ਤਰਨ ਤਾਰਨ 28 ਅਕਤੂਬਰ (ਖਿੜਿਆ ਪੰਜਾਬ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਬੱਚਿਆਂ ਦੇ ਚੱਗੇ ਭਵਿੱਖ , ਸੋਹਣੀ ਸ਼ਖਸ਼ੀਅਤ ਅਤੇ ਸਮਾਜਿਕ ਬੁਰਾਈਆਂ ਤੋ ਜਾਣੂ ਕਰਵਾਉਣ ਲਈ ਗੁਰਮਤਿ ਗਿਆਨ ਅਤੇ ਨਿਰੋਈ ਸਿਹਤ ਮੁਕਾਬਲੇ ਕਰਵਾਏ ਜਾਂਦੇ ਹਨ ਜਿੰਨਾਂ ਵਿੱਚ ਕਵੀਸ਼ਰੀ , ਕਵਿਤਾ , ਭਾਸ਼ਣ , ਸ਼ਬਦ ਵੀਚਾਰ , ਗੁਰਬਾਣੀ ਕੰਠ , ਦਸਤਾਰ , ਚਿੱਤਰਕਲਾ , ਲੰਮੀ ਛਾਲ ( ਲੜਕੇ ) , ਲੰਮੀ ਛਾਲ ( ਲੜਕੀਆ ) , ਰੱਸੀ ਟੱਪਣਾ ( ਲੜਕੀਆ ) , ਰੱਸੀ ਟੱਪਣਾ( ਲੜਕੇ) , ਇੱਟਾਂ ਤੇ ਤੁਰਨਾਂ ,ਗੋਲਾ ਸੁੱਟਣਾ, ਲੜਕੇ, ਲੜਕੀਆ, ਅਤੇ ਰੱਸਾ ਕੱਸੀ , ਆਦਿਕ ਪੰਜਾਬ ਪੱਧਰ ਦੇ ਮੁਕਾਬਲੇ ਗੁਰਦੁਆਰਾ ਚੁਬੱਚਾ ਸਾਹਿਬ ਪਿੰਡ ਸਰਹਾਲੀ ਕਲਾ ਵਿਖੇ ਕਰਵਾਏ ਗਏ ਜਿੰਨਾ ਵਿੱਚ ਵੱਖ ਵੱਖ ਮਾਝਾ, ਮਾਲਵਾ, ਤੇ ਦੁਆਬਾ, ਖੇਤਰ ਦੇ ਕਰੀਬ 450 ਬੱਚਿਆ ਨੇ ਭਾਗ ਲਿਆ ਜਿੰਨਾਂ ਵਿੱਚੋ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਬੱਚਿਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚੋਂ ਪਹਿਲਾ , ਦੂਜਾ , ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਪੰਦਰਾਂ ਪੁਜੀਸ਼ਨਾਂ ਹਾਸਿਲ ਕਰਕੇ ਪੂਰੇ ਪੰਜਾਬ ਵਿੱਚੋ ਓਵਰਆਲ ਟਰੋਫੀ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੀ ਝੋਲੀ ਪਾ ਕੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦਾ ਨਾਮ ਰੌਸ਼ਨ ਕੀਤਾ ।
ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ 2010 ਤੋਂ ਲਗਾਤਾਰ ਐਨ ਆਰ ਆਈ ਸ੍ਰ ਸਤਪਾਲ ਸਿੰਘ ਹਾਂਗਕਾਂਗ ( ਮਾਲੂਵਾਲ ) ਵਾਲਿਆਂ ਦੇ ਵੱਡਮੁਲੇ ਸਹਿਯੋਗ ਨਾਲ ਚਲ ਰਿਹਾ ਹੈ ਜਿਸਦੇ ਤਹਿਤ ਪ੍ਰਚਾਰਕ ਭਾਈ ਨਿਰਮਲ ਸਿੰਘ ਸੁਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਤੇ ਸਕੂਲਾਂ ਦੇ ਬੱਚਿਆਂ ਦੀਆਂ ਗੁਰਮਤਿ ਤੇ ਨੈਤਿਕ ਸਿੱਖਿਆ ਸਬੰਧੀ ਹਫਤਾਵਰੀ ਕਲਾਸਾਂ ਲਗਾ ਕੇ ਬੱਚਿਆਂ ਨੂੰ ਸਿੱਖੀ ਸਿਧਾਂਤਾ ਤੋਂ ਅਤੇ ਸਮਾਜਿਕ ਬੁਰਾਈਆਂ ਤੋ ਜਾਣੂ ਕਰਵਾ ਹਨ ਇਹਨਾ ਕਲਾਸਾਂ ਦੇ ਰਾਹੀਂ ਬੱਚਿਆਂ ਦੀ ਸੋਹਣੀ ਸ਼ਖਸ਼ੀਅਤ ਅਤੇ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਯਤਨ ਕਰ ਰਹੇ ਹਨ।
ਪਿਛਲੇ ਦੋ ਮਹੀਨਿਆਂ ਦੀ ਤਿਆਰੀ ਤੋਂ ਬਾਅਦ ਬੱਚਿਆਂ ਨੇ ਪੰਜਾਬ ਪੱਧਰ ਤੇ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਪਹੁੰਚੇ ਵਾਇਸ ਪ੍ਰਿੰਸੀਪਲ ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਮੁਕਾਬਲਿਆਂ ਵਿੱਚ ਪਹੁੰਚੇ ਬੱਚਿਆਂ, ਪ੍ਰਚਾਰਕ ਵੀਰਾਂ ਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆ ਕਿਹਾ ਕਿ ਆਉ ਆਪਾਂ ਸਾਰੇ ਹੰਭਲਾ ਮਾਰੀਏ ਬੱਚਿਆਂਨੂੰ ਵੱਧ ਤੋ ਵੱਧ ਸਿੱਖੀ ਸਿਧਾਂਤਾਂ ਤੋ ਜਾਣੂ ਕਰਵਾਕੇ ਸਮਾਜਿਕ ਬੁਰਾਈਆਂ ਤੋ ਬਚਾਕੇ ਸੋਹਣੇ ਪੰਜਾਬ ਤੇ ਸਮਾਜ ਦੀ ਸਿਰਜਣਾ ਕਰੀਏ ।
ਇਸ ਮੋਕੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਸਮੂਹ ਬੱਚੇ ,ਕਾਲਜ ਵਲੋ ਕੈਪਟਨ ਅਵਤਾਰ ਸਿੰਘ, ਵੀਰ ਨਛੱਤਰ ਸਿੰਘ ਭਾਬੜੀ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਕਰਮ ਸਿੰਘ ਅਹਿਮਦਪੁਰ, ਹਰਚਰਨ ਸਿੰਘ ਉਬੋਕੇ ਹਾਜਰ ਸਨ ਅਖੀਰ ਤੇ ਪ੍ਰਚਾਰਕ ਭਾਈ ਨਿਰਮਲ ਸਿੰਘ ਸੁਰ ਸਿੰਘ ਤੇ ਗੁਰਮੀਤ ਸਿੰਘ ਮਾਲੂਵਾਲ ਵੱਲੋਂ ਬੱਚਿਆਂ ਦੇ ਮਾਤਾ ਪਿਤਾ, ਪ੍ਰਿੰਸੀਪਲ,ਸਕੂਲ ਅਧਿਆਪਕਾਂ, ਭੈਣ ਰਜਿੰਦਰ ਕੌਰ ਝਾਮਕਾ,ਸੁਖਵਿੰਦਰ ਸਿੰਘ ਖਾਲੜਾ ਤੇ ਹੋਰ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।