ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੇ ਸਰਪੰਚ ਤੇ ਸਿਆਸਤ ਚ ਚਰਚਿਤ ਵਿਅਕਤੀ ਅਵਨ ਕੁਮਾਰ ਸੋਨੂ ਚੀਮਾ ਨੂੰ ਅਣਪਛਾਤੇ ਨੌਜਵਾਨ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਜਦੋਂ ਸੋਨੂ ਚੀਮਾ ਸੈਲੂਨ ਤੇ ਕਟਿੰਗ ਕਰਵਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨੂ ਚੀਮਾ ਦੇ ਦੋ ਗੋਲੀਆਂ ਲੱਗੀਆਂ ਹਨ। ਜਿੰਨਾ ਨੂੰ ਗੰਭੀਰ ਹਾਲਤ ਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਉਹਨਾਂ ਦੀ ਮੋਤ ਹੋ ਗਈ। ਸੈਲੂਨ ਸੰਚਾਲਕ ਵਿਜੇ ਮੁਤਾਬਿਕ ਇਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਕਟਿੰਗ ਕਰਵਾਉਣ ਲਈ ਕਿਹਾ। ਉਸਨੇ ਥੋੜੀ ਦੇਰ ਉਡੀਕ ਲਈ ਬੈਠਣ ਵਾਸਤੇ ਕਿਹਾ। ਪਰ ਕੁਝ ਮਿਨਟ ਬਾਅਦ ਹੀ ਉਸਨੇ ਸੋਨੂ ਚੀਮਾ ਜੋ ਕਟਿੰਗ ਕਰਵਾ ਰਹੇ ਸੀ ਉੱਪਰ ਗੋਲੀ ਚਲਾ ਦਿੱਤੀ। ਘਟਨਾ ਸਥਾਨ ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਮੁਤਾਬਿਕ ਗੋਲੀ ਮਾਰਨ ਵਾਲੀ ਮੋਟਰਸਾਈਕਲ ਤੇ ਆਇਆ ਸੀ ਤੇ ਉਸਦਾ ਇਕ ਸਾਥੀ ਬਾਇਕ ਸਟਾਰਟ ਕਰਕੇ ਬਾਹਰ ਖੜਾ ਰਿਹਾ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਜਣੇ ਫਰਾਰ ਹੋ ਗਏ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।