ਤਰਨਤਾਰਨ ਦੇ ਪਿੰਡ ਮਾੜੀ ਕੰਬੋਕੀ ਦੇ ਖੇਤਾਂ ਵਿੱਚੋ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਡਰੋਨ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8.30 ਵਜੇ ਧਰਮਾ ਚੋਂਕੀ ਦੇ ਪਿੰਡ ਡੱਲ ਨੇੜੇ ਡਰੋਨ ਗਤੀਵਿਧੀ ਦੀ ਜਾਣਕਾਰੀ ‘ਤੇ ਅੱਜ ਸੂਚਨਾ ਅਨੁਸਾਰ ਅਤੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਝੇ ਤਲਾਸ਼ੀ ਅਭਿਆਨ ਦੌਰਾਨ ਮਾੜੀ ਕੰਬੋਕੀ ਥਾਣਾ ਖਾਲੜਾ ਦੇ ਖੇਤਰ ਤੋਂ ਡਰੋਨ ਬਰਾਮਦ ਹੋਇਆ ਹੈ। ਬਰਾਮਦ ਡਰੋਨ ਚੀਨ ਵਿੱਚ ਬਣਿਆ ਹੋਇਆ ਕਵਾਡਕਾਪਟਰ DJI ਮੈਟ੍ਰਿਸ 350 RTK ਕੰਪਨੀ ਦਾ ਹੈ ਇਸ ਦੀ 3 ਤੋਂ 4 ਕਿਲੋ ਵਜ਼ਨ ਚੁੱਕਣ ਦੀ ਸਮਰੱਥਾ ਹੈ। ਪੰਜਾਬ ਪੰਜਾਬ ਅਤੇ ਬੀਐਸਐਫ ਵੱਲੋਂ ਚਾਜ ਚੱਲ ਰਹੀ ਹੈ ਡਰੋਨ ਦੇ ਨਾਲ ਅਵੈਡ ਚੀਜ਼ ਤਾਂ ਨਹੀਂ ਮੰਗਵਾਈ ਗਈ । ਇਕੱਲੇ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਕੇਸ FIR ਨੰਬਰ 15 ਮਿਤੀ 30/01/24 U / S 10,11,12 ਏਅਰਕ੍ਰਾਫਟ ਐਕਟ 1934 ਤਹਿਤ ਦਰਜ ਕੀਤਾ ਗਿਆ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।