Home » ਨਵੀਂ ਦਿੱਲੀ » ਕੈਨੇਡਾ ’ਚ ਚੀਨੀ ਦੂਤਾਵਾਸ ਤੋਂ ਭਾਰਤੀ ਦੂਤਾਵਾਸ ਤੱਕ ਖਾਲਸਾਈ ਫਰੀਡਮ ਮਾਰਚ, ਚੀਨ ਨੂੰ ਭਾਰਤ ਵਿਰੁੱਧ ਖੜ੍ਹਨ ਤੇ ਸਿੱਖ ਆਜ਼ਾਦੀ ਲਹਿਰ ਦੇ ਸਮਰਥਨ ਦੀ ਅਪੀਲ

ਕੈਨੇਡਾ ’ਚ ਚੀਨੀ ਦੂਤਾਵਾਸ ਤੋਂ ਭਾਰਤੀ ਦੂਤਾਵਾਸ ਤੱਕ ਖਾਲਸਾਈ ਫਰੀਡਮ ਮਾਰਚ, ਚੀਨ ਨੂੰ ਭਾਰਤ ਵਿਰੁੱਧ ਖੜ੍ਹਨ ਤੇ ਸਿੱਖ ਆਜ਼ਾਦੀ ਲਹਿਰ ਦੇ ਸਮਰਥਨ ਦੀ ਅਪੀਲ

SHARE ARTICLE

62 Views

 

ਨਵੀਂ ਦਿੱਲੀ, 29 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- 64 ਜਸਟਿਸ ਅਤੇ ਟੀਮ ਸ਼ਹੀਦ ਨਿੱਝਰ ਵੱਲੋਂ ਚੀਨੀ ਦੂਤਾਵਾਸ ਦੇ ਸਾਹਮਣੇ ਕੀਤੀ ਰੈਲੀ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਚੀਨ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਦੇ ’ਤੇ ਭਾਰਤ ਦਾ ਵਿਰੋਧ ਕਰਨ ਅਤੇ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਦੇ ਸਮਰਥਨ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ। ਚੀਨੀ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ ਵਿੱਚ ਪੰਜਾਬ ਨੂੰ ਭਾਰਤ ਤੋਂ ਵੱਖ ਕਰਕੇ ਖਾਲਿਸਤਾਨ ਦੀ ਸਥਾਪਨਾ ਲਈ ਸਿੱਖਾਂ ਦੇ ਸਵੈ-ਨਿਰਣੇ ਦੀ ਮੰਗ ਉਠਾਈ ਗਈ। ਰੈਲੀ ਵਿੱਚ ਸ਼ੀ ਜਿਨਪਿੰਗ ਦੀਆਂ ਤਸਵੀਰਾਂ ਅਤੇ ਖਾਲਿਸਤਾਨ ਰੈਫਰੈਂਡਮ ਨਾਲ ਸਬੰਧਤ ਪੋਸਟਰ ਲਹਿਰਾਏ ਗਏ ਅਤੇ “ਸਿੱਖ-ਚੀਨੀ ਭਾਈ-ਭਾਈ” ਸਮੇਤ ਭਾਰਤ ਤੇ ਨਰਿੰਦਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਚੀਨੀ ਦੂਤਾਵਾਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਲਗਭਗ 4–5 ਕਿਲੋਮੀਟਰ ਦਾ ਖਾਲਿਸਤਾਨ ਫਰੀਡਮ ਮਾਰਚ ਕੱਢ ਕੇ ਡਾਊਨਟਾਊਨ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਅੱਗੇ ਵੱਡੀ ਰੈਲੀ ਕੀਤੀ। ਇੱਥੇ ਖਾਲਿਸਤਾਨ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੁਲਾਰਿਆਂ ਨੇ ਭਾਰਤੀ ਅਧਿਕਾਰੀਆਂ ਨੂੰ ਲਲਕਾਰਿਆ ਕਿ “ਗੋਲੀਆਂ ਦਾ ਡਰ ਦਿਖਾ ਕੇ ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।” ਇਸ ਦੌਰਾਨ ਭਾਰਤੀ ਝੰਡੇ ਨੂੰ ਪਾੜਨ ਦੀ ਘਟਨਾ ਵੀ ਸਾਹਮਣੇ ਆਈ। ਪ੍ਰਬੰਧਕਾਂ ਨੇ ਅਗਲੇ ਖਾਲਿਸਤਾਨ ਰੈਫਰੈਂਡਮ ਦਾ ਐਲਾਨ ਕਰਦਿਆਂ ਦੱਸਿਆ ਕਿ 21 ਮਾਰਚ 2027 ਨੂੰ ਆਸਟ੍ਰੇਲੀਆ ਵਿੱਚ ਰੈਫਰੈਂਡਮ ਹੋਵੇਗਾ। ਰੈਲੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਸਰਦਾਰ ਨਰਿੰਦਰ ਸਿੰਘ ਰੰਧਾਵਾ ਅਤੇ ਟੀਮ ਸ਼ਹੀਦ ਨਿੱਝਰ ਤੋਂ ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਦਲਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਰਣਜੀਤ ਸਿੰਘ ਸਹੋਤਾ, ਭਾਈ ਇੰਦਰਜੀਤ ਸਿੰਘ ਬੈਂਸ, ਭਾਈ ਹਰਨੇਕ ਸਿੰਘ ਅਤੇ ਭਾਈ ਵਰਿੰਦਰ ਸਿੰਘ ਸਮੇਤ ਵਡੀ ਗਿਣਤੀਆਂ ਵਿਚ ਸੰਗਤਾਂ ਮੌਜੂਦ ਸਨ ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News