ਫਰੈਕਫੋਰਟ 23 ਫਰਵਰੀ ਵਰਲਡ ਸਿੱਖ ਪਾਰਲੀਮੈਂਟ ਦੇ ਕੋ ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਮੰਨੂਵਾਦੀ ਮੋਦੀ , ਅਮਿਤ ਸ਼ਾਹ, ਤੇ ਹਰਿਆਣੇ ਦੇ ਖੱਟਰ ਦੀ ਤਾਨਸ਼ਾਹ ਹਕੂਮਤ ਵੱਲੋ ਆਪਣੀਆਂ ਹੱਕੀ ਮੰਗਾਂ ਵਾਸਤੇ ਦਿੱਲੀ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਜਿਸ ਪੱਧਰ ਤੇ ਰੋਕ ਕੇ ਜਿਸ ਤਰ੍ਹਾਂ ਉਹਨਾਂ ਨਾਲ ਘੱਟੀਆ ਹੱਥ ਕੰਡੇ ਅਪਣਾ ਕੇ ਮਾੜਾ ਸਲੂਕ ਕੀਤਾ ਗਿਆ । ਜਿਵੇ ਕਿ ਭਾਰਤ ਦੇ ਨਾਗਰਿਕ ਨਾ ਹੋ ਕੇ ਕਿਸੇ ਵਿਰੋਧੀ ਦੇਸ਼ ਦੇ ਸ਼ਹਿਰੀ ਹੋਣ ਉਹਨਾਂ ਉਪੱਰ ਹੰਝੂ ਗੈਸ ਦੇ ਗੋਲੇ , ਰਸਤੇ ਵਿੱਚ ਕਿੱਲਾਂ , ਕੰਡਿਆਲੀ ਤਾਰਾਂ ਤੋਂ ਅੱਗੇ ਜਾ ਕੇ ਗੋਲੀਆਂ ਦੀਆਂ ਵਛਾੜਾ ਕਰਕੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਕਤਲ ਕਰ ਸੈਂਕੜੇ ਕਿਸਾਨਾਂ ਨੂੰ ਜਖਮੀ ਕਰਕੇ ਅੰਤਰਰਾਸ਼ਟਰੀ ਚਾਰਟਰ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਘੋਰ ਉਲੰਘਣਾ ਦੇ ਖਿਲਾਫ ਤੇ ਕਿਸਾਨਾਂ ਨਾਲ ਹਮਦਰਦੀ ਤੇ ਉਹਨਾਂ ਦੀ ਵਿਦੇਸ਼ਾਂ ਵਿੱਚ ਅਵਾਜ ਬਣਨ ਲਈ ਜਰਮਨ ਦੇ ਇਨਸਾਫ਼ ਪਸੰਦ ਲੋਕਾਂ , ਪੰਥਕ ਜਥੇਬੰਦੀਆਂ , ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ 24 ਫਰਵਰੀ ਦਿਨ ਸ਼ਨੀਵਾਰ ਨੂੰ 13:00 ਵਜੇ ਤੇ 16:00 ਵਜੇ ਤੱਕ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਰੋਹ ਮੁਜਾਹਰਾ ਕਰਕੇ ਜਿੱਥੇ ਜਬਰ ਜੁਲਮ ਦਾ ਸ਼ਿਕਾਰ ਕਿਸਾਨਾਂ ਦੇ ਹੱਕ ਵਿੱਚ ਹਾ ਦਾ ਨਾਹਰਾ ਮਾਰਿਆ ਜਾਵੇਗਾ ਉੱਥੇ ਭਾਜਪਈ ਮੋਦੀ ਦੀ ਹਕੂਮਤ ਦੀਆਂ ਕਿਸਾਨਾਂ , ਮਜਦੂਰਾਂ ਤੇ ਘੱਟ ਗਿਣਤੀ ਕੌਮਾਂ ਪ੍ਰਤੀ ਨੀਤੀਆਂ ਦਾ ਪਰਦਾਫਾਸ ਕੀਤਾ ਜਾਵੇਗਾ ਇਹ ਨੀਤੀਆਂ ਦੇਸ਼ ਨੂੰ ਤਬਾਹੀ ਵੱਲ ਲੈ ਕੇ ਜਾਣਗੀਆਂ ਉੱਥੇ ਦੇਸ਼ ਦੇ ਕਿਸਾਨਾਂ ਖ਼ਾਸ ਕਰਕੇ ਦੇਸ਼ ਪੰਜਾਬ ਵਿੱਚ ਕਿਸਾਨਾਂ ਤੇ ਕਿਰਤੀ ਮਜ਼ਦੂਰ ਕੀ ਹਰ ਮੱਧਵਰਗੀ ਲੋਕ ਇਸ ਦੀ ਮਾਰ ਤੋ ਪ੍ਰਭਾਵਤ ਹੋਣਗੇ ਜਿਸ ਦਾ ਸਿੱਧੇ ਰੂਪ ਵਿੱਚ ਸਰਮਾਏਦਾਰ ਪੂੰਜੀਪਤੀ ਵਰਗ ਦਾ ਫਾਇਦਾ ਹੈ ਦੇਸ਼ ਪੰਜਾਬ ਦੇ ਵਾਸੀਆਂ ਨਾਲ ਪਿਆਰ ਕਰਨ ਵਾਲੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਹਰ ਪੰਜਾਬੀ ਨੂੰ ਪੰਜਾਬ ਵਿੱਚ ਕਿਸਾਨਾਂ ਮਜਦੂਰਾਂ ਉਪੱਰ ਢਾਹੇ ਜਾ ਰਹੇ ਜਬਰ ਜ਼ੁਲਮ ਪ੍ਰਤੀ ਸੰਘਰਸ਼ ਕਰ ਰਹੇ ਸੰਘਰਸ਼ਕਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਤੇ ਉਹਨਾਂ ਦੀ ਮਦਦ ਕਰਨ ਦੇ ਨਾਲ ਨਾਲ ਪਾਰਟੀਬਾਜ਼ੀ ਤੇ ਧੜੇਬੰਦੀ ਤੋ ਉਪੱਰ ਉੱਠ ਕੇ ਦਿੱਲੀ ਹਕੂਮਤ ਨੂੰ ਦੱਸਣ ਲਈ ਕਿ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਦੇਸ਼ ਪੰਜਾਬ ਦੀ ਰੀੜ ਦੀ ਹੱਡੀ ਕਿਰਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ । ਜੋ ਹਰਿਆਣੇ ਦੀ ਸਰਕਾਰ ਵੱਲੋ ਦਿੱਲੀ ਵਿੱਚ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਜੋ ਹੱਥ ਕੰਡੇ ਅਪਣਾਏ ਗਏ ਉਸ ਦੀ ਸਖ਼ਤ ਸ਼ਬਦਾਂ ਵਿੱਚ ਘੋਰ ਨਿੰਦਾ ਕਰਨ ਤੇ ਸ਼ਨੀਵਾਰ ਨੂੰ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਹੋ ਰਹੇ ਰੋਹ ਮੁਜ਼ਾਹਰੇ ਵਿੱਚ ਵੱਧ ਤੋਂ ਸ਼ਾਮਲ ਹੋਈਏ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।