Home » ਮਾਝਾ » ਨਵੰਬਰ 84 ਦਿੱਲੀ ਦੰਗੇ ਜਾਂ ਨਸਲਕੁਸ਼ੀ। – ਸੁਰਜੀਤ ਸਿੰਘ ਭੁੱਚਰ ( ਪੋਤਰਾ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ)

ਨਵੰਬਰ 84 ਦਿੱਲੀ ਦੰਗੇ ਜਾਂ ਨਸਲਕੁਸ਼ੀ। – ਸੁਰਜੀਤ ਸਿੰਘ ਭੁੱਚਰ ( ਪੋਤਰਾ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ)

SHARE ARTICLE

16 Views

31 ਅਕਤੂਬਰ 1984 ਵਾਲੇ ਦਿਨ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸ ਦੇ ਸਿੱਖ ਬਾਡੀਗਾਰਡਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਕ ਨਵੰਬਰ ਨੂੰ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਿੱਖਾਂ ਤੇ ਕਾਤਲਾਨਾ ਹਮਲੇ ਸ਼ੁਰੂ ਹੋ ਗਏ। ਇਹ ਹਮਲੇ ਜਿਆਦਾਤਰ ਕਾਂਗਰਸ ਸਾਸਿਤ ਸੂਬਿਆਂ ਵਿੱਚ ਹੋਏ। ਕਾਤਲ ਭੀੜਾਂ ਦੀ ਅਗਵਾਈ ਉਸ ਸਮੇਂ ਦੇ ਉੱਘੇ ਸਿਆਸੀ ਲੀਡਰ ਕਰ ਰਹੇ ਸਨ। ਕਾਤਲ ਭੀੜਾਂ ਕੋਲ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਲਈ ਵੋਟਰ ਲਿਸਟਾਂ ਤੱਕ ਵੀ ਸਨ। ਰੇਲਗੱਡੀਆਂ, ਬੱਸਾਂ, ਕਾਰਾਂ, ਟਰੱਕਾਂ ਵਿਚੋਂ ਕੱਢ ਕੱਢ ਕੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਔਰਤਾਂ ,ਬੱਚਿਆਂ ਤੱਕ ਨੂੰ ਵੀ ਬਖਸ਼ਿਆ ਨਹੀਂ ਗਿਆ। ਸਿੱਖਾਂ ਦੀਆਂ ਦੁਕਾਨਾਂ ਅਤੇ ਵਪਾਰਕ ਸੰਸਥਾਵਾਂ ਨੂੰ ਲੁਟਿਆ ਅਤੇ ਸਾੜਿਆ ਗਿਆ। ਪੁਲਿਸ ਮੂਕ ਦਰਸ਼ਕ ਬਣ ਕੇ ਸਭ ਕੁਝ ਵੇਖਦੀ ਰਹੀ ਅਤੇ ਕਾਤਲ ਲੁਟੇਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਕਾਂਗਰਸ ਸਰਕਾਰ ਨੇ ਇਸ ਸਾਰੇ ਘਟਨਾਕ੍ਰਮ ਨੂੰ ਸਿੱਖ ਵਿਰੋਧੀ ਦੰਗੇ ਕਹਿ ਕੇ ਪ੍ਰਚਾਰਿਆ ਜਦੋਂ ਕਿ ਦੰਗੇ ਅਤੇ ਨਸਲਕੁਸ਼ੀ ਵਿੱਚ ਜਮੀਨ ਆਸਮਾਨ ਦਾ ਫਰਕ ਹੈ। ਸਰਕਾਰੀ ਰਿਕਾਰਡਾਂ ਵਿੱਚ ਇਸ ਨੂੰ ਸਿੱਖ ਵਿਰੋਧੀ ਦੰਗੇ ਹੀ ਲਿਖਿਆ ਗਿਆ ਹੈ। ਨਵੰਬਰ 1984 ਵਿੱਚ ਸਿੱਖਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਸੀ, ਬਲਕਿ ਇਹ ਕਾਂਗਰਸ ਰਾਜ ਦੀ ਸਰਪ੍ਰਸਤੀ ਹੇਠ ਕੀਤੀ ਗਈ ਇਕ ਤਰਫਾ ਸਿੱਖ ਨਸਲਕੁਸ਼ੀ ਸੀ। ਇਹ ਸ਼ਬਦਾਂ ਦੀ ਖੇਡ ਜਾਣਬੁੱਝ ਕੇ ਖੇਡੀ ਗਈ ਤਾਂਕਿ ਸਿੱਖ ਕੌਮ ਨੂੰ ਇਨਸਾਫ ਤੋਂ ਵਾਂਝਿਆ ਰੱਖਿਆ ਜਾ ਸਕੇ ਕਿਉਕਿ ਜੇ ਇਸ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇ ਦਿੱਤਾ ਜਾਂਦਾ ਤਾਂ ਅੰਤਰਰਾਸ਼ਟਰੀ ਕਾਨੂੰਨ ਲਾਗੂ ਹੋਣ ਨਾਲ ਕਾਤਲਾਂ, ਸਾਜਿਸਕਾਰਾਂ ਅਤੇ ਹੋਰ ਜਿੰਮੇਵਾਰ ਅਫਸਰਾਂ ਵਿਰੁੱਧ ਕਾਰਵਾਈ ਲਈ ਸਰਕਾਰ ਨੂੰ ਮਜਬੂਰ ਹੋਣਾ ਪੈਣਾ ਸੀ। ਸਰਕਾਰ ਨੇ ਦਿਖਾਵੇ ਲਈ ਇਕ ਦਰਜਨ ਦੇ ਕਰੀਬ ਜਾਂਚ ਕਮਿਸ਼ਨ ਬਿਠਾਏ ਪਰ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਅਸਫਲ ਰਹੇ। ਅੱਜ 42 ਸਾਲ ਬਾਅਦ ਵੀ ਸਿੱਖ ਪੀੜਤ ਪਰਿਵਾਰ ਇਨਸਾਫ ਲਈ ਠੋਕਰਾਂ ਖਾਣ ਲਈ ਮਜਬੂਰ ਹਨ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News