(ਤਰਨਤਾਰਨ) ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਭਾਰਤੀ ਯੂਵਾ ਮਾਮਲੇ ਅਤੇ ਖੇਡ ਮੰਤਰਾਲਿਆ ਅਤੇ ਖੇਡ ਅਥਾਰਟੀ ਆਫ ਇੰਡੀਆ ਵੱਲੋ ਖੇਲੋ ਇੰਡੀਆ ਯੂਥ ਗੇਮਜ 2023 ਦਾ ਆਯੋਜਨ ਮਿਤੀ 19 ਜਨਵਰੀ ਤੋ 28 ਜਨਵਰੀ ਤੱਕ ਤੱਕ ਤਾਮਿਲਨਾਡੂ ਵਿਚ ਹੋ ਰਿਹਾ ਹੈ |ਇਹਨਾ ਨੈਸ਼ਨਲ ਖੇਡ ਈਵੈਂਟ ਵਿੱਚ ਵੱਖ-ਵੱਖ ਖੇਡਾ ਦੇ ਰਾਸ਼ਟਰ ਪੱਧਰ ਤੇ ਟੂਰਨਾਮੈਂਟ ਹੋਣਗੇ ਜਿਸ ਵਿੱਚ ਪੰਜਾਬ ਦੀ ਵਿਰਾਸਤੀ ਅਤੇ ਰਵਾਇਤੀ ਗਤਕਾ ਖੇਡ ਨੂੰ ਵੀ ਸ਼ਾਮਲ ਹੈ | ਇਹਨਾ ਖੇਲੋ ਇੰਡੀਆ ਯੂਥ ਗੇਮਜ ਰਾਸ਼ਟਰੀ ਖੇਡਾ ਵਿੱਚ ਗਤਕਾ ਖੇਡ ਦੇ ਮੁਕਾਬਲੇ ਤਮਿਲਨਾਡੂ ਰਾਜ ਦੇ ਮਦਰੱਈ ਸਹਿਰ ਦੇ ਜਿਲਾ ਖੇਡ ਸਟੇਡੀਅਮ ਵਿੱਖੇ ਹੋਣਗੇ ਜਿਸ ਵਿੱਚ ਪਲਵਿੰਦਰ ਸਿੰਘ ਕੰਡਾ ਭਿੱਖੀਵਿੰਡ, ਹਰਦੀਪ ਸਿੰਘ ਭਿੰਡਰ, ਕਰਮਜੀਤ ਸਿੰਘ ਛੀਨੀਵਾਲ ਨੂੰ ਗਤਕਾ ਟੂਰਨਾਮੈਂਟ ਵਿੱਚ ਬਤੌਰ ਟੈਕਨੀਕਲ ਆਫੀਸ਼ਲ ਚੁਣਿਆ ਗਿਆ ਹੈ ਜੋ ਮਿਤੀ 21 ਜਨਵਰੀ ਤੋ 23 ਜਨਵਰੀ ਤੱਕ ਹੋਣ ਵਲੇ ਖੇਲੋ ਇੰਡੀਆ ਰਾਸ਼ਟਰੀ ਗਤਕਾ ਮੁਕਾਬਲੇਆ ਵਿੱਚ ਆਪਣੀਆ ਸੇਵਾਵਾ ਨਿਭਾਉਣਗੇ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆ ਪਲਵਿੰਦਰ ਸਿੰਘ ਕੰਡਾ, ਹਰਦੀਪ ਸਿੰਘ, ਕਰਮਜੀਤ ਸਿੰਘ ਨੇ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ , ਗਤਕਾ ਖੇਡ ਪ੍ਰਮੋਟਰਾ , ਗਤਕਾ ਖਿਡਾਰੀਆ ਦੀ ਮਿਹਨਤ ਸਦਕਾ ਹੀ ਗਤਕਾ ਰਾਸ਼ਟਰੀ ਖੇਡਾ ਵਿੱਚ ਸ਼ਾਮਲ ਹੋਈ ਹੈ ਜਿਸ ਵਿੱਚ ਬਤੌਰ ਟੈਕਨੀਕਲ ਆਫੀਸ਼ਲ ਵੱਜੌ ਰਾਸ਼ਟਰੀ ਖੇਡਾ ਵਿੱਚ ਸ਼ਾਮਲ ਹੋਣਾ ਸਾਡੇ ਲਈ ਕਿਸੇ ਪ੍ਰਾਪਤੀ ਤੋ ਘੱਟ ਨਹੀ ਹੈ | ਜਿਕਰਯੋਗ ਹੈ ਕਿ ਪਿਛਲੇ 14 ਸਾਲ ਤੋ ਪਲਵਿੰਦਰ ਸਿੰਘ ਕੰਡਾ, ਹਰਦੀਪ ਸਿੰਘ ਭਿੰਡਰ, ਕਰਮਜੀਤ ਸਿੰਘ ਰਾਸ਼ਟਰ ਪੱਧਰ ਤੇ ਅੰਤਰ ਯੂਨੀਵਰਸਿਟੀ ਗਤਕਾ ਖੇਡ, ਰਾਸ਼ਟਰ ਸਕੂਲ ਗਤਕਾ ਖੇਡ ਮੁਕਾਬਲੇਆ, ਅਤੇ ਰਾਸ਼ਟਰ ਫੈਡਰੇਸ਼ਨ ਗਤਕਾ ਮੁਕਾਬਲੇਆ ਵਿੱਚ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਰਹਿਨੁਮਾਈ ਹੇਠ ਪਹਿਲਾ ਵੀ ਟੈਕਨੀਕਲ ਆਫੀਸ਼ਲ ਵੱਜੌ ਸੇਵਾਵਾ ਨਿਭਾ ਚੁਕੇ ਹਨ |ਇਹਨਾ ਦੀ ਮਿਹਨਤ ਤੇ ਕਾਬਲੀਅਤ ਸਦਕਾ ਹੀ ਦੁਬਾਰਾ ਖੇਲੋ ਇੰਡੀਆ ਯੂਥ ਗੇਮਜ ਖੇਡਾ ਵਿੱਚ ਟੈਕਨੀਕਲ ਆਫੀਸ਼ਲ ਵੱਜੌ ਚੁਣਿਆ ਗਿਆ ਹੈ ਜੋ ਕਿ ਸਮੂਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਉਹਨਾ ਇਸ ਚੋਣ ਲਈ ਗਤਕੇ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ ਹਰਚਰਨ ਸਿੰਘ ਭੁੱਲਰ, ਕਾਰਜਕਾਰੀ ਪ੍ਰਧਾਨ ਸ ਰਜਿੰਦਰ ਸਿੰਘ ਸੋਹਲ ਅਤੇ ਜਨਰਲ ਸਕੱਤਰ ਕਮ ਡਇਰੈਕਟਰ ਆਫ ਟੂਰਨਾਮੈਂਟ ਸ ਬਲਜਿੰਦਰ ਸਿੰਘ ਤੂਰ ਦਾ ਧੰਨਵਾਦ ਕੀਤਾ |
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।