ਤਰਨ ਤਾਰਨ 30 ਨਵੰਬਰ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਵੀ ਸਲਾਨਾ ਯਾਦ ਨੂੰ ਸਮਰਪਿਤ ਗੁਰਦੁਆਰਾ ਸੰਤਸਰ ਹੰਸਲੀ ਸਾਹਿਬ ਅਲਾਦੀਨਪੁਰ ਤਰਨ ਤਾਰਨ ਵਿਖੇ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ , ਬੀਬੀ ਲਵਲੀਨ ਕੌਰ ਅਤੇ ਮਾਸਟਰ ਸੁਖਰਾਜ ਸਿੰਘ ਜੀ ਦੇ ਭਰਪੂਰ ਸਹਿਯੋਗ ਦੇ ਸਦਕਾ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਸਤਾਰ ਦੁਮਾਲਾ ਗੁਰਬਾਣੀ ਕੰਠ ਸੁੰਦਰ ਲਿਖਾਈ ਅਤੇ ਗਿਆਨ ਪਰਖ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਸੇਂਟ ਮੇਰੀਡਿਅਨ, ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੈਂਡਰੀ ਸਕੂਲ ਜਾਮਾ ਰਾਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਅਕੈਡਮੀ, ਮਾਝਾ ਪਬਲਿਕ ਸਕੂਲ, ਗਰੀਨ ਫੀਲਡ ਸਕੂਲ, ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਗੁਰੂ ਅਰਜਨ ਦੇਵ ਸੀਨੀਅਰ ਸੈਕੈਂਡਰੀ ਸਕੂਲ ਲੜਕੇ ,(ਤਰਨ ਤਾਰਨ) , ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ, ਸਰਬਜੀਤ ਮੈਮੋਰੀਅਲ ਸਕੂਲ ਲਾਲਪੁਰ, ਅਕਾਲ ਪੁਰਖ ਕੀ ਫੌਜ ਸਕੂਲ ਕੱਲਾ, ਮਾਈ ਭਾਗੋ ਇੰਟਰਨੈਸ਼ਨਲ ਸਕੂਲ ਉਸਮਾ, ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਸਰਹਾਲੀ, ਸੰਤ ਬਾਬਾ ਤਾਰਾ ਸਿੰਘ ਸੰਤ ਬਾਬਾ ਚਰਨ ਸਿੰਘ ਸਕੂਲ ਜਵੰਧਾ, ਬਾਬਾ ਬਸਤਾ ਸਿੰਘ ਸਕੂਲ ਰਸੂਲਪੁਰ ਅਤੇ ਹੋਰ ਸਕੂਲਾਂ ਦੇ 700 ਬੱਚਿਆਂ ਨੇ ਭਾਗ ਲਿਆ। ਦਸਤਾਰ ਦੁਮਾਲਾ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਭਾਈ ਹਰਜੀਤ ਸਿੰਘ ਲਹਿਰੀ, ਜਗਦੀਸ਼ ਸਿੰਘ , ਸਾਜਨ ਪ੍ਰੀਤ ਸਿੰਘ, ਵਜੀਰ ਸਿੰਘ, ਭੈਣ ਰਣਜੀਤ ਕੌਰ ,ਸੁੰਦਰ ਲਿਖਾਈ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਭਾਈ ਹਰਚਰਨ ਸਿੰਘ ਉਬੋਕੇ, ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਗੁਰਬਾਣੀ ਕੰਠ ਮੁਕਾਬਲੇ ਵਿੱਚ ਮਾਸਟਰ ਗੁਰਚਰਨ ਸਿੰਘ ਸਭਰਾ, ਭਾਈ ਗੁਰਜਿੰਦਰ ਸਿੰਘ ਚੰਬਾ, ਭਾਈ ਭਗਵਾਨ ਸਿੰਘ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਸਰਕਲ ਭਿਖੀਵਿੰਡ, ਭਾਈ ਦਿਲਬਾਗ ਸਿੰਘ, ਭਾਈ ਗੁਰਨੂਰ ਸਿੰਘ, ਭਾਈ ਸਾਹਿਬਦੀਪ ਸਿੰਘ , ਕੁਇਜ਼ ਮੁਕਾਬਲੇ ਵਿੱਚ ਭਾਈ ਦਿਲਬਾਗ ਸਿੰਘ ਧਾਰੀਵਾਲ ਅਤੇ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਆਪਣੀਆਂ ਜਜਮੈਂਟ ਦੀਆਂ ਭੂਮਿਕਾਵਾਂ ਬਖੂਬੀ ਨਿਭਾਈਆਂ। ਸੁੰਦਰ ਲਿਖਾਈ ਮੁਕਾਬਲੇ ਦੇ ਜੂਨੀਅਰ ਗਰੁੱਪ ਵਿੱਚ ਅਨੂਰੀਤ ਕੌਰ ਮਾਝਾ ਪਬਲਿਕ ਸਕੂਲ ਨੇ ਪਹਿਲਾ, ਸੋਨਮਪ੍ਰੀਤ ਕੌਰ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਦੂਸਰਾ, ਅਤੇ ਰਾਜਬੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੁੰਦਰ ਲਿਖਾਈ ਦੇ ਸੀਨੀਅਰ ਗਰੁੱਪ ਵਿੱਚੋਂ ਮਨਪ੍ਰੀਤ ਕੌਰ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੈੰਡਰੀ ਸਕੂਲ ਨੇ ਪਹਿਲਾ, ਰੋਸ਼ਨ ਪ੍ਰੀਤ ਕੌਰ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਸਰਹਾਲੀ ਕਲਾ ਨੇ ਦੂਸਰਾ ਅਤੇ ਭੁਪਿੰਦਰ ਕੌਰ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਧਿਆਪਕ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਗੁਰਬਾਣੀ ਕੰਠ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚੋਂ ਜਸ਼ਨਪ੍ਰੀਤ ਸਿੰਘ ਗੁਰੂ ਨਾਨਕ ਅਕੈਡਮੀ ਨੇ ਪਹਿਲਾ, ਰਮਨਦੀਪ ਕੌਰ ਮਾਝਾ ਪਬਲਿਕ ਸਕੂਲ ਨੇ ਦੂਸਰਾ ਅਤੇ ਪ੍ਰਭ ਲੀਨ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗਿਆਨ ਪਰਖ ਮੁਕਾਬਲੇ ਵਿੱਚੋਂ ਬਲਜੀਤ ਮੈਮੋਰੀਅਲ ਸਕੂਲ ਬੇਬੇ ਨਾਨਕੀ ਜੀ ਗਰੁੱਪ ਨੇ ਪਹਿਲਾ ਸਥਾਨ, ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਸਰਹਾਲੀ ਕਲਾਂ ਭਾਈ ਮਰਦਾਨਾ ਜੀ ਗਰੁੱਪ ਨੇ ਦੂਸਰਾ ਸਥਾਨ ਅਤੇ ਸਰਬਜੀਤ ਮੈਮੋਰੀਅਲ ਸਕੂਲ ਭਾਈ ਤਾਰਾ ਸਿੰਘ ਗਰੁੱਪ ਨੇ ਤੀਸਰਾ ਸਥਾਨ ਹਾਸਿਲ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਹਰੇਕ ਗਰੁੱਪ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਸਿਖਜ਼ ਫੋਰ ਹਮਿਊਨਿਟੀ ਵੱਲੋਂ ਪ੍ਰਕਾਸ਼ਿਤ ਕਿਤਾਬ ਅਤੇ ਸਰਦਾਰ ਕੁਲਵੰਤ ਸਿੰਘ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਭਨਾ ਸਕੂਲਾਂ ਦੇ ਬੱਚਿਆਂ ਨੂੰ ਮੈਡਲ ਅਤੇ ਧਾਰਮਿਕ ਸਾਹਿਤ ਨਾਲ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ , ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਅਤੇ ਭਾਈ ਦਿਲਬਾਗ ਸਿੰਘ ਧਾਰੀਵਾਲ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਦਾ ਮੁੱਖ ਮਕਸਦ ਐਸੇ ਸਮਾਜ ਦੀ ਸਿਰਜਨਾ ਕਰਨਾ ਹੈ ਜਿਸ ਵਿੱਚ ਬੱਚੇ ਸਾਬਤ ਸੂਰਤ ਰਹਿ ਕੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦੇ ਸਮਰੱਥ ਹੋ ਸਕਣ। ਜਦੋਂ ਸਮਾਜ ਦੇ ਹਰੇਕ ਖੇਤਰ ਵਿੱਚ ਕਮਾਂਡ ਸਾਬਤ ਸੂਰਤ ਨੌਜਵਾਨਾਂ ਦੇ ਹੱਥ ਵਿੱਚ ਹੋਏਗੀ ਤਾਂ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਨੂੰ ਖਿੜਿਆ ਅਤੇ ਹਰਿਆ ਭਰਿਆ ਰੱਖਣ ਵਿੱਚ ਉਹ ਆਪਣਾ ਯੋਗਦਾਨ ਬਖੂਬੀ ਪਾਏਗੀ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਨੇ ਸੁਸਾਇਟੀ ਦੇ ਸਮੂਹ ਵੀਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਵੱਖ-ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਅਧਿਆਪਕ ਸਾਹਿਬਾਨ , ਸਹਿਯੋਗੀ ਅਤੇ ਸੋਸਾਇਟੀ ਦੇ ਸਮੂਹ ਵੀਰਾਂ ਦਾ ਗੁਰੂ ਦੀ ਬਖਸ਼ਿਸ਼ ਸਿਰਪਾਓ ਅਤੇ ਧਾਰਮਿਕ ਸਾਹਿਤ ਨਾਲ ਸਨਮਾਨ ਕੀਤਾ ਗਿਆ।। ਸੁਸਾਇਟੀ ਵੱਲੋਂ ਹਰੇਕ ਸਕੂਲ ਨੂੰ ਲਾਇਬਰੇਰੀ ਲਈ ਧਾਰਮਿਕ ਕਿਤਾਬਾਂ ਵੀ ਭੇਟਾ ਕੀਤੀਆਂ ਗਈਆਂ। ਸੋਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ , ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ , ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਆਦਿ ਨੇ ਸਕੂਲਾਂ ਦੇ ਪ੍ਰਿੰਸੀਪਲ ਅਧਿਆਪਕ ਸਾਹਿਬਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸਹਿਯੋਗ ਦੇਣ ਵਾਲੇ ਸਮੂਹ ਪ੍ਰਬੰਧਕ ਜਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਆਪ ਜੀ ਦੀਆਂ ਆਸਾਂ ਤੇ ਪੂਰਾ ਉੱਤਰਨ ਦਾ ਭਰੋਸਾ ਦਵਾਇਆ। ਇਸ ਮੌਕੇ ਪੱਤਰਕਾਰ ਮਨਦੀਪ ਸਿੰਘ ਰਾਜਨ, ਪ੍ਰਗਟ ਸਿੰਘ, ਮਹਿਕਪ੍ਰੀਤ ਸਿੰਘ, ਜੀਵਨ ਜੱਜ, ਮਨਜੀਤ ਸਿੰਘ ਬਾਗੜੀਆ ਡਾਕਟਰ ਗੁਰਮੀਤ ਕੌਰ, ਮੈਡਮ ਰਣਜੀਤ ਕੌਰ ,ਮੈਡਮ ਰਮਨਦੀਪ ਕੌਰ, ਪ੍ਰੋਫੈਸਰ ਹਰਪ੍ਰੀਤ ਸਿੰਘ , ਮੈਡਮ ਪ੍ਰਭਜੋਤ ਕੌਰ, ਸਰਦਾਰ ਬਲਜਿੰਦਰ ਸਿੰਘ, ਮੈਡਮ ਜਸਮੀਨ ਕੌਰ, ਮੈਡਮ ਅਮਨਦੀਪ ਕੌਰ , ਵਰਿੰਦਰ ਸਿੰਘ , ਮੈਡਮ ਜਸਬੀਰ ਕੌਰ, ਮੈਡਮ ਸੰਗੀਤ ਕੌਰ, ਮੈਡਮ ਰਾਜਵੀਰ ਕੌਰ, ਮੈਡਮ ਜਗਜੀਤ ਕੌਰ, ਸਰਦਾਰ ਅਮਰੀਕ ਸਿੰਘ ਆਦਿ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।