Home » ਨਵੀਂ ਦਿੱਲੀ » ਪੰਜਾਬ ਦੇ ਪਿੰਡਾਂ ’ਚ ਈਸਾਈ ਪ੍ਰਚਾਰਕਾਂ ਵਲੋਂ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ਰੋਕਣ ‘ਚ ਸ਼੍ਰੋਮਣੀ ਕਮੇਟੀ ਅਸਫਲ: ਕਾਲਕਾ/ ਕਾਹਲੋਂ 👉 ਸਰਨਾ ਤੇ ਜੀ.ਕੇ. ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ’ਚ ਧਰਨੇ ਲਾਉਣਾ ਬੇਹੱਦ ਨਿੰਦਣਯੋਗ

ਪੰਜਾਬ ਦੇ ਪਿੰਡਾਂ ’ਚ ਈਸਾਈ ਪ੍ਰਚਾਰਕਾਂ ਵਲੋਂ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ਰੋਕਣ ‘ਚ ਸ਼੍ਰੋਮਣੀ ਕਮੇਟੀ ਅਸਫਲ: ਕਾਲਕਾ/ ਕਾਹਲੋਂ 👉 ਸਰਨਾ ਤੇ ਜੀ.ਕੇ. ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ’ਚ ਧਰਨੇ ਲਾਉਣਾ ਬੇਹੱਦ ਨਿੰਦਣਯੋਗ

SHARE ARTICLE

15 Views

ਨਵੀਂ ਦਿੱਲੀ, 9 ਜੂਨ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿਚੋਂ 8 ਹਜ਼ਾਰ ਪਿੰਡਾਂ ਵਿਚ ਈਸਾਈ ਧਰਮ ਦੇ ਪ੍ਰਚਾਰਕ ਪਹੁੰਚ ਗਏ ਹਨ ਜੋ ਗਰੀਬ ਤੇ ਕਮਜ਼ੋਰ ਸਿੱਖਾਂ ਨੂੰ ਅਨੇਕਾਂ ਤਰੀਕੇ ਦੇ ਲੋਭ ਤੇ ਲਾਲਚ ਦੇ ਕੇ ਈਸਾਈ ਧਰਮ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ’ਚ ਈਸਾਈ ਧਰਮ ਦਾ ਪ੍ਰਚਾਰ ਇੰਨੀ ਵੱਡੀ ਪੱਧਰ ’ਤੇ ਪਹੁੰਚ ਗਿਆ ਹੈ ਪਰ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਬਲਕਿ ਦਿੱਲੀ ਵਿਚ ਵੀ ਕਮੇਟੀ ਨੇ ਆਪਣਾ ਸਿੱਖ ਮਿਸ਼ਨ ਸਥਾਪਿਤ ਕੀਤਾ ਹੋਇਆ ਹੈ ਜਦੋਂ ਕਿ ਇਸ ਵੱਲੋਂ ਇਕ ਵੀ ਸਿੱਖ ਪ੍ਰਚਾਰਕ ਦਿੱਲੀ ਦੇ ਕਿਸੇ ਵੀ ਇਲਾਕੇ ਵਿਚ ਨਹੀਂ ਭੇਜਿਆ ਗਿਆ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ’ਚ ਸੀਮਤ ਸਹੂਲਤਾਂ ਹੋਣ ਦੇ ਬਾਵਜੂਦ ਦਿੱਲੀ ਗੁਰਦੁਆਰਾ ਕਮੇਟੀ ਨੇ ਪਿਛਲੇ ਸਮੇਂ ਦੌਰਾਨ 2500 ਤੋਂ ਵੱਧ ਸਿੱਖਾਂ ਦੀ ਅੰਮ੍ਰਿਤਸੰਚਾਰ ਨਾਲ ਸਿੱਖੀ ਵਿਚ ਵਾਪਸੀ ਕਰਵਾਈ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਫੈਸਲਾ ਕੀਤਾ ਹੈ ਤੇ ਮੀਟਿੰਗ ਕਰ ਕੇ ਹਰ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਪੋ ਆਪਣੇ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਤੇਜ਼ ਕਰਨ ਅਤੇ ਅੰਮ੍ਰਿਤ ਸੰਚਾਰ ਦੇ ਕੈਂਪ ਲਗਾ ਕੇ ਵੱਧ ਤੋਂ ਵੱਧ ਗਿਣਤੀ ਵਿਚ ਸਿੱਖਾਂ ਨੂੰ ਖੰਡੇ ਬਾਟੇ ਦਾ ਪਾਹੁਲ ਛਕਾਇਆ ਜਾਵੇਗਾ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਬੀਤੇ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਧਰਨਾ ਦੇਣ ’ਤੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਗਠਨ 1971 ਦੇ ਪਾਰਲੀਮੈਂਟ ਦੇ ਐਕਟ ਮੁਤਾਬਕ ਹੋਇਆ ਹੈ। ਜਦੋਂ ਤੋਂ ਐਕਟ ਮੁਤਾਬਕ ਚੋਣਾਂ ਹੋਈਆਂ ਹਨ, ਕਦੇ ਵੀ ਸਿੰਘ ਸਭਾਵਾਂ ਦੇ ਮੈਂਬਰਾਂ ਦੀ ਲਾਟਰੀ ਸਿਸਟਮ ਵਾਸਤੇ ਚੋਣ ਵਿਚ ਦੂਜੇ ਤੋਂ ਤੀਜੀ ਪਰਚੀ ਨਹੀਂ ਕੱਢੀ ਗਈ ਪਰ 2021 ਵਿਚ ਹੋਈਆਂ ਚੋਣਾਂ ਵਿਚ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਆਮ ਆਦਮੀ ਪਾਰਟੀ ਸਰਕਾਰ ਨਾਲ ਰਲੇ ਹੋਏ ਸਨ, ਜਿਸ ਕਾਰਣ ਉਸ ਦੇ ਗੁਰਦੁਆਰਾ ਚੋਣਾਂ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਪੰਜ ਪਰਚੀਆਂ ਕੱਢਵਾ ਦਿੱਤੀਆਂ। ਉਹਨਾਂ ਕਿਹਾ ਕਿ ਜਦੋਂ ਇਸ ਗੈਰ ਕਾਨੂੰਨੀ ਫੈਸਲੇ ਨੂੰ ਪਹਿਲੀਆਂ ਦੋ ਪਰਚੀਆਂ ਵਿਚ ਮੈਂਬਰ ਬਣੇ ਮਨਜੀਤ ਸਿੰਘ ਤੇ ਕਸ਼ਮੀਰ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਤਾਂ ਹੁਣ ਬੀਤੇ ਸਮੇਂ ਵਿਚ ਹੋਈ ਤਰੁੱਟੀ ਨੂੰ ਦਰੁੱਸਤ ਕਰ ਕੇ ਉਹਨਾਂ ਦੀ ਮੈਂਬਰਸ਼ਿਪ ਮਨਜ਼ੂਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸਰਨਾ ਤੇ ਜੀ ਕੇ ਨੂੰ ਕੋਈ ਇਤਰਾਜ਼ ਸੀ ਤਾਂ ਉਹ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਸਾਹਮਣੇ ਧਰਨਾ ਦਿੰਦੇ ਜਾਂ ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਦੇ ਸਾਹਮਣੇ ਧਰਨਾ ਦਿੰਦੇ ਪਰ ਉਹਨਾਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੀ ਚੋਣ ਕੀਤੀ ਅਤੇ ਮਾਸਟਰ ਤਾਰਾ ਸਿੰਘ ਜੀ ਜਿਹਨਾਂ ਨੇ ਪੰਥ ਵਾਸਤੇ ਵੱਡੀਆਂ ਘਾਲਣਾਵਾਂ ਘਾਲੀਆਂ, ਦੇ ਬੁੱਤ ਅੱਗੇ ਜਾ ਕੇ ਆਪਣਾ ਰੋਸ ਮਾਰਚ ਖ਼ਤਮ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੀਆਂ ਹਰਕਤਾਂ ਤੋਂ ਅੱਜ ਮਾਸਟਰ ਤਾਰਾ ਸਿੰਘ ਦੀ ਰੂਹ ਨੂੰ ਵੀ ਸ਼ਰਮਸ਼ਾਰ ਹੋਈ ਹੋਵੇਗੀ।
ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਰੀ ਦਿੱਲੀ ਵਿਚੋਂ ਇਹਨਾਂ ਦੋਵੇਂ ਆਗੂਆਂ ਸਰਨਾ ਤੇ ਜੀ ਕੇ ਨੂੰ ਸਿਰਫ 100 ਮੈਂਬਰ ਹੀ ਧਰਨੇ ਵਾਸਤੇ ਮਿਲੇ ਜਦੋਂ ਕਿ ਜੇਕਰ ਅਸੀਂ ਕਮੇਟੀ ਦੇ ਸਾਰੇ ਹਲਕਿਆਂ ਵਿਚੋਂ ਸਿਰਫ ਦੋ-ਦੋ ਮੈਂਬਰ ਹੀ ਲੈ ਲੈਂਦੇ ਤਾਂ 100 ਮੈਂਬਰ ਹੋ ਜਾਣੇ ਸਨ। ਉਹਨਾਂ ਕਿਹਾ ਕਿ ਅੱਜ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਖੁਦ ਮਾਯੂਸ ਤੇ ਨਿਰਾਸ਼ ਹਨ ਤੇ ਇਸ ਤਰੀਕੇ ਦੀਆਂ ਹਰਕਤਾਂ ’ਤੇ ਉਤਰੇ ਹੋਏ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਦੇ ਪਿੰਡਾਂ ’ਚ ਈਸਾਈ ਪ੍ਰਚਾਰਕਾਂ ਵਲੋਂ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ਰੋਕਣ ‘ਚ ਸ਼੍ਰੋਮਣੀ ਕਮੇਟੀ ਅਸਫਲ: ਕਾਲਕਾ/ ਕਾਹਲੋਂ 👉 ਸਰਨਾ ਤੇ ਜੀ.ਕੇ. ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ’ਚ ਧਰਨੇ ਲਾਉਣਾ ਬੇਹੱਦ ਨਿੰਦਣਯੋਗ