Home » ਮਾਝਾ » ਸੁਲਤਾਨਵਿੰਡ ਰੋਡ ਵਿਖੇ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਵਲੋ ਪਿਤਾ ਜੀ ਦੀ ਯਾਦ ਵਿਚ ਸਾਲਾਨਾ ਖੂਨਦਾਨ ਕੈਂਪ ਲਗਾਇਆ

ਸੁਲਤਾਨਵਿੰਡ ਰੋਡ ਵਿਖੇ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਵਲੋ ਪਿਤਾ ਜੀ ਦੀ ਯਾਦ ਵਿਚ ਸਾਲਾਨਾ ਖੂਨਦਾਨ ਕੈਂਪ ਲਗਾਇਆ

SHARE ARTICLE

226 Views

ਅੱਜ ਕਲ ਦੇ ਸਮੇ ਵਿਚ ਜਿਵੇਂ ਕੇ ਇਨਸਾਨੀਅਤ ਪੈਸੇ ਪਿਛੇ ਦੌੜ ਰਹੀ ਹੈ ਲੇਕਿਨ ਫੇਰ ਵੀ ਇਹਨਾ ਵਿਚੋ ਕੁਝ ਦਾਨੀ ਸੱਜਣ ਜਿਹੜੇ ਕੇ ਮਨੁੱਖਤਾ ਲਈ ਬਹੁਤ ਵਧੀਆ ਸੋਚ ਰੱਖਦੇ ਹਨ ਅਤੇ ਚੰਗੀਆ ਸੇਵਾਵਾ ਕਰਦੇ ਹਨ। ਇਹਨਾ ਵਿਚ ਇਕ ਸੇਵਾ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਉਹਨਾਂ ਵਲੋ ਆਪਣੇ ਪਿਤਾ ਜੀ ਦੀ ਯਾਦ ਵਿਚ ਸਾਲਾਨਾ ਖੂਨਦਾਨ ਕੈਂਪ ਸੁਲਤਾਨਵਿੰਡ ਲਗਾਇਆ ਗਿਆ। ਜਿਵੇਂ ਕੇ ਅੱਜਕਲ ਦੇ ਰੁਕੇ ਸਮੇ ਵਿਚ ਬਹੁਤ ਸਾਰੇ ਸਮਾਜ ਸੇਵਕ ਜਾ ਦਾਨੀ ਸੱਜਣ ਅੱਗੇ ਆ ਕੇ ਬਹੁਤ ਦਾਨ ਕਰਦੇ ਹਨ ਪਰ ਦਾਨਾ ਵਿੱਚੋ ਦਾਨ ਉਹ ਮਹਾਨ ਦਾਨ ਮੰਨਿਆ ਜਾਂਦਾ ਹੈ ।ਜਿਸ ਤਰਾ ਕੇ ਕਿਸੇ ਨੂੰ ਨੰਗੇ ਨੂੰ ਕੱਪੜਾ, ਪਿਆਸੇ ਨੂੰ ਪਾਣੀ ਅਤੇ ਭੁੱਖੇ ਨੂੰ ਅੰਨ ਜਾ ਕਿਸੇ ਧੀ ਦਾ ਕੰਨਿਆ ਦਾਨ ਮਹਾਨ ਦਾਨ ਮੰਨੇ ਜਾਂਦੇ ਹਨ ਜਿਸ ਤਰਾ ਕੇ ਅਜ ਕੱਲ ਖੂਨ ਦਾਨ ਬਹੁਤ ਵੱਡਾ ਦਾਨ ਮੰਨਿਆ ਗਿਆ ਹੈ ਖ਼ੂਨ ਦਾਨ ਇਕ ਉਹ ਦਾਨ ਹੈ ਜੋ ਕਿਸੇ ਲੋੜਵੰਦ ਦੀ ਜਾਨ ਬਚਾਅ ਸਕਦਾ ਹੈ ਜਾ ਕਿਸੇ ਦੀ ਔਖੇ ਸਮੇ ਵਿਚ ਮਦਦ ਕਰ ਸਕਦਾ ਹੈ। ਮਿਤੀ 18-02-2024 ਨੂੰ ਸੁਲਤਾਨਵਿੰਡ ਰੋਡ ਵਿਖੇ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਉਹਨਾਂ ਵਲੋ ਆਪਣੇ ਪਿਤਾ ਜੀ ਦੀ ਯਾਦ ਵਿਚ ਜੋ ਕੇ ਸਾਲਾਨਾ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਉਚੇਚੇ ਤੌਰ ਤੇ ਪਹੁੰਚੇ ਯਾਦ ਰਹੇ ਕੇ ਸਰਦਾਰ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਇਹ ਉਹ ਸਖ਼ਸੀਅਤ ਹਨ ਜੋ ਕੇ ਕੋਰੋਨਾ ਕਾਲ ਦੇ ਸਮੇ ਵਿਚ ਬਹੁਤ ਸਾਰੇ ਲੋਕਾ ਦੀ ਮਦਦ ਕਰ ਚੁੱਕੇ ਹਨ ਗਰੀਬ ਲੜਕੀਆ ਦੇ ਵਿਆਹ, ਪੜਾਈ ਲਿਖਾਈ ਅਤੇ ਮਰੀਜ਼ਾ ਦੀ ਮਦਦ, ਲੋੜਵੰਦਾ ਲਈ ਦਵਾਈਆਂ ਅਤੇ ਉਹਨਾਂ ਦੇ ਆਪ੍ਰੇਸ਼ਨ ਅਤੇ ਹੋਰ ਬਹੁਤ ਸਾਰੇ ਸਲਾਘਾਯੋਗ ਕੰਮ ਕੀਤੇ ਹਨ ।ਜਿੰਨਾ ਨੇ ਇਸ ਮੌਕੇ ਜਦੋ ਦੇਖਿਆ ਕੇ ਬਹੁਤ ਸਾਰੇ ਲੋਕ ਖੂਨਦਾਨ ਕਰਨ ਲਈ ਆਏ ਹਨ ਓਹ ਵੀ ਪਿਛੇ ਹਟਣ ਵਾਲੇ ਨਹੀਂ ਸਨ ਲੇਕਿਨ ਫੇਰ ਵੀ ਉਹਨਾਂ ਨੇ 10-15 ਦਿਨ ਪਹਿਲੇ ਖ਼ੂਨ ਦਾਨ ਕਰਨ ਕਾਰਨ ਖ਼ੂਨ ਨਹੀਂ ਦੇ ਸਕੇ ਉਹਨਾਂ ਦੇ ਨਾਲ ਆਏ ਐੱਚ ਸੀ ਸਲਵੰਤ ਸਿੰਘ ਨੂੰ ਇਸ ਲਈ ਉਤਸਾਹਿਤ ਕੀਤਾ ਕੇ ਖੂਨਦਾਨ ਬਹੁਤ ਹੀ ਵੱਡਾ ਦਾਨ ਹੈ ਅਤੇ ਇਸ ਗੱਲ ਨੂੰ ਮਨ ਕੇ ਐੱਚ ਸੀ ਸਲਵੰਤ ਸਿੰਘ ਨੇ ਖੂਨ ਦਾਨ ਕੀਤਾ ਅਤੇ ਇਕ ਵੱਖਰੀ ਮਿਸਾਲ ਪੈਦਾ ਕੀਤੀ ਜੋ ਕੇ ਮਨੁੱਖਤਾ ਦੀ ਸੇਵਾ ਲਈ ਅਸੀ ਵੱਡੇ ਵੱਡੇ ਲੰਗਰ ਲਗਾ ਰਹੇ ਹਾ ਖੂਨਦਾਨ ਕਰ ਕੇ ਅਸੀ ਮਨੁੱਖਤਾ ਦੀ ਸੇਵਾ ਕਰ ਰਹੇ ਹਾ ਯਾਦ ਰਹੇ ਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਉਹ ਸੈੱਲ ਦੇ ਇੰਚਾਰਜ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਸਰਦਾਰ ਦਲਜੀਤ ਸਿੰਘ ਜੀ ਦਾ ਕਹਿਣਾ ਹੈ ਕੇ ਖੂਨਦਾਨ ਕਰਨ ਦੇ ਨਾਲ ਜਿਸ ਤਰਾ ਕੇ ਕਿਸੇ ਦਾ ਐਕਸੀਡੈਂਟ ਹੋਏ ਵਿਅਕਤੀ ਦੀ ਮਦਦ ਹੋ ਸਕਦੀ ਹੈ ਅਤੇ ਕਈ ਲੋਕ ਬਿਮਾਰੀਆ ਤੋ ਪੀੜਤ ਹਨ ਉਹਨਾਂ ਦੀ ਮਦਦ ਹੋ ਸਕਦੀ ਹੈ ਉਹਨਾਂ ਦਾ ਕਹਿਣਾ ਹੈ ਕੇ ਖੂਨਦਾਨ ਹਰੇਕ ਤੰਦਰੁਸਤ ਵਿਅਕਤੀ ਦਾ ਨੂੰ ਕਰਨਾ ਚਾਹੀਦਾ ਹੈ ਤਾ ਜੋ ਕਿਸੇ ਦੀ ਮਦਦ ਹੋ ਸਕੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ ਗੁਰਮਤਿ ਪ੍ਰਚਾਰ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਅਤੇ ਜਰਮਨੀ ਵਿੱਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ 31 ਮੈਂਬਰੀ ਕਮੇਟੀ ਦਾ ਗਠਨ

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ