ਜਰਮਨੀ 23 ਜੂਨ (ਖਿੜਿਆ ਪੰਜਾਬ) ਪ੍ਰਵਾਸੀ ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਜਦੋਂ ਸਾਡੀ ਨਵੀਂ ਪੀੜੀ ਆਪਣੇ ਰਹਿਣ ਵਾਲੇ ਦੇਸ਼ ਦੀ ਸਮਾਜਿਕ ਰਾਜਨੀਤਿਕ ਅਤੇ ਮਨੁੱਖੀ ਸੇਵਾ ਦੇ ਖੇਤਰਾਂ ਵਿੱਚ ਅੱਗੇ ਵਧ ਕੇ ਆਪਣੀ ਵੱਖਰੀ ਪਛਾਣ ਬਣਾਉਂਦੀ ਹੈ ਜਰਮਨੀ ਦੇ ਸ਼ਹਿਰ ਵਰਮਜ (Worms) ਜਰਮਨੀ ਨਾਲ ਸੰਬੰਧਿਤ ਤਰਨਵੀਰ ਕੌਰ ਸਿੰਘ ਇਕ ਅਜਿਹੀ ਹੀ ਨੌਜਵਾਨ ਸ਼ਖਸ਼ੀਅਤ ਹੈ ਜਿਸ ਨੇ ਸਾਬਤ ਕੀਤਾ ਹੈ ਕਿ ਜੇਕਰ ਇਰਾਦੇ ਮਜਬੂਤ ਹੋਣ ਤਾਂ ਪ੍ਰਵਾਸੀ ਪਿਛੋਕੜ ਕਿਸੇ ਵੀ ਉੱਚੀ ਉਡਾਨ ਵਿੱਚ ਰੁਕਾਵਟ ਨਹੀਂ ਬਣ ਸਕਦੇ ਤਰਨਵੀਰ ਕੌਰ ਸਿੰਘ ਦਾ ਸਫਰ ਸਿਰਫ ਨਿੱਜੀ ਸਫਲਤਾ ਦੀ ਕਹਾਣੀ ਨਹੀਂ ਸਗੋਂ ਸਮਾਜਿਕ ਜਿੰਮੇਵਾਰੀ ਲੋਕਤੰਤਰ ਕਦਰਾਂ ਕੀਮਤਾਂ ਅਤੇ ਮਨੁੱਖੀ ਸੇਵਾ ਦੀ ਜੀਵੰਤ ਮਿਸਾਲ ਹੈ ਉਹ 2019 ਤੋਂ ਜਰਮਨੀ ਦੀ ਪ੍ਰਸਿੱਧ ਸੇਵਾ ਸੰਸਥਾ ਆਰਬਾਈਟਰ ਸਮਾਰਿਟਰ ਸੰਸਥਾ (ASB ) ਨਾਲ ਜੁੜੀ ਹੋਈ ਹੈ ਹੜਾਂ ਆਫਤਾਂ ਅਤੇ ਮਨੁੱਖੀ ਸੰਕਟਾਂ ਦੇ ਸਮੇਂ ਸੇਵਾ ਲਈ ਸਮਰਪਿਤ ਇਸ ਸੰਸਥਾ ਵਿੱਚ ਉਸਦੀ ਭਾਗੀਦਾਰੀ ਉਸਦੇ ਸੇਵਾ ਭਾਵ ਨੂੰ ਦਰਸਾਉਂਦੀ ਹੈ ਇਸ ਤੋਂ ਇਲਾਵਾ ਉਸ ਨੇ ਵਰਮਸ Worms ਦੇ ਯੂਥ ਪਾਰਲੀਮੈਂਟ ਵਿੱਚ ਪਹਿਲਾਂ ਪ੍ਰੈਸਬੁਲਾਰਨ ਅਤੇ ਬਾਅਦ ਵਿੱਚ 2023 ਤੋਂ 2025 ਤੱਕ ਚੇਅਰਪਰਸਨ ਵਜੋਂ ਸੇਵਾ ਨਿਭਾਈ ਉਸਦੀ ਅਗਵਾਈ ਹੇਠ ਨੌਜਵਾਨਾਂ ਨੂੰ ਲੋਕਤੰਤਰ ਪ੍ਰਕਿਰਿਆਵਾਂ ਨਾਲ ਜੋੜਨ, ਰਾਜਨੀਤਿਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਸ਼ਹਿਰੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਮਹੱਤਵਪੂਰਨ ਯਤਨ ਕੀਤੇ ਗਏ। ਖਾਸ ਗੱਲ ਇਹ ਹੈ ਕਿ ਤਰਨਵੀਰ ਨੇ ਆਪਣੀ ਸਰਗਰਮੀ ਨੂੰ ਸਿਰਫ ਰਾਜਨੀਤੀ ਤੱਕ ਸੀਮਿਤ ਨਹੀਂ ਰੱਖਿਆ ਉਹ ਸਮਾਜਿਕ ਨਿਆਂ ਬਰਾਬਰੀ ਸ਼ਹਿਨਸ਼ੀਲਤਾ ਅਤੇ ਨਸਲਵਾਦ ਵਿਰੁੱਧ ਜਾਗਰੂਕਤਾ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ 2024 ਤੋਂ ਉਹ ਵਰਮਜ (worms city) ਦੀ ਯੰਗ ਸੋਸ਼ਲਿਸਟਸ ਸੰਸਥਾ ਦੀ ਪ੍ਰਧਾਨ ਵਜੋਂ ਵੀ ਸੇਵਾ ਕਰ ਰਹੀ ਹੈ ਉਸਦੇ ਸਮਾਜਿਕ ਯੋਗਦਾਨ ਦੀ ਮਾਨਤਾ ਵਜੋਂ ਉਸ ਨੂੰ 2024 ਵਿੱਚ “swr Ehrensache” ਸਨਮਾਨ ਨਾਲ ਨਿਵਾਜਿਆ ਗਿਆ ਇਹ ਸਨਮਾਨ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੇ ਸਮਾਜ ਲਈ ਵਿਲੱਖਣ ਅਤੇ ਨਿਸ਼ਕਾਮ ਸੇਵਾਵਾਂ ਨਿਭਾਉਂਦੇ ਹਨ ਤਰਨਵੀਰ ਕੌਰ ਸਿੰਘ ਦੀ ਕਹਾਣੀ ਜਰਮਨੀ ਵਿੱਚ ਰਹਿੰਦੇ ਪੰਜਾਬੀ ਮਾਪਿਆਂ ਅਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਸੰਦੇਸ਼ ਲੈ ਕੇ ਆਉਂਦੀ ਹੈ ਅਕਸਰ ਪ੍ਰਵਾਸੀ ਪਰਿਵਾਰ ਆਪਣੇ ਬੱਚਿਆਂ ਦੀ ਸਫਲਤਾ ਨੂੰ ਸਿਰਫ ਡਾਕਟਰ ਇੰਜੀਨੀਅਰ ਜਾਂ ਕਾਰੋਬਾਰੀ ਬਣਨ ਤੱਕ ਸੀਮਤ ਕਰਕੇ ਵੇਖਦੇ ਹਨ ਪਰ ਅਸਲ ਸਫਲਤਾ ਉਸ ਵੇਲੇ ਹੁੰਦੀ ਹੈ ਜਦੋਂ ਇੱਕ ਨੌਜਵਾਨ ਆਪਣੇ ਸਮਾਜ ਆਪਣੇ ਸ਼ਹਿਰ ਅਤੇ ਆਪਣੇ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਹੈ ਅੱਜ ਜਰਮਨੀ ਦੇ ਸਕੂਲਾਂ, ਕਾਲਜਾਂ , ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਪੰਜਾਬੀ ਨੌਜਵਾਨਾਂ ਲਈ ਤਰਨਵੀਰ ਇੱਕ ਮਿਸਾਲ ਹੈ ਕਿ ਉਹ ਆਪਣੀ ਪਹਿਚਾਨ ਨੂੰ ਸੰਭਾਲਦੇ ਹੋਏ ਮੁੱਖ ਧਾਰਾ ਸਮਾਜ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾ ਸਕਦੇ ਹਨ ਇਹ ਸਿਰਫ ਇੱਕ ਵਿਅਕਤੀ ਦੀ ਪ੍ਰਾਪਤੀ ਨਹੀਂ ਸਗੋਂ ਪੂਰੇ ਪੰਜਾਬੀ ਭਾਈਚਾਰੇ ਦੀ ਪ੍ਰਾਪਤੀ ਹੈ ਸਾਨੂੰ ਅਜਿਹੀਆਂ ਧੀਆਂ ਅਤੇ ਪੁੱਤਰਾਂ ਦੀਆਂ ਕਹਾਣੀਆਂ ਨੂੰ ਉਭਾਰਨਾ ਚਾਹੀਦਾ ਹੈ ਕਿਉਂਕਿ ਇਹ ਕਹਾਣੀਆਂ ਨਵੀਂ ਪੀੜੀ ਨੂੰ ਸਿਰਫ ਸੁਪਨੇ ਦੇਖਣ ਹੀ ਨਹੀਂ ਸਗੋਂ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਦਾ ਹੌਸਲਾ ਵੀ ਦਿੰਦੀਆਂ ਹਨ ਤਰਨਵੀਰ ਕੌਰ ਸਿੰਘ ਵਰਗੀਆਂ ਨੌਜਵਾਨ ਸ਼ਖਸ਼ੀਅਤਾਂ ਇਹ ਸਾਬਤ ਕਰ ਰਹੀਆਂ ਹਨ ਕਿ ਸੇਵਾ ਸਿੱਖਿਆ ਲੋਕਤੰਤਰ ਅਤੇ ਮਨੁੱਖਤਾ ਦੇ ਰਾਹ ਤੇ ਤੁਰ ਕੇ ਨਾ ਸਿਰਫ ਆਪਣਾ ਸਗੋਂ ਪੂਰੇ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਜਾ ਸਕਦਾ ਹੈ ਇਹ ਜਾਣਕਾਰੀ ਸਰਦਾਰ ਨਿਰਮਲ ਸਿੰਘ ਹੰਸਪਾਲ ਹੋਰਾਂ ਵੱਲੋਂ ਸਾਂਝੀ ਕੀਤੀ ਗਈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








