208 Views
ਬਲਾਕ ਚੋਹਲਾ ਸਹਿਬ ਦੇ ਪਿੰਡ ਗੁੱਜਰਪੁਰਾ ਵਿੱਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਜਥੇਬੰਦੀ ਪੰਜਾਬ ਦੀ ਨਵੀਂ ਇਕਾਈ ਬਣਾਈ ਗਈ
ਖਡੂਰ ਸਹਿਬ 24 ਸਤੰਬਰ ( ਸੁੱਖ ਸਭਰਾਂ, ਹੈਪੀ ਸਭਰਾ) ਅੱਜ ਹਲਕਾ ਖਡੂਰ ਸਹਿਬ ਬਲਾਕ ਚੋਹਲਾ ਸਹਿਬ ਦੇ ਪਿੰਡ ਗੁੱਜਰਪੁਰਾ ਵਿੱਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਜਥੇਬੰਦੀ ਪੰਜਾਬ ਦੀ ਨਵੀਂ ਇਕਾਈ ਬਣਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਇਕੱਠੇ ਹੋਏ ।ਇਸ ਨਵੀ ਬਣੀ ਇਕਾਈ ਬਣਾਉਣ ਦੀ ਪਰਧਾਨੀ ਸਰਦਾਰ ਸਲੱਖਣ ਸਿੰਘ ਮੰਡਾਲਾ, ਬਲਾਕ ਪਰਧਾਨ ਖਡੂਰ ਸਹਿਬ ਵਲੋਂ ਕੀਤੀ ਗਈ।ਇਸ ਮੌਕੇ ਤੇ ਪੱਟੀ ਬਲਾਕ ਪਰਧਾਨ ਸਰਦਾਰ ਸੋਹਣ ਸਿੰਘ ਸਭਰਾਂ ਵੀ ਪਹੁੰਚੇ,ਇਸ ਮੌਕੇ ਤੇ ਬਲਾਕ ਪਰਧਾਨ ਸਰਦਾਰ ਸੋਹਣ ਸਿੰਘ ਸਭਰਾਂ ਵਲੋਂ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਹੋਇਆਂ,ਉਗਰਾਂਹਾ ਜਥੇਬੰਦੀ ਦੇ ਅਸੂਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਤੇ ਇਸ ਨਵੀਂ ਬਣੀ ਇਕਾਈ ਦੇ ਕਿਸਾਨ ਆਗੂਆਂ ਦੇ ਨਾਮ ਇਸ ਪ੍ਰਕਾਰ ਹਨ, ਇਕਾਈ ਪਰਧਾਨ ਸਰਦਾਰ ਅੰਗਰੇਜ ਸਿੰਘ ਗੁੱਜਰਪੁਰਾ, ਮੀਤ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ, ਜਰਨਲ ਸਕੱਤਰ ਸਰਦਾਰ ਹਰਜਿੰਦਰ ਸਿੰਘ,ਖਜਾਨਚੀ ਸਰਦਾਰ ਮੁੱਖਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਦਾਰ ਦਿਲਬਾਗ ਸਿੰਘ,ਸੰਗਠਨ ਸਕੱਤਰ ਸਰਦਾਰ ਅਵਤਾਰ ਸਿੰਘ, ਪ੍ਰੈਸ ਸਕੱਤਰ ਸਰਦਾਰ ਜਸ਼ਨਪਰੀਤ ਸਿੰਘ,ਸਲਾਹ ਕਾਰ ਮਨਜੀਤ ਸਿੰਘ, ਸਲਾਹ ਕਾਰ ਸਰਦਾਰ ਬਲਵਿੰਦਰ ਸਿੰਘ, ਮੈਬਰ ਸੋਨੂੰ ਸਿੰਘ ਗੁੱਜਰਪੁਰਾ ਇਸ ਮੌਕੇ ਤੇ ਵੱਖ ਵੱਖ ਕਿਸਾਨ ਆਗੂਆਂ ਵਲੋਂ ਆਪੋਂ ਆਪਣੇ ਵਿਚਾਰ ਸਾਝੇ ਕੀਤੇ ਗਏ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









