Home » ਪੰਜਾਬ » ਕੋਲਕਾਤਾ ਵਿਚ ਗੁਰਦੁਆਰਾ ਗੁਰੂ ਨਾਨਕ ਸਤਸੰਗ ਆਲਮਪੁਰ (ਹਾਵੜਾ) ਦੀ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਕੋਲਕਾਤਾ ਵਿਚ ਗੁਰਦੁਆਰਾ ਗੁਰੂ ਨਾਨਕ ਸਤਸੰਗ ਆਲਮਪੁਰ (ਹਾਵੜਾ) ਦੀ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

SHARE ARTICLE

84 Views

ਕੋਲਕਾਤਾ ਵਿਚ ਗੁਰਦੁਆਰਾ ਗੁਰੂ ਨਾਨਕ ਸਤਸੰਗ ਆਲਮਪੁਰ (ਹਾਵੜਾ) ਦੀ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਗੁਰਦੁਆਰਾ ਸਿੱਖ ਸੰਗਤ ਦਮਦਮ ਦੇ ਪ੍ਰਧਾਨ ਬੂਟਾ ਸਿੰਘ ਜੀ ਦੇ ਗ੍ਰਹਿ ਵਿਖੇ ਸੰਗਤ ਦੇ ਭਾਰੀ ਇਕੱਠ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

 

ਤਰਨਤਾਰਨ 18 ਮਾਰਚ ( ਗੁਰਪ੍ਰੀਤ ਸਿੰਘ ਸੈਡੀ) ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੀਤੇ ਕੁਝ ਦਿਨਾਂ ਤੋਂ ਪੂਰਵੀ ਭਾਰਤ ਦੇ ਪੱਛਮੀ ਬੰਗਾਲ ਵਿੱਚ ਗੁਰਮਤਿ ਪ੍ਰਚਾਰ ਫੇਰੀ ਚੱਲ ਰਹੀ ਹੈ। ਸਿੱਖ ਸੰਗਤ ਦੇ ਸੱਦੇ ਤੇ ਅੱਜ ਬਾਬਾ ਜੀ ਗੁਰਦੁਆਰਾ ਗੁਰੂ ਨਾਨਕ ਸਤਸੰਗ ਆਲਮਪੁਰ (ਹਾਵੜਾ) ਵਿਖੇ ਪਹੁੰਚੇ, ਜਿੱਥੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗਿਆਨੀ ਅਜੀਤ ਸਿੰਘ ਮੰਡ ਜੀ ਨੇ ਆਖਿਆ ਕਿ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ, ਜਿਨਾਂ ਦੀਆਂ ਸੇਵਾਵਾਂ ਬਾਰੇ ਪੂਰਾ ਵਿਸ਼ਵ ਜਾਣਦਾ ਹੈ ਕਿ ਪੰਜਾਬ ਅੰਦਰ ਆਏ ਹੜਾਂ ਦੌਰਾਨ ਉਨਾਂ ਨੇ ਕਿਵੇਂ ਅਣਥੱਕ ਘਾਲ ਸੇਵਾ ਨਾਲ ਦਰਿਆਵਾਂ ਦੇ ਟੁੱਟ ਚੁੱਕੇ ਬੰਨਾਂ ਦੀ ਮੁੜ ਉਸਾਰੀ ਕੀਤੀ ਅਤੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਤੇ ਭੰਡਾਰੇ ਖੋਹਲ ਦਿੱਤੇ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਹੜਾਂ ਵਿੱਚ ਖਰਾਬ ਹੋ ਚੁੱਕੀਆਂ ਸੈਂਕੜੇ ਏਕੜ ਜਮੀਨਾਂ ਮੁੜ ਖੇਤੀ ਯੋਗ ਬਣਾਈਆਂ ਅਤੇ ਕਿਸਾਨਾਂ ਨੂੰ ਭਾਰੀ ਰਾਹਤ ਪਹੁੰਚਾਈ। ਮਾਨਵਤਾ ਦੇ ਭਲੇ ਹਿਤ ਬਾਬਾ ਜੀ ਵੱਲੋਂ ਦੇਸ਼ ਵਿਦੇਸ਼ ਅੰਦਰ ਨਿਰੰਤਰ ਸੇਵਾਵਾਂ ਚੱਲਦੀਆਂ ਰਹਿੰਦੀਆਂ ਹਨ, ਜਿਨਾਂ ਵਿੱਚ ਵਾਤਾਵਰਨ ਸੰਭਾਲ, ਸਿਹਤ ਸੰਭਾਲ ਅਤੇ ਹੋਰ ਲੋਕ ਭਲਾਈ ਦੇ ਅਨੇਕਾਂ ਕਾਰਜ ਸਦਾ ਜਾਰੀ ਰਹਿੰਦੇ ਹਨ। ਅੱਜ ਅਸੀਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸਵਾਗਤ ਕਰਦੇ ਹਾਂ।” ਇਸ ਮੌਕੇ ਸੰਗਤ ਵਿੱਚ ਸ. ਪਰਮਜੀਤ ਸਿੰਘ , ਜਸਵਿੰਦਰ ਸਿੰਘ , ਜੋਗਿੰਦਰ ਸਿੰਘ , ਕਮਲਜੀਤ ਸਿਂਘ ਰੰਧਾਵਾ , ਅੰਗਰੇਜ ਸਿੰਘ , ਲਖਬੀਰ ਸਿਂਘ , ਰਘਬੀਰ ਸਿੰਘ , ਰਣਜੀਤ ਸਿੰਘ , ਕੁਲਵੰਤ ਸਿੰਘ ਬਰਾੜ , ਕੁਲਵੰਤ ਸਿੰਘ , ਦਰਬਾਰਾ ਸਿੰਘ , ਬਿੱਲੂ ਦਿਓਲ , ਭੁਪਿੰਦਰ ਸਿੰਘ , ਪ੍ਰੀਤਮ ਸਿੰਘ , ਬਲਵਿੰਦਰ ਸਿੰਘ , ਮਹਾਵੀਰ ਸਿੰਘ , ਸਤਨਾਮ ਸਿੰਘ,ਗ੍ਰੰਥੀ ਅਜੀਤ ਸਿੰਘ ਮੰਡ, ਬਲਵਿੰਦਰ ਸਿੰਘ, ਮਨਜੀਤ ਸਿੰਘ, ਪ੍ਰਗਟ ਸਿੰਘ ਅਜੈਬ ਸਿੰਘ, ਸੁੱਖ ਸਿੰਘ, ਬਾਰਾ ਸਿੰਘ, ਪਿਆਰਾ ਸਿੰਘ, ਮੱਸਾ ਸਿੰਘ, ਸੇਠ ਜਗਰੀਤ ਸਿੰਘ ਬੰਟੀ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।

ਗੁਰਮਤਿ ਪ੍ਰਚਾਰ ਫੇਰੀ ਦੇ ਦੂਜੇ ਪੜਾਅ ਵਿੱਚ ਸ. ਬੂਟਾ ਸਿੰਘ ( ਪ੍ਰਧਾਨ, ਗੁਰਦੁਆਰਾ ਸਿੱਖ ਸੰਗਤ ਦਮਦਮ, ਕੋਲਕਾਤਾ) ਦੇ ਗ੍ਰਹਿ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋਇਆ, ਜਿੱਥੇ ਹਰਿ ਜੱਸ ਤੇ ਨਾਮ ਸਿਮਰਨ ਉਪਰੰਤ ਅਤੁਟ ਗੁਰੂ ਕਾ ਲੰਗਰ ਵਰਤਿਆ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਸੰਗਤ ਵਿੱਚ ਉੱਘੇ ਪੱਤਰਕਾਰ ਬੰਗੋ ਭੂਸ਼ਣ ਬਚਨ ਸਿੰਘ ਸਰਲ ਅਜਾਇਬ ਸਿੰਘ ਬੋਪਾਰਾਏ (ਪ੍ਰਧਾਨ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕਾਤਾ), ਪ੍ਰਗਟ ਸਿੰਘ, ਪਿਆਰਾ ਸਿੰਘ, ਗਿਆਨੀ ਮੁਖਤਾਰ ਸਿੰਘ ਜਲੰਧਰ ਵਾਲੇ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ