ਪੱਟੀ 9 ਜੂਨ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਵੱਲੋਂ ਨਗਰ ਨਿਵਾਸੀਆਂ ਸਮੂਹ ਨੌਜਵਾਨਾਂ ਸਿੱਖ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਯੂਐਸਏ ਵਾਲੇ ਅਤੇ ਬੀਬੀ ਦਰਸ਼ਨ ਕੌਰ ਜੀ ਦੇ ਭਰਪੂਰ ਸਹਿਯੋਗ ਸਦਕਾ ਤੀਸਰਾ ਅੱਠ ਰੋਜਾ ਜੀਵਨ ਜਾਂਚ ਸਿਖਲਾਈ ਕੈਂਪ ਪਿੰਡ ਬਾਹਮਣੀ ਵਾਲਾ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਚੜਦੀ ਕਲਾ ਦੇ ਨਾਲ ਸੰਪੰਨ ਹੋਇਆ। ਇਸ ਕੈਂਪ ਵਿੱਚ ਬੱਚਿਆਂ ਨੂੰ ਵਿਦਿਆ ਦੀ ਮਹੱਤਤਾ, ਨਸ਼ਿਆਂ ਦੇ ਪ੍ਰਭਾਵ, ਜ਼ਿੰਦਗੀ ਦੀ ਸਫਲਤਾ ,ਸਿੱਖ ਰਹਿਤ ਮਰਿਆਦਾ, ਗੁਰਬਾਣੀ , ਸਿੱਖ ਇਤਿਹਾਸ, ਗੁਰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਬਾਹਮਣੀ ਵਾਲਾ, ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ, ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦੇ ਵੀਰ ਸੁਖਬੀਰ ਸਿੰਘ ਪੱਟੀ , ਭਾਈ ਸੁਖਵਿੰਦਰ ਸਿੰਘ ਖਾਲੜਾ ,ਪ੍ਰਿੰਸੀਪਲ ਗੁਰ ਪ੍ਰਤਾਪ ਸਿੰਘ ਧਨੋਆ ਅਤੇ ਪ੍ਰੋਫੈਸਰ ਗੁਰਸੇਵਕ ਸਿੰਘ ਬੋਪਾਰਾਏ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਜੋ ਕੁਝ ਬੱਚਿਆਂ ਨੂੰ ਪੜਾਇਆ ਗਿਆ ਉਸ ਦਾ ਇੱਕ ਲਿਖਤੀ ਪੇਪਰ ਲਿਆ ਗਿਆ। ਜਿਸ ਵਿੱਚ ਤਿੰਨ ਗਰੁੱਪ ਬਣਾਏ ਗਏ। ਇਸ ਦੇ ਨਾਲ ਹੀ ਬੱਚਿਆਂ ਦੇ ਪੇਂਟਿੰਗ ਅਤੇ ਦਸਤਾਰ ਮੁਕਾਬਲੇ ਗਰੁੱਪ ਵਾਇਜ਼ ਕਰਵਾਏ ਗਏ । ਹਰੇਕ ਗਰੁੱਪ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ, ਸਰਟੀਫਿਕੇਟ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ , ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ , ਜੋਨਲ ਇੰਚਾਰਜ ਭਿਖੀਵਿੰਡ ਭਾਈ ਗੁਰਜੰਟ ਸਿੰਘ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਕੀਤਾ। ਉਹਨਾਂ ਕਿਹਾ ਕਿ ਨਗਰ ਵਿੱਚ ਇਹ ਤੀਸਰਾ ਕੈਂਪ ਹੈ ।ਹਰੇਕ ਸਾਲ ਬੱਚਿਆਂ ਦੇ ਵਿੱਚ ਕੈਂਪ ਦੇ ਪ੍ਰਤੀ ਉਤਸ਼ਾਹ ਵੇਖਣਯੋਗ ਹੁੰਦਾ ਹੈ। 200 ਤੋਂ ਵੱਧ ਬੱਚਿਆਂ ਅਤੇ ਸੰਗਤਾਂ ਨੇ ਆਖਰੀ ਦਿਨ ਭਾਗ ਲਿਆ। ਬੱਚਿਆਂ ਦੀ ਵੱਧ ਰਹੀ ਗਿਣਤੀ ਇਸ ਗੱਲ ਦਾ ਪ੍ਰਤੀਕ ਹੈ ਕਿ ਇਹਨਾਂ ਕਾਰਜਾਂ ਨੂੰ ਲੋਕ ਸਵੀਕਾਰ ਕਰਨ ਦੇ ਲਈ ਤਿਆਰ ਹਨ ਬਸ ਲੋੜ ਸਾਨੂੰ ਉਹਨਾਂ ਤੱਕ ਪਹੁੰਚਣ ਦੀ ਹੈ। ਉਹਨਾਂ ਨੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਕਿ ਅਸੀਂ ਕੈਂਪ ਦੇ ਰੂਪ ਵਿੱਚ ਬੱਚਿਆਂ ਨੂੰ ਸਿੱਖੀ ਜਾਗ ਲਾ ਰਹੇ ਹਾਂ, ਪਰ ਇਹਨਾਂ ਦੀ ਜ਼ਿੰਦਗੀ ਅਗਲੇ ਸਾਲ ਤੱਕ ਕਿਵੇਂ ਦੀ ਹੋਵੇ ਇਸ ਦੀ ਤਿਆਰੀ ਉਹਨਾਂ ਨੇ ਘਰ ਵਿੱਚ ਕਰਨੀ ਹੈ। ਉਨਾਂ ਨੇ ਮਾਤਾ ਪਿਤਾ ਨੂੰ ਬੱਚਿਆਂ ਦੇ ਲਈ ਚੰਗੇ ਰੋਲ ਮਾਡਲ ਬਣਨ ਦੇ ਲਈ ਪ੍ਰੇਰਿਤ ਕੀਤਾ। ਬੱਚਿਆਂ ਦੇ ਖਾਣ ਪੀਣ ਲਈ ਭਾਈ ਤਰਸੇਮ ਸਿੰਘ, ਸਤਨਾਮ ਸਿੰਘ ਸੱਤਾ, ਚਮਕੌਰ ਸਿੰਘ ਕੁਵੈਤ ਵਾਲੇ, ਸੁਖਵੰਤ ਸਿੰਘ ਬਿੱਟੂ ਵਪਾਰੀ, ਲਖਵਿੰਦਰ ਸਿੰਘ ਲੱਖਾ ਵਾਪਾਰੀ, ਮਨਮੋਹਿਤ ਸਿੰਘ ਦੁਬਈ ਵਾਲੇ, ਡਾਕਟਰ ਨਿਸ਼ਾਨ ਸਿੰਘ, ਬੀਬੀ ਪਰਮਜੀਤ ਕੌਰ, ਭਾਈ ਪਲਵਿੰਦਰ ਸਿੰਘ ਜੀ ਅਜੀਜ, ਜੱਜਬੀਰ ਸਿੰਘ, ਬੀਬੀ ਜਸਬੀਰ ਕੌਰ, ਭਾਈ ਲਖਬੀਰ ਸਿੰਘ,ਭਾਈ ਹਰਪ੍ਰੀਤ ਸਿੰਘ ਦੇ ਪਰਿਵਾਰ ਅਤੇ ਕੁਲਦੀਪ ਸਿੰਘ ਗਿੱਲ ਪੱਤਰਕਾਰ ਪੰਜਾਬੀ ਜਾਗਰਨ ਅਖਬਾਰ ਵੱਲੋਂ ਪ੍ਰਬੰਧ ਕੀਤੇ ਗਏ। ਬੱਚਿਆਂ ਦੇ ਇਨਾਮਾਂ ਦੀ ਸੇਵਾ ਮਾਸਟਰ ਮਨਜਿੰਦਰ ਸਿੰਘ ਬੀ ਈ ਓ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਕੋਆਰਡੀਨੇਟਰ ਦੀ ਸੇਵਾ ਭਾਈ ਹਰਚਰਨ ਸਿੰਘ ਉਬੋਕੇ, ਭਾਈ ਤਰਸੇਮ ਸਿੰਘ ਅਤੇ ਬੀਬੀ ਗੁਰਬੀਰ ਕੌਰ ਸਰਬ ਸਤਨਾਮ ਕਲਿਆਣ ਟਰੱਸਟ ਨੇ ਬਾਖੂਬੀ ਨਿਭਾਈ। ਬੀਬੀ ਦਰਸ਼ਨ ਕੌਰ ਹੋਰਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਈ ਇੱਕ ਮਿਸਾਲ ਪੈਦਾ ਕਰਦਿਆਂ ਕਿਹਾ ਕਿ ਇਹੋ ਜਿਹੇ ਚੰਗੇ ਕਾਰਜਾਂ ਦੇ ਲਈ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਯਤਨ ਵੀ ਕਰਨੇ ਚਾਹੀਦੇ ਹਨ ਤੇ ਸਹਿਯੋਗ ਵੀ ਕਰਨਾ ਚਾਹੀਦਾ ਹੈ। ਇਸ ਮੌਕੇ ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ, ਹਰਜੀਤ ਸਿੰਘ, ਆਕਾਸ਼ਦੀਪ ਸਿੰਘ, ਜਗਦੀਸ਼ ਸਿੰਘ, ਸਾਜਨ ਪ੍ਰੀਤ ਸਿੰਘ , ਵਜੀਰ ਸਿੰਘ, ਹਰਮਨਦੀਪ ਸਿੰਘ, ਬਾਬਾ ਇੰਦਰਜੀਤ ਸਿੰਘ ਗ੍ਰੰਥੀ,ਸਰਪੰਚ ਰਣਜੀਤ ਸਿੰਘ ਰਾਣਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅਖੀਰ ਤੇ ਇਸ ਕਾਰਜ ਵਿੱਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।