ਬੀੜ ਸਾਹਿਬ 14 ਅਕਤੂਬਰ (ਖਿੜਿਆ ਪੰਜਾਬ)ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੋਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਦੀ ਪਹਿਲੇ ਹੈਡ ਗ੍ਰੰਥੀ ਗੁਰੂ ਸਾਹਿਬ ਦੀਆਂ ਅਨੇਕਾਂ ਬਖਸ਼ਿਸ਼ਾਂ ਦੇ ਪਾਤਰ ਬਣੇ ਸਭ ਤੋਂ ਵਡੇਰੀ ਉਮਰ ਦੇ ਗੁਰਸਿੱਖ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੀੜ ਸਾਹਿਬ ਵਿਚ ਬਣੇ ਮੀਰੀ ਪੀਰੀ ਹਾਲ ਵਿਖੇ ਬੱਚਿਆਂ ਦੇ ਦਸਤਾਰ, ਦੁਮਾਲਾ ਅਤੇ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਕੇ ਡੀ ਇੰਟਰਨੈਸ਼ਨਲ ਸਕੂਲ ਤਰਨ ਤਾਰਨ, ਗੁਰੂ ਨਾਨਕ ਅਕੈਡਮੀ ਨੂਰਦੀਨ, ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ, ਹਾਵਰਡ ਲੇਨ ਸਕੂਲ ਠੱਠਾ, ਸ਼ਿਵਾਲਿਕ ਸੀਨੀਅਰ ਸੈਕੈਂਡਰੀ ਸਕੂਲ ਪੰਜਵੜ੍ਹ, ਰਵਿੰਦਰਾ ਇੰਟਰਨੈਸ਼ਨਲ ਸਕੂਲ ਪੰਜਵੜ, ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਰ ਸਿੰਘ, ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੈਂਡਰੀ ਸਕੂਲ ਢੰਡ, ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਕਸੇਲ, ਸ਼੍ਰੀ ਗੁਰੂ ਹਰਗੋਬਿੰਦ ਮਾਡਰਨ ਸਕੂਲ ਗੰਡੀਵਿੰਡ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਨੁਸਹਿਰਾ ਢਾਲਾ ਦੇ 450 ਬੱਚਿਆਂ ਅਤੇ ਸੰਗਤਾਂ ਨੇ ਹਿੱਸਾ ਲਿਆ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਵਾਈਸ ਕਨਵੀਨਰ ਹਰਜੀਤ ਸਿੰਘ ਆਸਟਰੇਲੀਆ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ , ਜੋਨਲ ਇਨਚਾਰਜ ਭਿੱਖੀਵਿੰਡ ਗੁਰਜੰਟ ਸਿੰਘ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਕੀਤਾ। ਉਹਨਾਂ ਕਿਹਾ ਕਿ ਅੱਜ ਚੰਗੇ ਭਾਗਾਂ ਦੇ ਨਾਲ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਗਿਆ ਤਾਜ ਦਸਤਾਰ ਇਸ ਅਸਥਾਨ ਤੋਂ ਪ੍ਰਾਪਤ ਹੋਣਾ ਬਹੁਤ ਮਾਨ ਵਾਲੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਸੁਖਵਰਸ ਸਿੰਘ ਪੰਨੂ, ਹੈਡ ਗ੍ਰੰਥੀ ਬੀੜ ਸਾਹਿਬ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਮੈਨੇਜਰ ਭਾਈ ਸਰਬ ਦਿਆਲ ਸਿੰਘ ਘਰਿਆਲਾ, ਮੀਤ ਮੈਨੇਜਰ ਗੁਰਜੀਤ ਸਿੰਘ ਠੱਟਾ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਹਨਾਂ ਨੂੰ ਹਰ ਸਾਲ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਗੁਰੂ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸੁਸਾਇਟੀ ਦੇ ਵੀਰਾਂ ਦਾ ਸਨਮਾਨ ਕੀਤਾ ਗਿਆ। ਸਵਾਲ ਜਵਾਬ ਮੁਕਾਬਲੇ ਦੇ ਪੰਜੇ ਰਾਊਂਡ ਭਾਈ ਹਰਜੀਤ ਸਿੰਘ ਆਸਟਰੇਲੀਆ ਵਾਲਿਆਂ ਵੱਲੋਂ ਕਰਵਾਏ ਗਏ ਜਿਨਾਂ ਦੇ ਬਹੁਤ ਹੀ ਬੇਬਾਕੀ ਦੇ ਨਾਲ ਬੱਚਿਆਂ ਵੱਲੋਂ ਉੱਤਰ ਦਿੱਤੇ ਗਏ। ਭਾਈ ਮਨੀ ਸਿੰਘ ਟੀਮ ਨੇ ਤੀਸਰਾ ਸਥਾਨ, ਭਾਈ ਸੁਬੇਗ ਸਿੰਘ ਟੀਮ ਨੇ ਦੂਸਰਾ ਸਥਾਨ, ਭਾਈ ਮਹਿਤਾਬ ਸਿੰਘ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਸਤਾਰ ਅਤੇ ਦੁਮਾਲਾ ਮੁਕਾਬਲਾ ਚਾਰ ਗਰੁੱਪਾਂ ਵਿੱਚ ਕਰਵਾਇਆ ਗਿਆ ਹਰੇਕ ਗਰੁੱਪ ਵਿੱਚੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਤੇ ਬਾਕੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਹੋਏ ਅਧਿਆਪਕ ਸਾਹਿਬਾਨ ਦਾ ਸ਼ੀਲਡਾਂ ਦੇ ਰਾਹੀਂ ਸਨਮਾਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀੜ ਸਾਹਿਬ ਦੀ ਸਮੁੱਚੀ ਟੀਮ ਅਤੇ ਪੱਤਰਕਾਰ, ਮੈਂਬਰ ਸਾਹਿਬਾਨ ਦਾ ਸ਼ੀਲਡਾਂ ਦੇ ਰਾਹੀਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਸਤਾਰ, ਦੁਮਾਲਾ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਹਰਪ੍ਰੀਤ ਸਿੰਘ, ਹਰਜੀਤ ਸਿੰਘ, ਆਕਾਸ਼ਦੀਪ ਸਿੰਘ , ਸਾਜਨ ਪ੍ਰੀਤ ਸਿੰਘ, ਜਗਦੀਸ਼ ਸਿੰਘ, ਤਾਜਵੀਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਤੇ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਹੀਰਾ ਸਿੰਘ ਸੋਹਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀੜ ਸਾਹਿਬ ਦੀ ਸਮੁੱਚੀ ਟੀਮ ਅਤੇ ਵੱਖ ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਹੋਏ ਸਕੂਲਾਂ ਦੇ ਪ੍ਰਿੰਸੀਪਲ ਅਧਿਆਪਕ ਸਾਹਿਬਾਨ ਦਾ ਧੰਨਵਾਦ ਕਰਦਿਆਂ ਇਸੇ ਤਰ੍ਹਾਂ ਸਹਿਯੋਗ ਕਰਨ ਲਈ ਬੇਨਤੀ ਕੀਤੀ । ਇਸ ਮੌਕੇ ਗਿਆਨੀ ਦਿਲਬਾਗ ਸਿੰਘ ਧਾਰੀਵਾਲ, ਗਿਆਨੀ ਕਰਮ ਸਿੰਘ ਅਹਿਮਦਪੁਰ, ਭਾਈ ਹਰਪਾਲ ਸਿੰਘ ਐਮਾਂ ਕਲਾਂ, ਭਗਵਾਨ ਸਿੰਘ ਭਿੱਖਵਿੰਡ, ਗਿਆਨੀ ਦਿਲਬਾਗ ਸਿੰਘ ਜੀ ਡਲ, ਪੱਤਰਕਾਰ ਪ੍ਰਗਟ ਸਿੰਘ ਖਾਲਸਾ, ਹਰਪਿੰਦਰ ਸਿੰਘ ਕੈਨੇਡਾ ਨਿਊਜ ,ਹਰਦੀਪ ਸਿੰਘ ਅਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਹੋਈਆਂ ਸੰਗਤਾਂ ਹਾਜ਼ਰ ਸਨ। ਅਖੀਰ ਤੇ ਸੰਗਤਾਂ ਨੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਦਾ ਪੂਰਨ ਆਨੰਦ ਮਾਨਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।