ਸਿੱਖ ਧਰਮ ਦੀ ਅਰੰਭਤਾ ਤੋਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਅਟੱਲ ਸਿਧਾਂਤ ਦ੍ਰਿੜ ਕਰਾਇਆ ਸੀ ਕਿ ਮਨੁੱਖ ਨੇ ਕਦੇ ਵੀ ਜ਼ਾਲਮ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਨਾ। ਗੁਰੂ ਸਾਹਿਬ ਦਾ ਉਪਦੇਸ਼ ਸੀ ਕਿ ਜ਼ੁਲਮ ਅਤੇ ਜਬਰ ਦੇ ਸਾਂਹਵੇਂ ਝੁਕਣ ਦੀ ਬਜਾਏ, ਉਸ ਦੀ ਤਾਕਤ ਨੂੰ ਵੰਗਾਰਨਾ, ਜ਼ੁਲਮ ਦਾ ਨਾਸ਼ ਕਰਨਾ ਅਤੇ ਸਵੈਮਾਣ ਤੇ ਆਜ਼ਾਦੀ ਵਾਲਾ ਜੀਵਨ ਹਾਸਲ ਕਰਨ ਲਈ ਹਮੇਸ਼ਾ ਸੰਘਰਸ਼ਸੀਲ ਰਹਿਣਾ ਹੈ। ਸਮੇਂ ਸਮੇਂ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਜ਼ਾਲਮ ਹਕੂਮਤਾਂ ਵਿਰੁੱਧ ਸੰਘਰਸ਼ ਕੀਤਾ ਅਤੇ ਆਪਣੀ ਅਜ਼ਾਦ ਪ੍ਰਭੂਸਤਾ ਨੂੰ ਸਥਾਪਿਤ ਕਰਨ ਲਈ ਤਤਪਰ ਰਹੇ । ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਹੋਈ, ਜਿਸ ਨੇ ਸਿੱਧ ਕੀਤਾ ਕਿ ਗੁਰੂ ਦੇ ਸਿੱਖ ਜ਼ੁਲਮ ਦਾ ਅੰਤ ਕਰਕੇ ਆਪਣਾ ਰਾਜ ਸਥਾਪਤ ਕਰਨ ਦੀ ਸਮਰੱਥਾ ਰੱਖਦੇ ਹਨ।ਇਸ ਤੋਂ ਬਾਅਦ 12 ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੇ ਇਸ ਖਿੱਤੇ ‘ਤੇ ਸਿੱਖ ਪ੍ਰਭੂਸੱਤਾ ਦੀ ਮੋਹਰ ਲਗਾਈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ-ਜਦੋਂ ਖਾਲਸਾ ਪੰਥ ਗੁਰੂ-ਆਸ਼ੇ, ਗੁਰ-ਹੁਕਮਾਂ ਅਤੇ ਗੁਰਮਤਿ ਦੇ ਸਿਧਾਂਤਾਂ ‘ਤੇ ਚੱਲ ਕੇ ਸੰਘਰਸ਼ ਕਰਦਾ ਰਿਹਾ, ਉਦੋਂ-ਉਦੋਂ ਕੌਮ ਚੜ੍ਹਦੀ ਕਲਾ ਵਿੱਚ ਰਹੀ। ਪਰ ਜਦੋਂ ਵੀ ਸਿੱਖੀ ਦੇ ਰਾਹ ਤੋਂ ਭਟਕ ਕੇ ਨਿੱਜੀ ਸਵਾਰਥਾਂ ਜਾਂ ਗੁਰੂ ਦੇ ਹੁਕਮਾਂ ਦੀ ਅਵੱਗਿਆ ਹੋਈ, ਉਦੋਂ ਹੀ ਕੌਮ ਢਹਿੰਦੀ ਕਲਾ ਵੱਲ ਗਈ ਅਤੇ ਅੰਤ ਵਿੱਚ ਖਾਲਸਾ ਰਾਜ ਦਾ ਸੂਰਜ ਅਸਤ ਹੋ ਗਿਆ। ਖਾਲਸਾ ਰਾਜ ਖੁਸ ਜਾਣ ਤੋਂ ਬਾਅਦ ਅੰਗਰੇਜ਼ਾਂ ਦੇ ਰਾਜ ਅਤੇ 1947 ਦੀ ਭਾਰਤ ਦੀ ਵੰਡ ਤੋਂ ਬਾਅਦ, ਸਿੱਖ ਕੌਮ ਲੰਮਾ ਸਮਾਂ ਆਪਣੀ ਦੁਰਦਸ਼ਾ ਪ੍ਰਤੀ ਸੁਚੇਤ ਨਾ ਰਹਿ ਸਕੀ।
1978 ਦੀ ਵਿਸਾਖੀ ਦਾ ਦਿਹਾੜਾ ਇੱਕ ਨਵਾਂ ਮੋੜ ਲੈ ਕੇ ਆਇਆ। ਇਸ ਦਿਨ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਵਿੱਚ 13 ਸ਼ਹੀਦ ਸਿੰਘਾਂ ਨੇ ਆਪਣਾ ਖੂਨ ਡੋਲ੍ਹ ਕੇ ਸੁੱਤੀ ਹੋਈ ਕੌਮ ਨੂੰ ਝੰਜੋੜਿਆ ਅਤੇ ਕੌਮ ਨੂੰ ਇਹ ਚਿੱਟੇ ਦਿਨ ਵਾਂਗ ਸਪੱਸ਼ਟ ਕਰ ਦਿੱਤਾ ਕਿ ਭਾਰਤ ਦੀ ਧਰਤੀ ‘ਤੇ ਸਿੱਖੀ ਦੇ ਦੁਸ਼ਮਣ ਅੱਜ ਵੀ ਸਰਗਰਮ ਹਨ। ਇਹ ਸਾਬਤ ਹੋ ਗਿਆ ਕਿ ਸਿੱਖੀ ਉੱਤੇ ਹਮਲਾਵਰ ਗੁਰੂਡੰਮ ਦੇ ਪਿੱਛੇ ਬ੍ਰਾਹਮਣਵਾਦੀ ਰਾਜਸੀ ਤਾਕਤ ਕੰਮ ਕਰ ਰਹੀ ਹੈ, ਜਿਸਦਾ ਮਨੋਰਥ ਸਿੱਖੀ ਦੇ ਵਿਲੱਖਣ ਸਰੂਪ ਨੂੰ ਖ਼ਤਮ ਕਰਨਾ ਹੈ।
ਇਨ੍ਹਾਂ ਸ਼ਹੀਦੀਆਂ ਦੀ ਬਰਕਤ ਨਾਲ ਸਿੱਖ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਆਈ ਅਤੇ ਇਹ ਅਹਿਸਾਸ ਪ੍ਰਬਲ ਹੋਇਆ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ, ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ। ਇਸੇ ਅਹਿਸਾਸ ਵਿੱਚੋਂ ਕੌਮ ਦੇ ਵੱਡੇ ਹਿੱਸੇ ਅੰਦਰ ਮੁੜ ਆਜ਼ਾਦੀ ਦੀ ਤਾਂਘ ਪੈਦਾ ਹੋਈ। ਇਸ ਜਾਗ੍ਰਿਤੀ ਤੋਂ ਪ੍ਰੇਰਿਤ ਹੋ ਕੇ, ਸਿੱਖ ਕੌਮ ਦੇ ਜੂਝਾਰੂ ਨੌਜਵਾਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦਾ ਮਾਰਗ ਚੁਣਿਆ। ਉਦੋਂ ਤੋਂ ਲੈ ਕੇ ਅੱਜ ਤੱਕ, ਸਾਡੀ ਜਥੇਬੰਦੀ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਅਸੀਂ ਮੰਨਦੇ ਹਾਂ ਕਿ ਸੰਘਰਸ਼ ਦੇ ਰਾਹ ‘ਤੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਅਨੇਕਾਂ ਔਕੜਾਂ ਅਤੇ ਚੁਣੌਤੀਆਂ ਦੇ ਬਾਵਜੂਦ ਖਾਲਿਸਤਾਨ ਦੀ ਆਜ਼ਾਦੀ ਦਾ ਸੰਘਰਸ਼ ਨਿਰੰਤਰ ਜਾਰੀ ਹੈ।
ਮੌਜੂਦਾ ਸਿੱਖ ਸੰਘਰਸ਼ ਵਿੱਚ ਆਈ ਖੜੋਤ ਦਾ ਇੱਕ ਵੱਡਾ ਕਾਰਨ ਸਰਕਾਰੀ ਜ਼ੁਲਮ ਦੀ ਇੰਤਹਾ ਹੈ, ਪਰ ਇਸ ਦੇ ਨਾਲ ਹੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਅੰਦਰ ਕੁਝ ਅਜਿਹੀਆਂ ਧਿਰਾਂ ਦੀ ਘੁਸਪੈਠ ਹੋਈ ਜੋ ਜਾਂ ਤਾਂ ਅਸੂਲਾਂ ਤੋਂ ਥਿੜਕ ਗਈਆਂ ਸਨ, ਜਾਂ ਸਰਕਾਰੀ ਸ਼ਹਿ ‘ਤੇ ਸੰਘਰਸ਼ ਨੂੰ ਖੋਰਾ ਲਾਉਣ ਦਾ ਕੰਮ ਕਰਦੀਆਂ ਰਹੀਆਂ। ਪਰ ਜਿਹੜੀ ਗੁਰੂ ਤੋਂ ਵਰੋਸਾਈ ਖਾੜਕੂ ਧਿਰ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾ ਰਹੀ ਹੈ, ਉਹ ਹਥਿਆਰਬੰਦ ਸੰਘਰਸ਼ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਅਤੇ ਰਹੇਗੀ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਗੁਰਮਤਿ ਦੇ ਆਸ਼ੇ ਅਨੁਸਾਰ ਲੜਿਆ ਜਾਵੇ। ਇਸ ਵਿੱਚ ਕੋਈ ਵੀ ਅਜਿਹੀ ਤਰੁੱਟੀ ਜਾਂ ਕਾਰਜ ਨਾ ਹੋਵੇ ਜੋ ਗੁਰੂ-ਆਸ਼ੇ ਦੇ ਉਲਟ ਹੋਵੇ। ਇਸੇ ਵਚਨਬੱਧਤਾ ਨਾਲ, ਸਾਡੀ ਜਥੇਬੰਦੀ ਖਾਲਸਾਈ ਸੰਘਰਸ਼ ਦੇ ਮਾਰਗ ‘ਤੇ ਦ੍ਰਿੜਤਾ ਨਾਲ ਅੱਗੇ ਵੱਧ ਰਹੀ ਹੈ।
ਜੇਕਰ ਅੱਜ ਖਾੜਕੂ ਧਿਰਾਂ ਨੂੰ ਇੱਕ ਪਾਸੇ ਰੱਖ ਕੇ ਵੇਖਿਆ ਜਾਵੇ, ਤਾਂ ਸਿੱਖ ਕੌਮ ਦੇ ਸਿਆਸੀ ਅਤੇ ਧਾਰਮਿਕ ਅਦਾਰੇ ਲਗਭਗ ਪੂਰੀ ਤਰ੍ਹਾਂ ਗੁਰੂ ਦੇ ਸਿਧਾਂਤਾਂ ਤੋਂ ਉਲਟ ਦਿਸ਼ਾ ਵਿੱਚ ਜਾ ਚੁੱਕੇ ਹਨ। ਇਸ ਦਾ ਸਿੱਟਾ ਇਹ ਹੈ ਕਿ ਅੱਜ ਪੰਥ ਇੱਕ ਗੰਭੀਰ ਸਿਆਸੀ ਅਤੇ ਧਾਰਮਿਕ ਅਗਵਾਈ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਜਿਹੜੀਆਂ ਵੀ ਧਿਰਾਂ ਅਗਵਾਈ ਦਾ ਦਾਅਵਾ ਕਰ ਰਹੀਆਂ ਹਨ, ਉਨ੍ਹਾਂ ਦੇ ਕਰਮ ਗੁਰੂ-ਹੁਕਮਾਂ ਦੇ ਅਨੁਸਾਰੀ ਨਹੀਂ ਹਨ। ਉਹ ਗੁਰੂ ਦਾ ਲੜ ਛੱਡ ਕੇ ਹਉਮੈ, ਸਵਾਰਥ ਅਤੇ ਨਿੱਜੀ ਲਾਲਚਾਂ ਦੀ ਲੜਾਈ ਵਿੱਚ ਉਲਝੀਆਂ ਹੋਈਆਂ ਹਨ।
ਮੌਜੂਦਾ ਪੰਥਕ ਸਥਿਤੀ ਅਤੇ ਸੰਘਰਸ਼ ਪ੍ਰਤੀ ਅਸੀਂ ਕੁਝ ਗੱਲਾਂ ਸੰਗਤਾਂ ਨਾਲ ਕਰਨੀਆਂ ਚਾਹੁੰਦੇ ਹਾਂ ਤੇ ਜਥੇਬੰਦੀ ਪ੍ਰਤੀ ਕੁਝ ਸ਼ੰਕਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ।
ਆਮ ਦੁਨਿਆਵੀ ਕਹਾਵਤ ਹੈ ਕਿ ‘ਜੰਗ ਅਤੇ ਮੁਹੱਬਤ ਵਿੱਚ ਸਭ ਕੁਝ ਜਾਇਜ਼ ਹੈ’ ਪਰ ਖਾਲਸਾ ਪੰਥ ਇਸ ਕਹਾਵਤ ਨੂੰ ਮੁੱਢੋਂ ਰੱਦ ਕਰਦਾ ਹੈ। ਸਾਡਾ ਸਿਧਾਂਤ ਹੈ ਕਿ ਜੰਗ ਦੇ ਮੈਦਾਨ ਵਿੱਚ ਵੀ ਗੁਰੂ ਦੇ ਹੁਕਮਾਂ ਅਤੇ ਗੁਰਮਤਿ ਦੇ ਅਸੂਲਾਂ ‘ਤੇ ਪਹਿਰਾ ਦੇਣਾ ਲਾਜ਼ਮੀ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਸਦਾ ਇਹ ਕੋਸ਼ਿਸ਼ ਰਹੀ ਹੈ ਕਿ ਸੰਘਰਸ਼ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਲੜਿਆ ਜਾਵੇ। ਜਥੇਬੰਦੀ ਦੀ ਆਰੰਭਤਾ ਤੋਂ ਲੈ ਕੇ ਅੱਜ ਤੱਕ, ਅਸੀਂ ਸੰਘਰਸ਼ ਦੀ ਸੇਵਾ ਸੰਗਤਾਂ ਵੱਲੋਂ ਦਿੱਤੇ ਦਸਵੰਧ ਨਾਲ ਹੀ ਨਿਭਾਈ ਹੈ। ਭਾਵੇਂ ਸਾਨੂੰ ਕਿੰਨੀਆਂ ਵੀ ਤੰਗੀਆਂ-ਤੁਰਸ਼ੀਆਂ ਵਿੱਚੋਂ ਲੰਘਣਾ ਪਿਆ, ਪਰ ਸਾਡੀ ਟੇਕ ਹਮੇਸ਼ਾ ਗੁਰੂ ਰੂਪ ਸੰਗਤ ‘ਤੇ ਹੀ ਰਹੀ ਹੈ। ਸੋ ਸਪੱਸ਼ਟ ਰਹੇ ਕਿ ਜੇ ਕੋਈ ਵਿਅਕਤੀ ਸਾਡੀ ਜਥੇਬੰਦੀ ਦਾ ਨਾਮ ਵਰਤ ਕੇ ਕਿਸੇ ਨੂੰ ਫੰਡ ਦੇਣ ਲਈ ਧਮਕਾਉਂਦਾ ਹੈ ਤਾਂ ਉਹ ਵਿਅਕਤੀ ਸਾਡਾ ਨਹੀਂ ਹੋ ਸਕਦਾ। ਆਪਣਿਆਂ ਤੋਂ ਜਬਰਦਸਤੀ ਫੰਡ ਇਕੱਠਾ ਕਰਨਾ ਨਾ ਕਦੇ ਸਾਡੇ ਅਸੂਲਾਂ ਦਾ ਹਿੱਸਾ ਸੀ, ਨਾ ਹੈ ਅਤੇ ਨਾ ਹੀ ਕਦੇ ਹੋਵੇਗਾ। ਹਾਂ, ਦਸਵੰਧ ਤੋਂ ਇਲਾਵਾ ਫੰਡ ਇਕੱਠਾ ਕਰਨ ਦਾ ਇੱਕ ਤਰੀਕਾ ਗੁਰਮਤਿ ਅਨੁਸਾਰ ਜਾਇਜ਼ ਹੈ, ਉਹ ਹੈ ਦੁਸ਼ਮਣ ਦੇ ਜੰਗੀ ਸਾਜ਼ੋ-ਸਾਮਾਨ ਜਾਂ ਉਸਦੇ ਖਜ਼ਾਨੇ ‘ਤੇ ਕਬਜ਼ਾ ਕਰਨਾ। ਪਰ ਇਸ ਦੀ ਸ਼ਰਤ ਇਹ ਹੈ ਕਿ ਉਹ ਸਾਡਾ ਪ੍ਰਤੱਖ ਦੁਸ਼ਮਣ ਹੋਵੇ ਜਾਂ ਪੂਰੀ ਤਰ੍ਹਾਂ ਦੁਸ਼ਮਣ ਦੀਆਂ ਸਫ਼ਾਂ ਵਿੱਚ ਖੜ੍ਹਾ ਹੋਵੇ। ਕਿਸੇ ਕਮਜ਼ੋਰ, ਗਰੀਬ, ਨਿਰਦੋਸ਼ ਜਾਂ ਨਿਹੱਥੇ ਨੂੰ ਡਰਾਉਣਾ-ਧਮਕਾਉਣਾ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ।
ਜਥੇਬੰਦੀ ਦਾ ਅਸੂਲ ਰਿਹਾ ਹੈ ਕਿ ਕਦੇ ਵੀ ਨਿਮਾਣੇ, ਗਰੀਬ ਜਾਂ ਕਮਜ਼ੋਰ ‘ਤੇ ਹੱਥ ਨਹੀਂ ਚੁੱਕਣਾ ਤੇ ਬੇਦੋਸ਼ੇ ਤੇ ਵਾਰ ਨਹੀਂ ਕਰਨਾ । ਸਿੱਖੀ ਦਾ ਸ਼ਾਨਾਂਮੱਤਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਤਾਕਤ, ਮਜ਼ਲੂਮਾਂ ਦੀ ਰੱਖਿਆ ਲਈ ਹੈ, ਨਾ ਕਿ ਡਰਾਉਣ-ਧਮਕਾਉਣ ਲਈ। ਗੁਰਬਾਣੀ ਵਿੱਚ ਜ਼ਾਲਮ ਬਾਬਰ ਵੱਲੋਂ ਜ਼ੁਲਮ ਕਰਨ ਬਾਰੇ ਗੁਰਬਾਣੀ ਵਿੱਚ ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥’ ਰਾਹੀਂ ਜੋ ਸਾਨੂੰ ਸਿੱਖਿਆ ਦਿੱਤੀ ਸੀ ਉਸ ਪ੍ਰਤੀ ਸੁਚੇਤ ਹਾਂ । ਇਸ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥’ ਅਨੁਸਾਰ ਨਾ ਹੀ ਜਥੇਬੰਦੀ ਕਿਸੇ ਬੇਦੋਸ਼ੇ ਜਾਂ ਮਜ਼ਲੂਮ ਨੂੰ ਬੇਵਜ੍ਹਾ ਡਰਾਉਂਦੀ ਹੈ ਅਤੇ ਨਾ ਹੀ ਕਿਸੇ ਜਰਵਾਣੇ ਦਾ ਡਰ-ਭੈਅ ਮੰਨਦੀ ਹੈ । ਜਥੇਬੰਦੀ ਅਨੁਸਾਰ ਪੰਥਕ ਸੇਵਾ ਦਾ ਮਾਰਗ ਜ਼ੁਲਮ ਦਾ ਟਾਕਰਾ ਕਰਨ ਦਾ ਹੈ, ਨਾ ਕਿ ਨਿਮਾਣਿਆਂ ਨਿਤਾਣਿਆਂ ਤੇ ਜ਼ੁਲਮ ਕਰਨ ਦਾ । ਅਸੀਂ ਸਦਾ ਹੀ ਖਿਆਲ ਰੱਖਿਆ ਹੈ ਕਿ ਸਾਡੀ ਤਾਕਤ ਜਾਂ ਪ੍ਰਭਾਵ ਕਿਸੇ ਨਿਰਦੋਸ਼ ਲਈ ਡਰ ਦਾ ਕਾਰਨ ਨਾਂ ਬਣੇ। ਵਿਦੇਸ਼ਾਂ ਦੀ ਬਜਾਏ, ਸਾਡਾ ਕਾਰਜ ਖੇਤਰ ਮੁੱਖ ਤੌਰ ਤੇ ਪੰਜਾਬ ਅਤੇ ਭਾਰਤ ਤੱਕ ਸੀਮਤ ਹੈ । ਸੋ ਦੇਸ਼-ਵਿਦੇਸ਼ ਵਿੱਚ ਹੋਈ ਕਿਸੇ ਗੈਰ ਸਿਧਾਂਤਿਕ ਕਾਰਵਾਈ ਉਤੇ ਜੇਕਰ ਭਾਰਤ ਸਰਕਾਰ ਵੱਲੋਂ ਸਾਡਾ ਨਾਮ ਮੜਿਆ ਜਾਂਦਾ ਹੈ ਤਾਂ ਉਹ ਸਰਕਾਰ ਵੱਲੋਂ ਅਤੇ ਸਰਕਾਰੀ ਮੀਡੀਏ ਵੱਲੋਂ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਹੈ ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ ।
ਇਸ ਤੋਂ ਇਲਾਵਾ ਸਿੱਖੀ ਦੇ ਭੇਸ ਵਿੱਚ ਬੈਠੇ ਕੁਝ ਟਾਊਟ ਤੇ ਬੁੱਕਲ ਦੇ ਸੱਪ ਵੀ ਸੰਘਰਸ਼ ਨੂੰ ਬਦਨਾਮ ਕਰਨ ਲਈ ਅਤੇ ਜਥੇਬੰਦੀ ਦੇ ਨਾਮ ਨੂੰ ਢਾਹ ਲਾਉਣ ਲਈ ਯਤਨਸ਼ੀਲ ਰਹਿੰਦੇ ਹਨ ਉਹਨਾਂ ਤੋਂ ਵੀ ਸੰਗਤਾਂ ਅਗਾਹ ਰਹੇ । ਮੌਜੂਦਾ ਦੌਰ ਵਿੱਚ, ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਸਿੱਖਾਂ ਅੰਦਰ ਸੰਘਰਸ਼ ਪ੍ਰਤੀ ਨਫ਼ਰਤ ਭਰਨ ਲਈ ਮਨੋਵਿਗਿਆਨਕ ਲੜਾਈ ਲੜੀ ਜਾ ਰਹੀ ਹੈ। ਇਸ ਪ੍ਰਤੀ ਵੀ ਕੌਮ ਨੂੰ ਜਾਗਰੂਕ ਅਤੇ ਸੁਚੇਤ ਰਹਿਣ ਦੀ ਲੋੜ ਹੈ । ਜਦੋਂ ਕਿਸੇ ਖਾੜਕੂ ਜਥੇਬੰਦੀ ਖਿਲਾਫ ਸਰਕਾਰੀ ਪ੍ਰਾਪੇਗੰਡਾ ਕੀਤਾ ਜਾਂਦਾ ਹੈ ਤਾਂ ਵਿਦਵਾਨਾਂ, ਬੁੱਧੀਜੀਵੀਆ, ਪੱਤਰਕਾਰਾਂ ਤੇ ਸੰਘਰਸ਼ ਪ੍ਰਤੀ ਸੁਹਿਰਦ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰੀ ਪ੍ਰਾਪੇਗੰਡੇ ਨੂੰ ਨੰਗਾ ਕਰਕੇ ਸੰਘਰਸ਼ ਦਾ ਸਾਥ ਦੇਣ ।
ਸਾਡੀ, ਅਜ਼ਾਦੀ ਦੇ ਘੋਲ ਵਿੱਚ ਵਿੱਚ ਹਿੱਸਾ ਪਾਉਣ ਲਈ ਤਤਪਰ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਵੀ ਬੇਨਤੀ ਹੈ ਕਿ ਸੰਘਰਸ਼ ਕਰਨ ਦਾ ਭਾਵ ਨਿਰਾ ਤਾਕਤ ਦਾ ਬੇਦਰੇਗ ਦਿਖਾਵਾ ਨਹੀਂ ਹੈ, ਸਗੋਂ ਗੁਰੂ ਸਾਹਿਬ ਦੇ ਹੁਕਮਾਂ ਅਤੇ ਸਿੱਖੀ ਅਸੂਲਾਂ ‘ਤੇ ਪੱਕੇ ਰਹਿੰਦਿਆ ਜ਼ੁਲਮ ਦਾ ਟਾਕਰਾ ਕਰਨਾ ਹੈ । ਸਾਨੂੰ ਗੁਰੂ ਸਾਹਿਬ ਦਾ ਇਹ ਹੁਕਮ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡੇ ਕਰਮ ਸਿੱਖੀ ਸਿਧਾਂਤਾਂ ਅਨੁਸਾਰੀ ਨਹੀਂ ਹਨ ਤਾਂ ਕੇਵਲ ਬਹਾਦਰੀ ਦਿਖਾਉਣ ਨਾਲ ਗੁਰੂ ਪ੍ਰਸੰਨ ਨਹੀਂ ਹੁੰਦਾ । ਗੁਰੂ ਸਾਹਿਬ ਦਾ ਫੁਰਮਾਨ ਹੈ:
ਨ ਭੀਜੈ ਭੇੜਿ ਮਰਹਿ ਭਿੜਿ ਸੂਰ॥ਨ ਭੀਜੈ ਕੇਤੇ ਹੋਵਹਿ ਧੂੜਿ॥
ਲੇਖਾ ਲਿਖੀਐ ਮਨ ਕੈ ਭਾਇ॥ ਨਾਨਕ ਭੀਜੈ ਸਾਚੈ ਨਾਇ॥2॥
ਅਖੀਰ ਵਿੱਚ ਸਾਡੀ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਆਪਣੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਆਪਣਾ ਤਨ, ਮਨ ਅਤੇ ਧਨ ਸਮਰਪਿਤ ਕਰੋ । ਸੰਘਰਸ਼ ਦੇ ਰਾਹ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਸਾਡਾ ਰਾਹ ਨਹੀਂ ਰੋਕ ਸਕਦੇ, ਸਗੋਂ ਇਹ ਸਾਡੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰਦੇ ਹਨ । ਗੁਰੂ ਮਹਾਰਾਜ ਦਾ ਭਾਣਾ ਮੰਨਦਿਆਂ, ਸਿੱਖ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ ਅਤੇ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈਂਦਿਆਂ ਆਓ ਸੰਘਰਸ਼ ਦੀ ਅਗਨ ਨੂੰ ਹੋਰ ਪ੍ਰਚੰਡ ਕਰੀਏ । ਸਤਿਗੁਰ ਸੱਚੇ ਪਾਤਿਸ਼ਾਹ ਮਿਹਰ ਕਰਨਗੇ ਤੇ ਇਹ ਸੰਘਰਸ਼ ਮੁੜ ਚੜ੍ਹਦੀਆਂ ਕਲਾ ਵਿੱਚ ਜਾਵੇਗਾ ਤੇ ਜ਼ੁਲਮ ਦਾ ਨਾਸ ਹੋਵੇਗਾ ਅਤੇ ਸਿੱਖ ਕੌਮ ਆਪਣੀਆਂ ਅੱਖਾਂ ਨਾਲ ਆਜ਼ਾਦੀ ਦਾ ਚੜ੍ਹਦਾ ਹੋਇਆ ਸੂਰਜ ਜ਼ਰੂਰ ਦੇਖੇਗੀ।
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
ਵਧਾਵਾ ਸਿੰਘ ਬੱਬਰ
ਮੁੱਖ ਸੇਵਾਦਾਰ ਬੱਬਰ ਖਾਲਸਾ ਇੰਟਰਨੈਸ਼ਨਲ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









