Home » ਮਾਝਾ » ਜਥੇਦਾਰ ਗੜਗੱਜ ਵਾਂਗ ਧੁੰਮਾਂ ਵੀ ਹਨੇਰੇ ‘ਚ ਮੁਖੀ ਬਣਿਆ ਅਤੇ ਬਾਦਲ-ਭਾਜਪਾ ਦਾ ਪਿੱਠੂ ਬਣ ਕੇ ਟਕਸਾਲ ਨੂੰ ਰੋਲ ਰਿਹੈ : ਭਾਈ ਬਲਵੰਤ ਸਿੰਘ ਗੋਪਾਲਾ

ਜਥੇਦਾਰ ਗੜਗੱਜ ਵਾਂਗ ਧੁੰਮਾਂ ਵੀ ਹਨੇਰੇ ‘ਚ ਮੁਖੀ ਬਣਿਆ ਅਤੇ ਬਾਦਲ-ਭਾਜਪਾ ਦਾ ਪਿੱਠੂ ਬਣ ਕੇ ਟਕਸਾਲ ਨੂੰ ਰੋਲ ਰਿਹੈ : ਭਾਈ ਬਲਵੰਤ ਸਿੰਘ ਗੋਪਾਲਾ

SHARE ARTICLE

151 Views

ਅੰਮ੍ਰਿਤਸਰ, 2 ਮਈ ( ਖਿੜਿਆ ਪੰਜਾਬ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਹਨੇਰੇ ਵਿੱਚ ਜਥੇਦਾਰ ਬਣਿਆ ਹੈ, ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਧੁੰਮਾ ਵੀ ਹਨੇਰੇ ਵਿੱਚ ਹੀ ਟਕਸਾਲ ਦੇ ਸਿੰਘਾਂ ਨੂੰ ਗੁਮਰਾਹ ਕਰਕੇ ਮੁਖੀ ਬਣਿਆ ਹੈ, ਜਿਸ ਨੇ ਪਹਿਲਾਂ ਬਾਦਲਾਂ ਅਤੇ ਹੁਣ ਭਾਜਪਾ ਦਾ ਪਿੱਠੂ ਬਣ ਕੇ ਕਲਗੀਧਰ ਪਾਤਸ਼ਾਹ ਦੀ ਦਮਦਮੀ ਟਕਸਾਲ ਰੋਲ ਦਿੱਤੀ ਹੈ। ਉਹਨਾਂ ਕਿਹਾ ਕਿ ਮੀਡੀਆ ਰਾਹੀਂ ਪਤਾ ਚੱਲਿਆ ਹੈ ਕਿ ਆਪੂ ਬਣਿਆ ਅਖੌਤੀ ਮੁਖੀ ਹਰਨਾਮ ਸਿੰਘ ਧੁੰਮਾ 6 ਜੂਨ ਦੇ ਸ਼ਹੀਦਾਂ ਦੇ ਪਵਿੱਤਰ ਮਹਾਨ ਸ਼ਹੀਦੀ ਦਿਹਾੜੇ ਤੇ ਕੋਈ ਖੱਲਰ ਪਾਉਣਾ ਚਾਹੁੰਦਾ ਹੈ। ਉਹਨਾਂ ਸਖਤ ਸ਼ਬਦਾਂ ਵਿੱਚ ਤਾੜਨਾ ਕਰਦੀਆਂ ਆਖਿਆ ਕਿ ਹਰਨਾਮ ਸਿੰਘ ਧੁੰਮਾ ਇਹਨਾਂ ਹਰਕਤਾਂ ਤੋਂ ਬਾਜ ਆ ਜਾਵੇ, ਘੱਲੂਘਾਰਾ ਕੌਮ ਦਾ ਬਹੁਤ ਵੱਡਾ ਦੁਖਾਂਤ ਤੇ ਬਹੁਤ ਵੱਡਾ ਖੂਨੀ ਘੱਲੂਘਾਰਾ ਵਾਪਰਿਆ ਸੀ ਜਿਹਮਸਨੂੰ ਕੌਮ ਕਦੇ ਵੀ ਨਹੀਂ ਭੁੱਲ ਸਕਦੀ। ਸਾਡੇ ਕੌਮੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਪਵਿੱਤਰ ਦਿਹਾੜਿਆਂ ਦੇ ਉੱਤੇ ਕਿਸੇ ਨੇ ਵੀ ਖੱਲਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਖਾਲਸਾ ਪੰਥ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਅੱਗੇ ਆਖਿਆ ਕਿ ਬੇਗਾਨਿਆ ਪੁੱਤਾਂ ਦੇ ਮੋਢਿਆਂ ਤੇ ਹਰਨਾਮ ਸਿੰਘ ਚਲਾਉਣੀਆਂ ਬੰਦ ਕਰੇ, ਜੇ ਹਿੰਮਤ ਹੈ ਤਾਂ ਹਰਨਾਮ ਸਿੰਘ ਖੁਦ ਚੱਲ ਕੇ ਆਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਵਿਰੋਧ ਕਰੇ ਫਿਰ ਇਹਨੂੰ ਪੰਥ ਦੱਸੇਗਾ ਕਿ ਪੰਥ ਕੀ ਹੁੰਦਾ ਕਿ ਸਾਡੇ ਕੌਮੀ ਸ਼ਹੀਦਾਂ ਦੇ ਵਾਲੇ ਦਿਨ ਅਸੀਂ ਆਪਣੇ ਸ਼ਹੀਦੀ ਅਸਥਾਨ ਤੇ ਇਸ ਤਰ੍ਹਾਂ ਦਾ ਕੋਈ ਵੀ ਖਲਰ ਨਹੀਂ ਪੈਣ ਦੇਵਾਂਗੇ। ਉਹਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਵੀ ਬੇਨਤੀ ਕੀਤੀ ਕਿ ਹਰ ਵਾਰ ਵਾਂਗ ਖਾਲਿਸਤਾਨ ਦੀਆਂ ਗੂੰਜਾਂ ਪਾਉਣ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੀ ਹਨ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਤੇ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਤੇ ਟਕਸਾਲ ਦੇ ਜਾਂਬਾਜ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹਾਦਤਾਂ ਦੇ ਕੇ ਸਿੱਖ ਕੌਮ ਅਤੇ ਟਕਸਾਲ ਦਾ ਸਿਰ ਉੱਚਾ ਕੀਤਾ ਤੇ ਟਕਸਾਲ ਨੂੰ ਚਾਰ ਚੰਨ ਲਾਏ। ਪਰ ਧੁੰਮਾ ਉਸੇ ਟਕਸਾਲ ਨੂੰ ਰੋਲਣ ਦਾ ਯਤਨ ਕਰ ਰਿਹਾ, ਇਹ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਜਿਹੜਾ ਵੀ ਵਿਅਕਤੀ ਸਿੱਖ ਕੌਮ ਅਤੇ ਟਕਸਾਲ ਨੂੰ ਧੱਬਾ ਲਾਉਣ ਦਾ ਯਤਨ ਕਰੇਗਾ, ਖਾਲਸਾ ਪੰਥ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੰਦਾ ਰਹੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ 13 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਕਰਵਾਏ ਜਾਣਗੇ ਧਾਰਮਿਕ ਮੁਕਾਬਲੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਕੀਤੀ ਅਪੀਲ: ਨੌਜਵਾਨ ਸੇਵਕ ਸਭਾ