Home » ਪੰਜਾਬ » ਕਿਥੇ ਨੁਕਸ ਹੈ?….ਸਰਦਾਰ ਮਾਨ ਦਾ ਦੋਹਤਾ….ਵਿਆਹ ਦੌਰਾਨ ਬਹੁਤ ਕੁਝ ਪੰਥਕ ਰਵਾਇਤਾਂ ਦੇ ਉਲਟ ਕੀਤਾ – ਪਰਮਪਾਲ ਸਿੰਘ ਸਭਰਾਅ

ਕਿਥੇ ਨੁਕਸ ਹੈ?….ਸਰਦਾਰ ਮਾਨ ਦਾ ਦੋਹਤਾ….ਵਿਆਹ ਦੌਰਾਨ ਬਹੁਤ ਕੁਝ ਪੰਥਕ ਰਵਾਇਤਾਂ ਦੇ ਉਲਟ ਕੀਤਾ – ਪਰਮਪਾਲ ਸਿੰਘ ਸਭਰਾਅ

SHARE ARTICLE

86 Views

ਕਿੱਥੇ ਨੁਕਸ ਹੈ…
ਗੋਬਿੰਦ ਸਿੰਘ ਸੰਧੂ ਕੌਮੀਂ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਹੈ, ਅਜੇ ਇਸ ਦੀ ਆਵਦੀ ਕੋਈ ਪੰਥਕ ਜਾਂ ਰਾਜਸੀ ਪ੍ਰਾਪਤੀ ਨਹੀ ਹੈ ਇਹ ਸਰਦਾਰ ਮਾਨ ਦਾ ਦੋਹਤਾ ਹੋਣ ਦੀ ਵਿਰਾਸਤ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਪੈਰਧਰਾਵਾ ਕਰ ਰਿਹਾ ਹੈ, ਇਸ ਦੇ ਵਿਆਹ ਸਮਾਗਮ ਦੀਆਂ ਫੋਟੋਆਂ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਨੇ ਵਿਆਹ ਦੌਰਾਨ ਬਹੁਤ ਕੁਝ ਪੰਥਕ ਰਵਾਇਤਾਂ ਦੇ ਉਲਟ ਕੀਤਾ ਜਿਸ ਨਾਲ ਪੰਥ ਦਰਦੀ ਸੱਜਣਾਂ ਦਾ ਹਿਰਦਾ ਵਲੂੰਧਰਿਆ ਗਿਆ ਮਸਲਨ ਸਿਰ ਤੇ ਚੌਰ ਕਰਵਾਉਣਾ ਜੋਕਿ ਸਿੱਖ ਹੋਣ ਨਾਤੇ ਬੱਜਰ ਗੁਨਾਹ ਹੈ, ਵਿਆਹ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਬੁੱਚੜ ਪਰਿਵਾਰ ਦੀ ਮਹਿਮਾਨ ਨਿਵਾਜੀ, ਅਨੰਦਕਾਰਜ ਦੌਰਾਨ ਸਿੱਖ ਰਹਿਤ ਮਰਿਆਦਾ ਨੂੰ ਪਿੱਠ ਦੇਣਾ, ਕਾਕਾ ਜੀ ਨੇ ਇਹ ਕਿਉਂ ਕੀਤਾ ਇਹ ਤਾਂ ਕਾਕਾ ਜੀ ਹੀ ਦੱਸ ਸਕਦੇ ਨੇ ਨਾਲੇ ਵਿਆਹ ਵਿੱਚ ਨਾਨੇ ਦੀ ਕਿੰਨੀ ਕੁ ਚੱਲਣੀ ਸੀ ਆਪਾਂ ਨੂੰ ਪਤਾ ਹੈ ਪਰ ਮਸਲਾ ਇਹ ਹੈ ਕਿ ਜੇ ਕਾਕਾ ਜੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵਿਰਾਸਤ ਦਾ ਖੱਟਿਆ ਖਾਣਾ ਹੈ ਤਾਂ ਗੁਰੂ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ, ਬਾਦਲਾਂ ਤੋਂ ਵੀ ਇਹੋ ਗਲਤੀ ਹੋਈ ਸੀ ਉਹਨਾਂ ਪੰਥ ਦੀ ਤਾਕਤ ਨਾਲ ਪੰਥ ਦੇ ਦੁਸ਼ਮਣਾਂ ਨਾਲ ਸਾਂਝ ਨਿਭਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਵੱਡਾ ਖ਼ਮਿਆਜ਼ਾ ਭੁਗਤਿਆ ਤੇ ਭੁਗਤ ਰਹੇ ਹਨ, ਗੋਬਿੰਦ ਸੰਧੂ ਤੇ ਅਕਾਲੀ ਤਾਕਤ ਹਾਸਲ ਹਰ ਸਿਆਸੀ ਕਾਕੇ ਨੂੰ ਸਮਝਣਾ ਪਵੇਗਾ ਕਿ ਜੇ ਪਿਤਾ ਪੁਰਖੀ ਪੰਥਕ ਵਿਰਾਸਤ ਦਾ ਪੱਲਾ ਫੜਕੇ ਸਿਆਸੀ ਬੇੜੀ ਪਾਰ ਲਾਉਣੀ ਹੈ ਤਾਂ ਪੰਥਕ ਵਿਚਾਰਧਾਰਾ ਦੀ ਪਹਿਰੇਦਾਰੀ ਕੀਤੇ ਬਿਨਾਂ ਇਹ ਮੁਮਕਿਨ ਨਹੀਂ ਹੈ, ਕਿਉਂਕਿ ਚੰਦ ਪਲ ਦੇ ਕੀਤੇ ਚੌਰ ਨਾਲ ਗੋਬਿੰਦ ਸੰਧੂ ਨੇ ਰਾਜੇ ਨਹੀਂ ਬਣ ਜਾਣਾ ਪਰ ਆਪਣੇ ਨਾਨੇ ਦੀ ਵਿਚਾਰਧਾਰਾ ਦੀ ਹੀ ਨਹੀਂ ਸਿੱਖ ਸਿਧਾਂਤਾਂ ਦੀ ਵੀ ਮਿੱਟੀ ਪਲੀਤ ਕਰਨੀ ਹੈ, ਨਵੀਂ ਵਿਆਹੀ ਦਾ ਗੁਰੂ ਹਜੂਰੀ ਵਿੱਚ ਕੱਢਿਆ ਘੁੰਡ ਜਿਸ ਪ੍ਰਥਾ ਨੂੰ ਤੀਸਰੇ ਪਾਤਸ਼ਾਹ ਜੀ ਨੇ ਔਰਤ ਦੀ ਗੁਲਾਮੀ ਆਖ ਕੇ ਖ਼ਤਮ ਕੀਤਾ ਸੀ ਜੋ ਹੁਣ ਪੰਜਾਬ ਵਿੱਚ ਤਕਰੀਬਨ ਖਤਮ ਹੋ ਗਿਆ ਹੈ ਨੂੰ ਦੋਬਾਰਾ ਗੁਰੂ ਹਜੂਰ ਵਿੱਚ ਲਿਆਓਗੇ ਮਤਲਬ ਔਰਤਾਂ ਦੀ ਗੁਲਾਮੀ ਦੀ ਪਹਿਰੇਦਾਰੀ ਕਰੋਗੇ ਤਾਂ ਕੌਮੀ ਗੁਲਾਮੀ ਦੀ ਗੱਲ ਕਿਸ ਮੂੰਹ ਨਾਲ ਕਰੋਗੇ ?? ਬੁੱਚੜ ਪਰਿਵਾਰ ਨਾਲ ਤੁਹਾਡੀ ਸਾਂਝ ਜੱਗ ਜ਼ਾਹਿਰ ਹੋਵੇਗੀ ਤਾਂ ਇਹ ਦੋ ਬੇੜੀਆਂ ਦੀ ਸਵਾਰੀ ਵਰਗੀ ਹੋਵੇਗੀ ਜੋ ਤੁਹਾਡੇ ਰਾਜਸੀ ਭਵਿੱਖ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦੇਵੇਗੀ,
ਪੰਥਕ ਨਾਨੇ ਦੀ ਵਿਰਾਸਤ ਦੇ ਨਾਲ ਨਾਲ ਜਿਸ ਸਿਆਣਪ ਸਾਦਗੀ ਪੰਥਕ ਭਾਵਨਾਵਾਂ ਦੇ ਪ੍ਰਗਟਾਵੇ ਨੇ ਗੋਬਿੰਦ ਸੰਧੂ ਨੂੰ ਪੰਥ ਵਿੱਚ ਸਤਿਕਾਰ ਦੇਣਾ ਸੀ, ਉਹ ਇਸ ਸਰਮਾਏਦਾਰ ਕਾਕੇ ਨੇ ਗੁਆ ਦਿੱਤਾ ਹੈ
ਸ਼ਾਇਦ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਇੱਕ ਮੁਆਫ਼ੀਨਾਮੇ ਦਾ ਕਾਗਜ ਪਹੁੰਚ ਜਾਵੇਗਾ , ਸ਼੍ਰੌਮਣੀ ਕਮੇਟੀ ਵੀ ਨਹੀ ਬੋਲੇਗੀ ਕਿਉਂਕਿ ਇਹ ਕਾਕਾ ਜੀ ਵੀ ਜਲਦ ਬਾਦਲ ਪਰਿਵਾਰ ਦੇ ਸਿਪਾਹੀ ਬਣਨ ਜਾ ਰਹੇ ਹਨ, ਪਰ ਇਸ ਵਰਤਾਰੇ ਦਾ ਨੁਕਸ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਕੌਮ ਦੀ ਰਹਿਨੁਮਾਈ ਦੀ ਪੰਡ ਚੁੱਕੀ ਹੈ ਉਹ ਕੌਮ ਲਈ ਜਦੋਂ ਪ੍ਰੇਰਨਾ ਦਾ ਸਬੱਬ ਬਣਨ ਦੀ ਥਾਂ ਨਮੋਸ਼ੀ ਦਾ ਕਾਰਨ ਬਣਦੇ ਹਨ ਤਾਂ ਕੌਮ ਠੱਗਿਆ ਮਹਿਸੂਸ ਕਰਕੇ ਲਹੂ ਦੇ ਹੰਝੂ ਰੋਂਦੀ ਹੈ , ਸਤਿਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ ਕੇ ਪੰਥਕ ਸਿਧਾਂਤਾਂ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਬਲ ਬਖਸ਼ੇ।
ਪਰਮਪਾਲ ਸਿੰਘ ਸਭਰਾਅ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ