿਸ ਦੀ ਆਰੰਭਤਾ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਪਰੰਤ ਸਜੇ ਦੀਵਾਨ ਵਿੱਚ ਭਾਈ ਭੁਪਿੰਦਰ ਸਿੰਘ ਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਭਾਈ ਰਵਿੰਦਰ ਸਿੰਘ ਆਲਮਗੀਰ ਨੇ ਕਥਾ ਕਰਦੇ ਹੋਏ ਨੇ ਗੁਰੂ ਸਾਹਿਬਾਨ ਦੀਆ ਬਖਸ਼ਿਸ਼ਾਂ ਦੀ ਸ਼ਾਝ ਪਾਈ।ਵਿਸ਼ੇਸ਼ ਤੌਰ ਭਗਤ ਧੰਨਾ ਜੀ ਦੇ ਜੋ ਤਿੰਨ ਸ਼ਬਦ ਗੁਰਬਾਣੀ ਵਿੱਚ ਦਰਜ ਹਨ ਦੀ ਵਿਚਾਰ ਕਰਦੇ ਹੋਏ ਆਖਿਆ ਭਗਤ ਜੀ ਨੂੰ ਕਿਸੇ ਠਾਕਰ ਆਦਿ ਦੀ ਪੂਜਾ ਕਰਕੇ ਪ੍ਰਮਾਤਮਾ ਨਹੀ ਮਿਲਿਆ। ਭਗਤ ਧੰਨਾ ਜੀ ਦਾ ਸ਼ਬਦ ਜੋ ਆਸਾ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਕ(487) ਪਰ ਦਰਜ ਹੈ ਦੇ ਅੰਤਲੇ ਫੁਰਮਾਨ ” ਧੰਨੈ ਧੰਨ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ।। ” ਵਿਚ ਦਿੜ੍ਰ ਕਰਵਾਉਂਦੇ ਹਨ। ਉਨਾ ਨੂੰ ਪ੍ਰਮਾਤਮਾ ਪ੍ਰਾਪਤੀ ਗੁਰ ਉਪਦੇਸ਼ ਕਮਾਉਣ ਨਾਲ ਹੋਈ ਹੈ।ਸੋ ਇਸ ਲਈ ਆਓ ਗੁਰੂ ਸਿਧਾਂਤ ਨਾਲ ਜੁੜਦੇ ਹੋਏ ਸੰਕਲਪ ਕਰੀਏ ਕੇ ਅੱਜ ਤੋਂ ਗੁਰ ਉਪਦੇਸ਼ ਅਨੁਸਾਰ ਆਪਣਾ ਜੀਵਨ ਜਿਊਣ ਹੈ। ਸਮੂਹ ਸਾਧ ਸੰਗਤ ਨੇ ਬਹੁਤ ਸ਼ਰਧਾਪੂਰਵਕ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।