Home » ਨਵੀਂ ਦਿੱਲੀ » ਸਿੱਖਿਆ ਤੋਂ ਰੁਜ਼ਗਾਰ ਦੇ ਸੰਕਲਪ ‘ਤੇ ਕੀਤਾ ਗਿਆ ਵਿਚਾਰ-ਮੰਥਨ ਸੈਮੀਨਾਰ

ਸਿੱਖਿਆ ਤੋਂ ਰੁਜ਼ਗਾਰ ਦੇ ਸੰਕਲਪ ‘ਤੇ ਕੀਤਾ ਗਿਆ ਵਿਚਾਰ-ਮੰਥਨ ਸੈਮੀਨਾਰ

SHARE ARTICLE

9 Views

ਨਵੀਂ ਦਿੱਲੀ 6 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸਾਕੇਤ ਸਥਿਤ ਸਾਹਿਬਜ਼ਾਦਾ ਜੋਰਾਵਰ ਸਿੰਘ ਕੰਪਿਊਟਰ ਐਂਡ ਸਕਿੱਲ ਇੰਸਟੀਚਿਊਟ ਵੱਲੋਂ ਸਮਾਰਟ ਹੈਬੀਟੇਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਸਾਕੇਤ ਦੇ ਸੈਮੀਨਾਰ ਹਾਲ ਵਿੱਚ ਇੱਕ ਰੋਜ਼ਾ ਵਿਚਾਰ-ਵਟਾਂਦਰਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਉੱਘੇ ਸਿੱਖ ਬੁੱਧੀਜੀਵੀਆਂ ਵੱਲੋਂ ਕੀਤਾ ਗਿਆ, ਜਿਸ ਵਿੱਚ ਮੁੱਖ ਬੁਲਾਰੇ ਸਰਦਾਰ ਤਰਲੋਚਨ ਸਿੰਘ (ਸਾਬਕਾ ਐਮ.ਪੀ. ਰਾਜ ਸਭਾ), ਡਾਕਟਰ ਚਰਨ ਸਿੰਘ (ਸਾਬਕਾ ਚੇਅਰਮੈਨ, ਪੀ.ਐਸ. ਬੈਂਕ), ਸ੍ਰੀ ਸੀ.ਪੀ.ਐਸ. ਬਖਸ਼ੀ (ਚੀਫ਼ ਕਮਿਸ਼ਨਰ ਕਸਟਮਜ਼ ਅਤੇ ਜੀ.ਐਸ.ਟੀ. ਦਿੱਲੀ), ਸ੍ਰੀ ਐਮ.ਪੀ. ਸਿੰਘ (ਮੰਗੋਲੀਆ ਦੇ ਸਾਬਕਾ ਰਾਜਦੂਤ), ਡਾਕਟਰ ਗੁਰਇਕਬਾਲ ਸਿੰਘ ਆਈ.ਏ.ਐਸ. (ਚੇਅਰਮੈਨ, ਵਿਦਿਆ ਵਿਚਾਰੀ ਟਰੱਸਟ), ਜਗਦੀਪ ਸਿੰਘ ਚੱਢਾ (ਐਮ.ਡੀ. ਸਿਗਮਾ ਗਰੁੱਪ), ਡਾਕਟਰ ਰਾਜੂ ਚੱਢਾ (ਵੇਵਜ਼ ਗਰੁੱਪ), ਐਚ.ਐਸ. ਨਾਗ (ਪ੍ਰਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ), ਦਲਜੀਤ ਸਿੰਘ ਗੁਲਾਟੀ (ਚੇਅਰਮੈਨ ਏਆਈਪੀਐਲ) ਅਤੇ ਖੋਜਕਰਤਾ ਤੇ ਵਿਦਵਾਨ ਸ੍ਰੀ ਅਮਰਦੀਪ ਸਿੰਘ ਸਿੰਗਾਪੁਰ ਸ਼ਾਮਲ ਸਨ। ਉਨ੍ਹਾਂ ਨੇ ਮੁੱਖ ਮਹਿਮਾਨਾਂ, ਡੈਲੀਗੇਟਾਂ, ਸਲਾਹਕਾਰਾਂ, ਪ੍ਰੇਰਕਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦਾ ਨਿੱਘਾ ਸਵਾਗਤ ਕੀਤਾ। ਪ੍ਰੋ. ਚਰਨਜੀਤ ਸਿੰਘ ਸ਼ਾਹ, ਵਨਨੈੱਸ ਯੂਨੀਵਰਸਿਟੀ ਦੇ ਸੰਸਥਾਪਕ, ਸੀ.ਜੀ. ਸਮਾਰਟ ਹੈਥੀਟੇਟ ਫਾਊਡੇਸ਼ਨ ਦੇ ਸੰਸਥਾਪਕ ਚੇਅਰਮੈਨ, ਅਕਾਸ਼ਾ ਡਿਜ਼ਾਈਨ ਗੁਰੂਕੁਲ ਦੇ ਸੰਸਥਾਪਕ ਅਤੇ ਗੁਰਦੁਆਰਾ ਸਾਕੇਤ ਦੇ ਜਨਰਲ ਸਕੱਤਰ ਨੇ ਗੁਰੂ ਨਾਨਕ ਦੇਵ ਜੀ ਦੇ ਵਨਨੈਂਸ (ਏਕਤਾ) ਦੇ ਸੰਕਲਪ ਨੂੰ ਸਿੱਖਿਆ ਦੇ ਇੱਕੋ-ਇੱਕ ਬਦਲਵੇਂ ਪ੍ਰਬੰਧ ਵਜੋਂ ਪੇਸ਼ ਕੀਤਾ ਹੈ। ਉਹਨਾਂ ਅਨੁਸਾਰ ਇਹ ਪ੍ਰਬੰਧ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ” ਦੀ ਵਿਚਾਰਧਾਰਾ ਰਾਹੀਂ ਮਨੁੱਖਤਾ ਦੀ ਸੂਝ-ਬੂਝ ਅਤੇ ਉੱਚੇ ਨੈਤਿਕ ਮੁੱਲਾਂ ਨੂੰ ਦ੍ਰਿੜ ਕਰਵਾਉਂਦਾ ਹੈ, ਜੋ ਕਿ “ਨਉ ਦਰਵਾਜ਼ੇ ਦਸਵਾਂ ਦੁਆਰ ਦੀ ਸਮਝ ‘ਤੇ ਅਧਾਰਿਤ ਹੈ। ਇਸ ਦੇ ਨਾਲ ਹੀ, ਇਹ ਵੀ ਉਜਾਗਰ ਕੀਤਾ ਗਿਆ ਕਿ ਕਿਸ ਤਰ੍ਹਾਂ ਪੰਜ ਗਿਆਨ ਇੰਦਰੇ ਅਤੇ ਪੰਜ ਤੱਤਾਂ ਦਾ ਬਣਿਆ ਮਨੁੱਖੀ ਸਰੀਰ ਆਪਸ ਵਿੱਚ ਤਾਲਮੇਲ ਬਣਾ ਕੇ ਪੰਜ ਗੁਣਾਂ ਨੂੰ ਅਪਣਾਉਣ ਅਤੇ ਪੰਜ ਵਿਕਾਰਾਂ ਤੋਂ ਦੂਰ ਰਹਿਣ ਲਈ ਕਾਰਜ ਕਰਦੇ ਹਨ। ਬੁਨਿਆਦੀ ਕੰਪਿਊਟਰ ਅਤੇ ਅਕਾਦਮਿਕ ਸਿੱਖਿਆ ਦਾ ਉੱਚ-ਪੱਧਰੀ ਉਦਯੋਗਿਕ ਅਤੇ ਕਾਰਪੋਰੇਟ ਸਹਿਯੋਗੀ ਹੁਨਰ ਸਿੱਖਿਆ ਨਾਲ ਸੁਮੇਲ, ਸਿੱਖਿਆ ਸੁਧਾਰਾਂ ਨੂੰ ਲੀਡਰਸ਼ਿਪ ਗੁਣਵੱਤਾ ਅਤੇ ਪ੍ਰੇਰਕਾਂ ਵਜੋਂ ਵਿਕਸਤ ਕਰਣ ਨਾਲ ਸਟਾਰਟ-ਅੱਪ ਅਤੇ ਉੱਦਮਤਾ ਵਿੱਚ ਵੀ ਸਹਾਇਕ ਸਿੱਧ ਹੋਵੇਗਾ। ‘ਵਿਕਸਿਤ ਭਾਰਤ 2047 ਦੇ ਅਭਿਲਾਸ਼ੀ ਮਿਸ਼ਨ ਨੂੰ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਉੱਚ-ਪੱਧਰੀ ਹੁਨਰਮੰਦ ਪ੍ਰਦਰਸ਼ਨਕਾਰੀਆਂ ਦੀ ਲੋੜ ਹੋਵੇਗੀ, ਜੋ ਸਿੱਖਿਆ ਨੂੰ ਉੱਚ-ਪੱਧਰੀ ਰੁਜ਼ਗਾਰ ਨਾਲ ਜੋੜਨ ਦੇ ਸੰਕਲਪ ‘ਤੇ ਅਧਾਰਿਤ ਹੋਵੇ। ਅਸੀਂ ਇਸ ਦੀ ਸ਼ੁਰੂਆਤ ਪਹਿਲਾਂ ਹੀ ਆਪਣੇ ਛਤਰਪੁਰ ਕੇਂਦਰ ਤੋਂ ਕਰ ਦਿੱਤੀ ਹੈ, ਜਿਸ ਨੇ ਸਾਨੂੰ ਚੰਦਰ ਵਿਹਾਰ ਸੰਸਥਾ ਵਿਖੇ ਇਸ ਨੂੰ ਵੱਡੇ ਪੱਧਰ ‘ਤੇ ਲਿਜਾਣ ਦਾ ਦ੍ਰਿਸ਼ਟੀਕੋਣ ਦਿੱਤਾ ਹੈ। ਇਹ ਸੰਸਥਾ ਵਿਹਾਰਕ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰੇਗੀ। ਇਹ ਆਉਣ ਵਾਲੇ ਸਾਲਾਂ ਵਿੱਚ ‘ਯੂਨੀਵਰਸ ਟੂ ਯੂਨੀਵਰਸਿਟੀ ਦੀ ਏਕਤਾ ਦੇ ਸੰਕਲਪ ਵੱਲ ਲੈ ਕੇ ਜਾਵੇਗਾ, ਜਿਸਦਾ ਉਦੇਸ਼ 2047 ਤੱਕ 10 ਲੱਖ ਲੋੜਵੰਦ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਹੈ, ਤਾਂ ਜੋ ਭਾਰਤ ਨੂੰ ਉੱਚ-ਹੁਨਰਮੰਦ ਉੱਤਮਤਾ ਦੇ ਕੇਂਦਰ ਵਜੋਂ ਮੁੜ ਸਥਾਪਿਤ ਕੀਤਾ ਜਾ ਸਕੇ। ਗੁਰੂ ਨਾਨਕ ਦੇਵ ਜੀ ਦੇ ‘ਮਨੁੱਖਤਾ ਦੀ ਏਕਤਾ’ ਦੇ ਸੰਕਲਪ ਰਾਹੀਂ ਵੱਖ-ਵੱਖ ਧਰਮਾਂ ਦੀ ਆਪਸੀ ਸੂਝ ਦਾ ਵਿਕਾਸ, ਵਿਸ਼ਵ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦੇ ਸਾਂਝੇ ਫਲਸਫੇ ਵਿੱਚ ਸਹਾਇਕ ਹੋਵੇਗਾ। ਸਾਹਿਬਜ਼ਾਦਾ ਜੋਰਾਵਰ ਸਿੰਘ ਇੰਸਟੀਚਿਊਟ ਦੇ ਚੇਅਰਮੈਨ ਸ੍ਰੀ ਕੇ ਡੀ ਸਿੰਘ ਨੇ ਸਿੱਖਿਆ ਸੁਧਾਰਾਂ ਅਤੇ ਨੌਜਵਾਨਾਂ ਦੇ ਰੌਸ਼ਨ ਦਿਮਾਗਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਆਈ.ਟੀ. ਅਤੇ ਕੰਪਿਊਟਰ ਐਪਲੀਕੇਸ਼ਨ ਦੇ ਆਧੁਨਿਕ ਰੁਝਾਨਾਂ ਦੀ ਲੋੜ ਬਾਰੇ ਜਾਣੂ ਕਰਵਾਇਆ। ਸਾਹਿਬਜਾਦਾ ਜ਼ੋਰਾਵਰ ਸਿੰਘ ਇੰਸਟੀਚਿਊਟ ਦੀ ਡਾਇਰੈਕਟਰ, ਡਾ. ਦਵਿੰਦਰ ਕੌਰ ਨੇ ਇੱਕ ਦੂਰਅੰਦੇਸ਼ੀ ਪੇਸਕਾਰੀ ਦਿੱਤੀ ਕਿ ਕਿਸ ਤਰ੍ਹਾਂ ਉੱਚ ਹੁਨਰ ਪ੍ਰੋਫਾਈਲ ਤੇ ਅਧਾਰਿਤ ਸਿੱਖਿਆ ਦੇ ਸੁਧਾਰਾਂ ਦੇ ਨਵੇਂ ਰੁਝਾਨਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹੁਨਰ ਸਿੱਖਿਆ ਵਿੱਚ ਉਦਯੋਗਿਕ ਅਤੇ ਕਾਰਪੋਰਟ ਸਹਿਯੋਗ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਅੰਤ ਵਿੱਚ ਵਨਨੈਂਸ ਯੂਨੀਵਰਸਿਟੀ ਆਫ ਵਨਨੈਂਸ ਦੇ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕੇ । ਪਦਮ ਭੂਸ਼ਣ ਤਰਲੋਚਨ ਸਿੰਘ, ਸਾਬਕਾ ਰਾਜ ਸਭਾ ਮੈਂਬਰ ਨੇ ਸਿੱਖਿਆ ਦੇ ਪਾਠਕ੍ਰਮ ਅਤੇ ਵਿਧੀ ਵਿੱਚ ਅੰਤਰ-ਧਰਮ ਸੰਵਾਦ ਨੂੰ ਸ਼ਾਮਲ ਕਰਨ ਬਾਰੇ ਆਪਣੇ ਵਿਚਾਰ ਰੱਖੇ। ਉਹਨਾਂ ਨੇ ਇੱਕ ਦੂਰਦਰਸ਼ੀ ਅਤੇ ਭਵਿੱਖਵਾਦੀ ਵਿਚਾਰਧਾਰਕ ਆਗੂ ਵਜੋਂ ਪ੍ਰੋ. ਚਰਨਜੀਤ ਸਿੰਘ ਸ਼ਾਹ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪ੍ਰੋ. ਸ਼ਾਹ ਨੌਜਵਾਨਾਂ ਨੂੰ ਵੱਡਾ ਸੋਚਣ, ਵੱਡਾ ਕਰਨ ਅਤੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਤਿਆਰ ਕਰਕੇ ਭਵਿੱਖ ਦੇ ਮਹਾਨ ਦੂਰਦਰਸ਼ੀ ਬਣਾਉਣ ਲਈ ਅਸਾਧਾਰਨ ਕਦਮ ਚੁੱਕ ਰਹੇ ਹਨ। ਅਸਤੁਜ ਸਿੰਘ ਸ਼ਾਹ, ਐਡਵੋਕੇਟ ਹਰਚਰਨ ਕੌਰ ਸੇਠੀ, ਜਸਬੀਰ ਸਿੰਘ ਅਤੇ ਰਵਿੰਦਰ ਕੌਰ ਖਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ ‘ਏਕਤਾ ਦੇ ਗਿਆਨ ਦੇ ਅਣਛੂਹੇ ਖਜ਼ਾਨਿਆਂ ਦੀ ਖੋਜ ਅਤੇ ਇਸ ਨੂੰ ਅਕਾਦਮਿਕ ਪਾਠਕ੍ਰਮ ਤੇ ਨੈਤਿਕ ਸਿੱਖਿਆ ਨਾਲ ਜੋੜਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਆਰਕੀਟੈਕਟ ਗੁਨਮੀਤ ਚੌਹਾਨ, ਡਾ. ਮੀਤੂ ਵੋਹਰਾ, ਕਮਲਜੀਤ ਸਿੰਘ, ਅਜੀਤ ਸਿੰਘ ਵਾਸੂ, ਪ੍ਰਤਾਪ ਸਿੰਘ ਡੀ.ਆਈ.ਜੀ., ਸਰਬਜੀਤ ਸਿੰਘ ਕੇ.ਟੀ.ਸੀ., ਰਣਜੀਤ ਸਿੰਘ ਵਾਲੀਆ ਅਤੇ ਇੰਦਰਜੀਤ ਸਿੰਘ ਬਸਰਾ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਗੁਰਦੁਆਰਾ ਸਾਕੇਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨੂੰ ਕੰਮ ਨੂੰ ਸਿੱਖਿਆ ਅਤੇ ਉੱਚ-ਪੱਧਰੀ ਵਿੱਦਿਆ ਵੱਲ ਲੈ ਕੇ ਜਾਣ ਵਾਲਾ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ। ਖਾਲਸਾ ਕਾਲਜ (ਦੇਵ ਨਗਰ), ਦਿੱਲੀ ਯੂਨੀਵਰਸਿਟੀ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਜਾਮੀਆ ਮਿਲੀਆ ਇਸਲਾਮੀਆ ਅਤੇ ਆਈ.ਆਈ.ਐਮ. ਅਹਿਮਦਾਬਾਦ ਤੋਂ ਆਏ ਪ੍ਰੋਫੈਸਰਾਂ ਅਤੇ ਡਾਕਟਰਾਂ ਦੇ ਸਮੂਹ ਨੇ ਕੋਰਸਾ, ਕਾਰਜ-ਪ੍ਰਣਾਲੀ ਅਤੇ ਪੜ੍ਹਾਉਣ ਦੇ ਸਾਰਥਕ ਤੇ ਵਿਹਾਰਕ ਤਰੀਕਿਆਂ ਵਿੱਚ ਸੁਧਾਰਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਕਾਨਫਰੰਸ ਵਿੱਚ 100 ਤੋਂ ਵੱਧ ਮਾਹਰਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਪ੍ਰਬੰਧਕਾਂ ਵੱਲੋਂ ਸਥਾਪਿਤ ਕੀਤੇ ਗਏ ਇਸ ‘ਸੈਂਟਰ ਆਫ ਐਕਸੀਲੈਂਸ (ਉੱਤਮਤਾ ਦੇ ਕੇਂਦਰ) ਰਾਹੀਂ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਗਈ ਹੈ। ‘ਸੀਜੀ ਸਮਾਰਟ ਹੈਬੀਟੇਟ ਡਿਜ਼ਾਈਨ ਗੁਰੂਕੁਲ ਨੂੰ ਡਿਜ਼ਾਈਨ ਗੁਰੂਕੁਲ ਦੇ ਵਿਸ਼ਵ ਪੱਧਰ ਤੱਕ ਲਿਜਾਇਆ ਜਾ ਰਿਹਾ ਹੈ, ਜਿਸ ਵਿੱਚ ਕਲਾ, ਦਸਤਕਾਰੀ, ਮਿੱਟੀ ਦੇ ਭਾਂਡੇ ਬਣਾਉਣਾ (ਪੇਟਰੀ), ਮਿੱਟੀ ਦੀ ਮੂਰਤੀਕਾਰੀ, ਬੁਣਾਈ, ਕਢਾਈ, ਬਲਾਕ ਪ੍ਰਿੰਟਿੰਗ, ਬੁੱਤਸਾਜ਼ੀ, ਕੂੜੇ ਤੋਂ ਕਲਾ, ਫੈਸ਼ਨ, ਉਤਪਾਦ ਡਿਜ਼ਾਈਨ, ਗ੍ਰਾਫਿਕਸ ਤੋਂ ਲੈ ਕੇ ਫਿਲਮਸਾਜ਼ੀ, ਸੰਗੀਤ ਅਤੇ ਨ੍ਰਿਤ ਵਰਗੇ ਵਿਸ਼ੇ ਸ਼ਾਮਲ ਹਨ। ਡਿਜ਼ਾਈਨ ਰਾਹੀਂ ‘ਏਕਤਾ’, ਜੋ ਕਿ ਸਿਮਰਨ, ਯੋਗ ਅਤੇ ਚਿੰਤਨ ਰਾਹੀਂ ਮਹਿਸੂਸ ਕੀਤੀ ਜਾਂਦੀ ਹੈ, ਅਤੇ ‘ਮੈਂ ਕੌਣ ਹਾਂ’ ਦੀ ਸਮਝ ਹੀ ਸਦੀਵੀ ਸ਼ਕਤੀ ਦਾ ਪਰਮ ਗਿਆਨ ਹੈ। ‘ਯੂਨੀਵਰਸ ਟੂ ਯੂਨੀਵਰਸਿਟੀ ਦਾ ਮਿਸ਼ਨ ਬਹੁਤ ਸ਼ਲਾਘਾਯੋਗ ਹੈ ਅਤੇ ਅੱਜ ਦੇ ਵਿਕਾਰਾਂ, ਦਹਿਸ਼ਤ ਅਤੇ ਪਦਾਰਥਵਾਦੀ ਸੁਆਰਥ ਨਾਲ ਭਰੇ ਸੰਸਾਰ ਦੀ ਮੁੱਖ ਲੋੜ ਹੈ। ਇਹ ਸਮਾਗਮ ‘ਨਾਨਕ: ਇੱਕ ਅਕਾਲੀ ਆਵਾਜ਼’ ਨਾਲ ਇੱਕ ਸਾਂਝ ਹੈ ਅਤੇ ਮੇਰੇ ਗੁਰੂ ਨਾਨਕ ਨਾਲ ਜੁੜਨ ਦਾ ਇੱਕ ਉਪਰਾਲਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਹਿੰਦੂ ਜੱਥੇਬੰਦੀਆਂ ਵਲੋਂ ਕੈਨੇਡਾ ਵਿੱਚ ਖਾਲਿਸਤਾਨ ਦੇ ਝੰਡੇ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਗਈ ਪਟੀਸ਼ਨ ਦੇ ਵਿਰੋਧ ਵਿਚ ਕੈਨੇਡੀਅਨ ਸਿੱਖਾਂ ਵਲੋਂ ਭਾਰੀ ਰੋਸ ਮੁਜਾਹਿਰਾ 👉 ਸੀਆਈਏ ਏਜੰਟ ਦੇ ਬਿਆਨ ਉਪਰੰਤ ਏਆਈ 182 ਫਲਾਈਟ ਵਿਚ ਮਾਰੇ ਗਏ 329 ਨਿਰਦੋਸ਼ਾਂ ਦੀ ਮੁੜ ਜਾਂਚ ਦੀ ਉਠੀ ਮੰਗ