Home » ਸੰਸਾਰ » ਯੂਰਪ » ਗੁਰਦੁਆਰਾ ਸਿੱਖ ਟੈਂਪਲ ਰੋਟਰਡੈਮ ਨੀਦਰਲੈਂਡ ਵਿਖੇ ਮਨਾਇਆ ਗਿਆ ਖਾਲਸਾ ਪ੍ਰਗਟ ਦਿਵਸ। *ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਹੋਰਾਂ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ*

ਗੁਰਦੁਆਰਾ ਸਿੱਖ ਟੈਂਪਲ ਰੋਟਰਡੈਮ ਨੀਦਰਲੈਂਡ ਵਿਖੇ ਮਨਾਇਆ ਗਿਆ ਖਾਲਸਾ ਪ੍ਰਗਟ ਦਿਵਸ। *ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਹੋਰਾਂ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ*

SHARE ARTICLE

83 Views

ਜਰਮਨੀ 27 ਅਪ੍ਰੈਲ (ਖਿੜਿਆ ਪੰਜਾਬ)ਖ਼ਾਲਸੇ ਦੇ ਪ੍ਰਗਟ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਸਿੱਖ ਪੰਥ ਅੰਦਰ ਬਹੁਤ ਹੀ ਜ਼ਿਆਦਾ ਉਤਸ਼ਾਹ, ਸ਼ਰਧਾ ਅਤੇ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਸਿੱਖ ਭਾਵੇਂ ਜਿਸ ਵੀ ਦੇਸ਼ ਵਿੱਚ ਹੋਣ ਇਸ ਦਿਹਾੜੇ ਨੂੰ ਬੜੀ ਹੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ। ਇਸ ਤਹਿਤ ਹੀ ਯੂਰਪ ਦੇ ਨੀਦਰਲੈਂਡ/ ਹਾਲੈਂਡ ਦੇ ਸ਼ਹਿਰ ਰੋਟਰਡੈਮ ਵਿੱਚ ਸਥਿੱਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਟੈਂਪਲ ਰੋਟਰਡੈਮ ਵਿਖੇ ਖ਼ਾਲਸਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤ ਵੱਲੋਂ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਿਵਾਨ ਸਜਾਏ ਗਏ, ਜਿਸ ਵਿੱਚ ਸਭ ਤੋਂ ਪਹਿਲਾਂ ਲੋਕਲ ਸੰਗਤ ਦੇ ਨਿਸ਼ਕਾਮ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ, ਇਸ ਉਪਰੰਤ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਗਿਆਨੀ ਮਿਲਖਾ ਸਿੰਘ ਜੀ ਮੌਜੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਖ਼ਾਲਸਾ ਪ੍ਰਗਟ ਦਿਵਸ ਅਤੇ ਵਿਸਾਖੀ ਦੇ ਇਤਿਹਾਸ ਦਾ ਪ੍ਰਸੰਗ ਢਾਡੀ ਵਾਰਾਂ ਰਾਹੀਂ ਸੁਣਾ ਕੇ ਨਿਹਾਲ ਕੀਤਾ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਗਟ ਕੀਤੇ ਖਾਲਸੇ ਨੂੰ ਬਿਪਰ ਤੋ ਨਿਰਲੇਪ ਰਹਿ ਕੇ ਆਪਣੇ ਨਿਆਰੇਪਨ ਨੂੰ ਕਾਇਮ ਰੱਖਣ ਦੀ ਲੋੜ ਹੈ। ਗਿਆਨੀ ਮਿਲਖਾ ਸਿੰਘ ਮੌਜੀ ਜੀ ਦੇ 2 ਘੰਟਿਆਂ ਦੇ ਦੀਵਾਨ ਵਿੱਚ ਸੰਗਤਾਂ ਨੇ ਬੜੀ ਇਕਾਗਰਤਾ ਨਾਲ ਸਾਰੇ ਸਮਾਗਮ ਦਾ ਲਾਹਾ ਪ੍ਰਾਪਤ ਕੀਤਾ। ਸਮੂੰਹ ਪ੍ਰਬੰਧਕ ਮੈਂਬਰਾਂ ਨੇ ਗਿਆਨੀ ਮਿਲਖਾ ਸਿੰਘ ਜੀ ਮੌਜੀ ਦੇ ਢਾਡੀ ਜੱਥੇ ਦਾ ਸਨਮਾਨ ਕੀਤਾ। ਇਸ ਸਮੇਂ ਸ.ਮਨਪ੍ਰੀਤ ਸਿੰਘ ਸਹੋਤਾ, ਸ.ਅਵਤਾਰ ਸਿੰਘ ਚਾਹਲ, ਸ.ਮਨਵਿੰਦਰ ਸਿੰਘ, ਸ.ਕੁਲਦੀਪ ਸਿੰਘ, ਸ.ਰਛਪਾਲ ਸਿੰਘ, ਸਮੂੰਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ। ਇਸ ਸਮੇਂ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਤਰਾਂ ਇਹ ਸਮਾਗਮ ਅਭੁੱਲ ਯਾਦਾਂ ਦੇ ਕੇ ਚੜ੍ਹਦੀ ਕਲਾ ਸੰਪੰਨ ਹੋਇਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਬਾਬਾ ਮੱਖਣ ਸ਼ਾਹ ਜੀ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈੰਕਫ਼ੋਰਟ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਖਾਲਸਾ ਮੁਰਾਲ਼ੇ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ।