ਕੈਂਪ ਨੂੰ ਸਫਲ ਬਣਾਉਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਕੀਤਾ ਧੰਨਵਾਦ : ਦਸਤੂਰ ਇ ਦਸਤਾਰ ਲਹਿਰ
ਪੱਟੀ 18 ਜੂਨ (ਜਗਜੀਤ ਸਿੰਘ) ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਸੰਸਥਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਪ੍ਰਸਿੱਧ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਅਜ਼ੀਜ਼ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਭਾਈ ਭੂਪ ਸਿੰਘ ਜੀ ਪਿੰਡ ਬਾਹਮਣੀਵਾਲਾ ਵਿਖੇ 10 ਰੋਜ਼ਾ ਜੀਵਨ ਜੁਗਤਿ ਸਮਰ ਕੈਂਪ ” ਲਗਾਇਆ ਗਿਆ। ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮਨਾਉਂਦਿਆਂ ਬੱਚਿਆਂ ਦੇ ਦਸਤਾਰ ਦੁਮਾਲਾ, ਪੇਂਟਿੰਗ ਅਤੇ ਲਿਖਤੀ ਮੁਕਾਬਲੇ ਕਰਵਾਏ ਗਏ। ਹਰੇਕ ਮੁਕਾਬਲੇ ਵਿੱਚ ਦੋ – ਦੋ ਗਰੁੱਪ ਬਣਾਏ ਗਏ। ਤਮਾਮ ਮੁਕਾਬਲਿਆਂ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਤੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਰਨ ਵਾਲੇ ਬੱਚਿਆਂ ਨੂੰ ਸ਼ੀਲਡਾਂ, ਧਾਰਮਿਕ ਸਾਹਿਤ ਅਤੇ ਉੱਘੇ ਪੱਤਰਕਾਰ ਕੁਲਦੀਪ ਸਿੰਘ ਉਰਫ ਕੇਪੀ ਅਤੇ ਵੀਰ ਸੁਖਬੀਰ ਸਿੰਘ ਪੱਟੀ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹਰ ਰੋਜ਼ ਕੈਂਪ ਵਿੱਚ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ, ਧਾਰਮਿਕ ਸਾਹਿਤ ਅਤੇ ਨਗਦ ਰਾਸ਼ੀ ਨਾਲ ਹਹੌਂਸਲਾ ਅਫਜਾਈ ਕੀਤੀ ਗਈ। ਬਾਕੀ ਸਾਰਿਆਂ ਬੱਚਿਆਂ ਨੂੰ ਮੈਡਲ ਦੇ ਕੇ ਨਿਵਾਜਿਆ ਗਿਆ। ਸੁਸਾਇਟੀ ਵੱਲੋਂ ਇਸ ਮੁਕਾਬਲੇ ਵਿੱਚ ਉਚੇਚੇ ਤੌਰ ਤੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਦਸਤਾਰ ਕੋਚ ਆਕਾਸ਼ਦੀਪ ਸਿੰਘ, ਵਜੀਰ ਸਿੰਘ ਆਸਲ, ਗਗਨਦੀਪ ਸਿੰਘ ਭਿੱਖੀਵਿੰਡ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਉਸ ਦੇ ਕਾਰਨ, ਜ਼ਿੰਦਗੀ ਦੀ ਸਫਲਤਾ ਅਤੇ ਸੁਸਾਇਟੀ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਸਾਂਝੇ ਕੀਤੇ। 8 ਜੂਨ ਤੋਂ ਸ਼ੁਰੂ ਹੋਏ ਇਸ ਕੈਂਪ ਵਿੱਚ ਵੱਖ-ਵੱਖ ਬੁਲਾਰਿਆਂ ਭਾਈ ਨਿਰਮਲ ਸਿੰਘ ਸੁਰ ਸਿੰਘ, ਭਾਈ ਸੁਖਵਿੰਦਰ ਸਿੰਘ ਖਾਲੜਾ, ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ, ਭਾਈ ਅਵਤਾਰ ਸਿੰਘ ਹੈਡ ਗ੍ਰੰਥੀ, ਭਾਈ ਸੁਖਬੀਰ ਸਿੰਘ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ, ਪ੍ਰੋਫੈਸਰ ਗੁਰਸੇਵਕ ਸਿੰਘ ਬੋਪਾਰਾਏ, ਭਾਈ ਨਿਸ਼ਾਨ ਸਿੰਘ ਮਰਗਿੰਦਪੁਰਾ, ਭਾਈ ਜਗਜੀਤ ਸਿੰਘ ਜੱਲੋਕੇ, ਭਾਈ ਜੱਸਾ ਸਿੰਘ ਮਨਿਹਾਲਾ, ਭਾਈ ਸੁਖਚੈਨ ਸਿੰਘ ਬੈਠੇ ਭੈਣੀ, ਮੈਡਮ ਗੁਰਬੀਰ ਕੌਰ ਅਤੇ ਮੈਡਮ ਰਜਵੰਤ ਕੌਰ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਮੁੱਚੇ ਜੀਵਨ ਬਾਬਤ ਇਤਿਹਾਸ ਸਾਂਝਾ ਕੀਤਾ। ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ, ਬੀਬੀ ਪਰਮਜੀਤ ਕੌਰ, ਡਾਕਟਰ ਨਿਸ਼ਾਨ ਸਿੰਘ ਮਾਨੋਚਾਹਲ, ਭਾਈ ਸੁਰਜੀਤ ਸਿੰਘ ਭੁੱਚਰ, ਸਰਪੰਚ ਰਣਜੀਤ ਸਿੰਘ, ਭਾਈ ਸਲਵਿੰਦਰ ਸਿੰਘ ਫੌਜੀ, ਭਾਈ ਸੁਖਬੀਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਵੱਲੋਂ ਬੱਚਿਆਂ ਦੇ ਖਾਣ ਪੀਣ ਲਈ ਲੋੜੀਦੀਆਂ ਵਸਤੂਆਂ ਦੀਆਂ ਹਰ ਰੋਜ਼ ਸੇਵਾਵਾਂ ਕੀਤੀਆਂ ਜਾਂਦੀਆਂ ਰਹੀਆਂ , ਜਿਸ ਦਾ ਬੱਚੇ ਭਰਪੂਰ ਆਨੰਦ ਮਾਣਦੇ ਰਹੇ। ਸਿੱਖ ਜਗਤ ਦੇ ਨਾਮਵਰ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਅਜ਼ੀਜ਼ ਅਮਰੀਕਾ ਵਾਲਿਆਂ ਵੱਲੋਂ ਪ੍ਰੈਸ ਨਾਲ ਗੱਲਬਾਤ ਦੌਰਾਨ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਸਲਾਘਾ ਕੀਤੀ ਅਤੇ ਭਵਿੱਖ ਵਿੱਚ ਪਹਿਲਾਂ ਵਾਂਗ ਹੀ ਹਰੇਕ ਪ੍ਰਕਾਰ ਦਾ ਸਹਿਯੋਗ ਕਰਨ ਦਾ ਭਰੋਸਾ ਦਵਾਇਆ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸਰਬ ਕਲਿਆਣ ਸਤਨਾਮ ਟਰਸਟ ਤੇ ਅਧਿਆਪਕ ਮੈਡਮ ਗੁਰਬੀਰ ਕੌਰ ,ਉਹਨਾਂ ਦੇ ਸਹਾਇਕ ਮੈਡਮ ਰਜਵੰਤ ਕੌਰ, ਭਾਈ ਤਰਸੇਮ ਸਿੰਘ, ਭਾਈ ਕੁਲਦੀਪ ਸਿੰਘ ਕੇਪੀ ਵੱਲੋਂ ਹਰੇਕ ਪ੍ਰਕਾਰ ਦੀਆਂ ਸੇਵਾਵਾਂ ਨਿਭਾਉਣ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਜਿਨਾਂ ਦਾ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ ਦਸਤਾਰ ਕੋਚ ਹਰਪ੍ਰੀਤ ਸਿੰਘ ਪੱਟੀ, ਹਰਜੀਤ ਸਿੰਘ ਲਹਿਰੀ, ਹਰਮਨਦੀਪ ਸਿੰਘ ਸੁਖਮਨਦੀਪ ਸਿੰਘ ਹੁਸਨਦੀਪ ਸਿੰਘ ਭਿੱਖੀਵਿੰਡ ਤੇ ਰਣਬੀਰ ਸਿੰਘ ਵੀਰਮ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗੀ ਸੱਜਣਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅੱਜ ਉਹਕੇ ਸਮੇਂ ਅੰਦਰ ਸਾਨੂੰ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਰਵਾਏ ਜਾਣ ਵਾਲੇ ਸਲਾਨਾ ਸਮਾਗਮਾਂ ਦੀ ਰੂਪ ਰੇਖਾ ਨੂੰ ਬਦਲ ਕੇ ਆਪਣੀ ਆਉਣ ਵਾਲੀ ਪਨੀਰੀ ਨੂੰ ਜੋੜਨ ਦੇ ਲਈ ਉਪਰਾਲੇ ਕਰਨ ਦੀ ਲੋੜ ਹੈ। ਪ੍ਰੋਗਰਾਮ ਵਿੱਚ ਜਰਮਨ ਤੋਂ ਉਚੇਚੇ ਤੌਰ ਤੇ ਭਾਈ ਗੁਰਜੰਟ ਸਿੰਘ ਬ੍ਰਹਮਪੁਰਾ ਅਤੇ ਭਾਈ ਗੁਰਜਿੰਦਰ ਸਿੰਘ ਜੀ ਚੰਬਾ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਮੁਕਾਬਲਿਆਂ ਵਿੱਚ ਪਹੁੰਚੀਆਂ ਹੋਈਆਂ ਤਮਾਮ ਸ਼ਖਸ਼ੀਅਤਾਂ ਦਾ ਗੁਰੂ ਦੀ ਬਖਸ਼ਿਸ਼ ਸਿਰ ਪਾਓ ਅਤੇ ਸ਼ੀਲਡਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਦਲਜੀਤ ਸਿੰਘ ਮਨਜੋਤ ਸਿੰਘ ਠੱਕਰਪੁਰਾ, ਭਾਈ ਸਰਬਜੋਤ ਸਿੰਘ ਕੈਰੋ ,ਭਾਈ ਗੁਰਕੀਰਤ ਸਿੰਘ ਨੱਥੂ ਚੱਕ ਅਤੇ ਭਾਈ ਜੱਸਾ ਸਿੰਘ ਮਨਿਹਾਲਾ ਦੇ ਕਵੀਸ਼ਰੀ ਜਥੇ ਵੱਲੋਂ ਜੋਸ਼ ਭਰਪੂਰ ਕਵਿਤਾਵਾਂ ਕਵੀਸ਼ਰੀ ਦੇ ਰੂਪ ਵਿੱਚ ਪੇਸ਼ ਕੀਤੀਆਂ ਗਈਆਂ।ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਏ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦਾ ਸੰਗਤਾਂ ਨੇ ਭਰਪੂਰਨ ਆਨੰਦ ਮਾਣਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








