Home » ਜੀਵਨ ਸ਼ੈਲੀ » ਨਿੰਦਾ ਦਾ ਸੁਆਦ ਅਤੇ ਖਾਲੀਪਨ ਦੀ ਮਨੋਦਸ਼ਾ – ਲੇਖਕ ਗੁਰਚਰਨ ਸਿੰਘ ਗੁਰਾਇਆ

ਨਿੰਦਾ ਦਾ ਸੁਆਦ ਅਤੇ ਖਾਲੀਪਨ ਦੀ ਮਨੋਦਸ਼ਾ – ਲੇਖਕ ਗੁਰਚਰਨ ਸਿੰਘ ਗੁਰਾਇਆ

SHARE ARTICLE

13 Views

ਜਿੰਦਗੀ ਵਿੱਚ ਅਮਲੀ ਪੱਧਰ ’ਤੇ ਕੁਝ ਸਿਰਜਣਾਤਮਕ ਜਾਂ ਚੰਗਾ ਨਾ ਕਰ ਸਕਣ ਦੀ ਅਸਮਰਥਾ ਅਕਸਰ ਮਨੁੱਖ ਨੂੰ ਵਿਵਾਦਾਂ ਵੱਲ ਧੱਕਦੀ ਹੈ। ਆਪਣੇ ਅੰਦਰਲੇ ਖਾਲੀਪਨ, ਹੀਨਭਾਵਨਾ ਅਤੇ ਅਯੋਗਤਾ ਨੂੰ ਛਪਾਉਣ ਲਈ ਉਹ ਆਪਣੇ ਤੋਂ ਯੋਗ ਮਨੁੱਖਾਂ ਦੀ ਨਿੰਦਾ, ਬਦਖੋਹੀ ਜਾਂ ਤੌਹੀਨ ਕਰਕੇ ਇਕ ਝੂਠੀ ਮਾਨਸਿਕ ਤਸੱਲੀ ਮਹਿਸੂਸ ਕਰਦਾ ਹੈ। ਅਸਲ ਗਿਆਨਵਾਨ ਅਤੇ ਕਰਮਸ਼ੀਲ ਮਨੁੱਖ ਦੀ ਖੁਸ਼ੀ ਆਪਣੀ ਕਾਬਲੀਅਤ, ਸਿਰਜਣਾ ਅਤੇ ਲੋਕ-ਭਲੇ ਦੇ ਕੰਮਾਂ ਵਿੱਚ ਹੁੰਦੀ ਹੈ, ਨਾ ਕਿ ਕਿਸੇ ਹੋਰ ਨੂੰ ਨੀਵਾਂ ਦਿਖਾਉਣ ਵਿੱਚ। ਪਰ ਅਯੋਗ ਅਤੇ ਕਾਇਰ ਮਨੁੱਖ ਲਈ ਦੂਸਰਿਆਂ ਦੀ ਬੁਰਾਈ ਕਰਨਾ ਹੀ ਆਪਣੀ ਹਸਤੀ ਸਾਬਤ ਕਰਨ ਦਾ ਸਭ ਤੋਂ ਆਸਾਨ ਸਾਧਨ ਬਣ ਜਾਂਦਾ ਹੈ।

ਜਿੰਦਗੀ ਵਿੱਚ ਕੁਝ ਕਰ ਵਿਖਾਉਣ ਵਾਲਾ ਮਨੁੱਖ ਵਿਵਾਦ ਨੂੰ ਸਮੇਂ, ਊਰਜਾ ਅਤੇ ਮਾਨਸਿਕ ਸ਼ਾਂਤੀ ਦੀ ਬਰਬਾਦੀ ਸਮਝਦਾ ਹੈ; ਪਰ ਵਿਵਾਦੀ ਮਨੁੱਖ ਉਸੇ ਤਰ੍ਹਾਂ ਵਿਵਾਦਾਂ ਵਿੱਚ ਰਸ ਲੈਂਦਾ ਹੈ ਜਿਵੇਂ ਆਮ ਮਨੁੱਖ ਆਪਣੀ ਕਿਰਤ-ਕਮਾਈ ਵਿੱਚੋਂ ਸੰਤੋਖ ਲੈਂਦਾ ਹੈ। ਇਹ ਰਸ ਮਾਨਸਿਕ ਹੁੰਦਾ ਹੈ, ਇਸ ਕਰਕੇ ਵਿਵਾਦੀ ਲੋਕ ਨਾ ਥੱਕਦੇ ਹਨ ਅਤੇ ਨਾ ਹੀ ਰੱਜਦੇ ਹਨ। ਹੌਲੀ-ਹੌਲੀ ਇਹ ਮਨੋਵਿਗਿਆਨਕ ਲਤ ਉਹਨਾਂ ਉੱਤੇ ਇਤਨੀ ਹਾਵੀ ਹੋ ਜਾਂਦੀ ਹੈ ਕਿ ਆਪਣੀ ਬੇਇਜ਼ਤੀ ਵੀ ਉਹਨਾਂ ਨੂੰ ਇਕ ਅਜੀਬ ਕਿਸਮ ਦਾ ਸੁਆਦ ਦੇਣ ਲੱਗ ਪੈਂਦੀ ਹੈ।

ਉਹ ਅਕਸਰ ਆਪਣੇ ਆਪ ਨੂੰ “ਸੱਚ ਦੇ ਖੋਜੀ” ਜਾਂ “ਨਿਡਰ ਆਲੋਚਕ” ਵਜੋਂ ਪੇਸ਼ ਕਰਦੇ ਹਨ, ਪਰ ਅਸਲ ਵਿੱਚ ਉਹ ਆਪਣੀ ਹੀ ਮਹਾਨਤਾ ਦੇ ਭਰਮ ਵਿੱਚ ਜਕੜੇ ਹੁੰਦੇ ਹਨ। ਉਹ “ਬੇਇਜ਼ਤੀ ਦੀ ਖੇਡ” ਖੇਡਦੇ ਹਨ—ਚਾਹੇ ਕਿਸੇ ਸਿਧਾਂਤ ਦੀ ਬੇਇਜ਼ਤੀ ਹੋਵੇ, ਕਿਸੇ ਮਨੁੱਖ ਦੀ, ਕਿਸੇ ਧੜੇ ਦੀ ਜਾਂ ਆਪਣੀ ਹੀ। ਉਹਨਾਂ ਲਈ ਮੁੱਖ ਗੱਲ ਸਿਰਫ਼ ਇਹ ਹੁੰਦੀ ਹੈ ਕਿ ਚਰਚਾ ਅਤੇ ਟਕਰਾਅ ਬਣਿਆ ਰਹੇ। ਆਮ ਮਨੁੱਖ ਲਈ ਇਹ ਗੱਲ ਸਮਝਣੀ ਔਖੀ ਹੁੰਦੀ ਹੈ ਕਿ ਕਿਸ ਤਰ੍ਹਾਂ ਨਿੰਦਾ ਅਤੇ ਬੇਇਜ਼ਤੀ ਕਿਸੇ ਦੀ ਮਾਨਸਿਕ ਖੁਰਾਕ ਬਣ ਸਕਦੀ ਹੈ।

ਇਸੇ ਕਰਕੇ ਉਹ ਆਪਣੀ ਬੇਇਜ਼ਤੀ ਦੀਆਂ ਘਟਨਾਵਾਂ ਵੀ ਕਿਸੇ ਇਤਿਹਾਸਕ ਕਾਰਨਾਮੇ ਵਾਂਗ ਸੁਣਾਉਂਦੇ ਹਨ, ਕਿਉਂਕਿ ਉਹਨਾਂ ਲਈ ਆਪਣੇ ਨਾਮ ਅਤੇ ਆਪਣੇ ਵਿਵਾਦ ਦੀ ਚਰਚਾ ਹੀ ਸਭ ਤੋਂ ਵੱਡੀ ਲੋੜ ਹੁੰਦੀ ਹੈ—ਭਾਵੇਂ ਉਹ ਚਰਚਾ ਇਜ਼ਤ ਦੇ ਰੂਪ ਵਿੱਚ ਹੋਵੇ ਜਾਂ ਤੌਹੀਨ ਦੇ ਰੂਪ ਵਿੱਚ। ਸੋ ਅੱਜ ਦੇ ਹਲਾਤਾਂ ਵਿੱਚ ਆਪਣੇ ਵਿੱਚ ਇਹ ਬਦਲਾ ਲੈ ਕੇ ਆਈਏ ਕਿ ਸਿਰਫ ਦੂਸਰਿਆਂ ਦੀ ਨਿੰਦਾ ,ਬਿਦਖੋਹੀ ਕਰਕੇ ਆਪਣੇ ਆਪ ਨੂੰ ਮਹਾਨ ਦਰਸਾਉਣ ਦੀ ਬਜਾਏ ਮਨੁੱਖਤਾ ਦੇ ਭਲੇ ਤੇ ਆਪਣੀ ਕੌਮ ਦੇ ਪ੍ਰਭੂਸੱਤਾ ਸੰਪੰਨ ਦੇਸ਼ ਦੀ ਅਜ਼ਾਦੀ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਅਪਣਾ ਉਸਾਰੂ ਹਿੱਸਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਦੀਆਂ ਖੁਸ਼ੀਆ ਦੇ ਪਾਤਰ ਬਣੀਏ ।
ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕ
ਗੁਰਚਰਨ ਸਿੰਘ ਗੁਰਾਇਆ ਜਰਮਨੀ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਵੈਨਕੂਵਰ ‘ਚ ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਕੌਂਸਲੇਟ ਦਾ ਘਿਰਾਓ, ਨਿੱਝਰ ਮਾਮਲੇ ‘ਚ ਕੈਨੇਡਾ ਸਰਕਾਰ ‘ਤੇ ਵੀ ਉਠਾਏ ਗਏ ਤਿੱਖੇ ਸਵਾਲ 👉 “ਜੇ ਕਾਤਲ ਬੇਨਕਾਬ ਹਨ ਤਾਂ ਗ੍ਰਿਫ਼ਤਾਰੀਆਂ ਕਿਉਂ ਨਹੀਂ?” — ਵੈਨਕੂਵਰ ਪ੍ਰਦਰਸ਼ਨ ‘ਚ ਗੂੰਜੇ ਸਵਾਲ