Home » ਨਵੀਂ ਦਿੱਲੀ » ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ Neighbourhood specialist, spy craft master Parag Jain appointed new RAW chief

ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ Neighbourhood specialist, spy craft master Parag Jain appointed new RAW chief

SHARE ARTICLE

149 Views
30 ਜੂਨ ਨੂੰ ਸੇਵਾਮੁਕਤ ਹੋ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ; ਪੰਜਾਬ ’ਚ ਅਤਿਵਾਦ ਦੀ ਸਿਖਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਅਤੇ ਡੀਆਈਜੀ ਵਜੋਂ ਵੀ ਸੇਵਾ ਨਿਭਾਈ; ‘Operation Sindoor’ ਵਿਚ ਵੀ ਸੀ ਅਹਿਮ ਭੂਮਿਕਾ

ਨਵੀਂ ਦਿੱਲੀ, 28 ਜੂਨ

ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰਾਗ ਜੈਨ ਨੂੰ ਖੁਫੀਆ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਦੇ ਆਂਢ-ਗੁਆਂਢ ਨਾਲ ਸਬੰਧਤ ਮਾਮਲਿਆਂ ਵਿੱਚ ਮੁਹਾਰਤ ਹਾਸਲ ਹੈ। ਜੈਨ ‘ਰਾਅ’ ਮੁਖੀ ਦਾ ਅਹੁਦਾ ਛੱਡ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ।

ਜੈਨ ਸੀਨੀਆਰਤਾ ਵਾਰ ਖੁਫ਼ੀਆ ਏਜੰਸੀ ਵਿਚ ਸਿਨਹਾ ਮਗਰੋਂ ਦੂਜੇ ਨੰਬਰ ’ਤੇ ਹਨ।

ਸਿਨਹਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਜੈਨ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ। ਜੈਨ ਮੌਜੂਦਾ ਸਮੇਂ ‘ਰਾਅ’ ਦੇ ਏਵੀਏਸ਼ਨ ਰਿਸਰਚ ਸੈਂਟਰ (ARC) ਦੇ ਮੁਖੀ ਹਨ, ਜੋ ਹਵਾਈ ਨਿਗਰਾਨੀ ਸਣੇ ਹੋਰਨਾਂ ਮਸਲਿਆਂ ਨਾਲ ਸਿੱਝਦਾ ਹੈ। ਸੈਂਟਰ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ‘Operation Sindoor’ ਵਿਚ ਵੀ ਅਹਿਮ ਭੂਮਿਕਾ ਸੀ। ਜੈਨ, ਜੋ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਰਾਅ ਵਿਚ ਕੰਮ ਕਰਨ ਦਾ ਦੋ ਸਾਲਾਂ ਦਾ ਤਜਰਬਾ ਹੈ।

ਜੈਨ ਨੇ ਆਪਣੇ ਕਰੀਅਰ ਵਿਚ ਪੰਜਾਬ ’ਚ ਅਤਿਵਾਦ ਦੀ ਸਿਖਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਵਜੋਂ ਵੀ ਸੇਵਾ ਨਿਭਾਈ। ਅਧਿਕਾਰੀਆਂ ਨੇ ਕਿਹਾ ਕਿ ‘ਰਾਅ’ ਵਿਚ ਕੰਮ ਕਰਦਿਆਂ ਜੈਨ ਨੇ ਪਾਕਿਸਤਾਨ ਡੈਸਕ ਨੂੰ ਵਿਆਪਕ ਤੌਰ ’ਤੇ ਸੰਭਾਲਿਆ। ਧਾਰਾ 370 ਰੱਦ ਕਰਨ ਮੌਕੇ ਉਨ੍ਹਾਂ ਦੀ ਤਾਇਨਾਤੀ ਜੰਮੂ ਅਤੇ ਕਸ਼ਮੀਰ ਵਿੱਚ ਵੀ ਰਹੀ।

ਜੈਨ ਨੇ ਸ੍ਰੀ ਲੰਕਾ ਅਤੇ ਕੈਨੇਡਾ ਵਿੱਚ ਭਾਰਤੀ ਮਿਸ਼ਨਾਂ ਵਿੱਚ ਵੀ ਸੇਵਾ ਨਿਭਾਈ ਹੈ। ਕੈਨੇਡਾ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਉੱਥੋਂ ਕੰਮ ਕਰਨ ਵਾਲੇ ਖਾਲਿਸਤਾਨੀ ਅਤਿਵਾਦੀ ਮਾਡਿਊਲਾਂ ਦੀ ਨਿਗਰਾਨੀ ਕੀਤੀ। -ਪੀਟੀਆਈ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ