ਜਰਮਨੀ 21 ਅਪ੍ਰੈਲ (ਸੰਦੀਪ ਸਿੰਘ ਖਾਲੜਾ) ਫਰੈਂਕਫੋਰਟ ਦੇ ਏਅਰਪੋਰਟ ਤੇ ਸਮੁੱਚੇ ਟੈਕਸੀ ਵਾਲੇ ਵੀਰਾਂ ਵੱਲੋਂ ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਹਿਲੀ ਵਿਸਾਖ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਖਾਲਸੇ ਦੇ 325ਵੇਂ ਪ੍ਰਗਟ ਦਿਹਾੜੇ ਨੂੰ ਸਮਰਪਿਤ ਖੁਸ਼ੀਆਂ ਸਾਂਝੀਆਂ ਕਰਨ ਲਈ ਦੂਸਰੀ ਕਮਿਊਨਿਟੀ ਦੇ ਭਾਈਚਾਰੇ ਨਾਲ ਰਲ ਕੇ ਚਾਹ ਪਕੌੜੇ ਅਤੇ ਮਠਿਆਈ ਦੇ ਲੰਗਰ ਲਗਾਏ ਗਏ । ਇਸ ਵਕਤ ਬੋਲਦਿਆ ਭਾਈ ਗੁਰਚਰਨ ਸਿੰਘ ਗੁਰਾਇਆ ਅਤੇ ਭਾਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਜੋ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਜੋ ਪਰਉਪਕਾਰੀ ਮਿਸ਼ਨ ਹੈ ਜਿਹਨਾਂ ਨੇ ਜਾਤਪਾਤ ਖਤਮ ਕਰਨ ਲਈ “ਇਨ ਗਰੀਬ ਸਿਖਨ ਕੋ ਦੇਉਂ ਪਾਤਸ਼ਾਹੀ” ਦੇ ਅਨੁਸਾਰ ਜੋ ਦਸਵੇਂ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਨ ਖਾਲਸੇ ਨੂੰ ਪ੍ਰਗਟ ਕੀਤਾ ਅੱਜ ਉਹਨਾਂ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਇਹ ਫਰੈਂਕਫੋਰਟ ਦੇ ਵਿੱਚ ਸਮੂੰਹ ਟੈਕਸੀ ਵਾਲੇ ਵੀਰਾਂ ਦੇ ਭਾਈਚਾਰੇ ਨੇ ਲੰਗਰ ਲਗਾਏ ਸੋ ਜਿਨਾਂ ਵੀਰਾਂ ਨੇ ਇਸ ਵਿੱਚ ਹਿੱਸਾ ਲਿਆ ਸਭ ਦਾ ਧੰਨਵਾਦ ਹੈ ਤੇ ਜਿਨਾਂ ਵੀਰਾਂ ਨੇ ਇਹ ਲੰਗਰ ਵਰਤਾਇਆ ਹੈ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਗੁਰੂ ਮਹਾਰਾਜ ਜੋ ਇਹਨਾਂ ਨੂੰ ਸਾਰਿਆਂ ਟੈਕਸੀ ਵਾਲੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਟੈਕਸੀ ਵਾਲੇ ਵੀਰਾਂ ਦੇ ਕੰਮਕਾਰਾਂ ਵਿੱਚ ਵਾਧਾ ਪਾਵੇ । ਇਸ ਵਕਤ ਸਿੱਖ ਭਾਈਚਾਰੇ ਵਲੋਂ ਖੁਸ਼ੀਆਂ ਸਾਂਝੀਆਂ ਕਰਦਿਆਂ ਜੋ ਪਿਛਲੇ ਦਿਨੀ ਈਦ ਦਾ ਦਿਹਾੜਾ ਲੰਘ ਕੇ ਗਿਆ ਹੈ ਉਸਦੀਆਂ ਦੀ ਸਮੁੱਚੇ ਪਾਕਿਸਤਾਨ , ਅਫਗਾਨਿਸਤਾਨ, ਤੁਰਕੀ , ਇਰਾਨੀ ਵੀਰਾਂ ਨੂੰ ਵਾਧਾਈਆਂ ਦਿੱਤੀਆਂ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।