Home » ਸੰਸਾਰ » ਜਰਮਨੀ » SPD ਵਲੋਂ ਜਸਵਿੰਦਰ ਪਾਲ ਸਿੰਘ ਰਾਠ ਹੋਰਾਂ ਨੂੰ AG. Migeration And Diversity ਆਪਣੇ ਰਾਜ (state. Baden-Württemberg) SPD ਦਾ ਮੀਤ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮੌਕਾ ਦੇਣ ਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਵਾਧਾਈਆਂ

SPD ਵਲੋਂ ਜਸਵਿੰਦਰ ਪਾਲ ਸਿੰਘ ਰਾਠ ਹੋਰਾਂ ਨੂੰ AG. Migeration And Diversity ਆਪਣੇ ਰਾਜ (state. Baden-Württemberg) SPD ਦਾ ਮੀਤ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮੌਕਾ ਦੇਣ ਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਵਾਧਾਈਆਂ

SHARE ARTICLE

269 Views

ਜਰਮਨੀ 21 ਜੁਲਾਈ ( ਖਿੜਿਆ ਪੰਜਾਬ) ਵਿਦੇਸ਼ਾਂ ਦੀ ਧਰਤੀ ਤੇ ਜਦੋਂ ਕਿਸੇ ਪੰਜਾਬੀ ਸਿੱਖ ਨੂੰ ਕੋਈ ਮਾਨ ਪ੍ਰਾਪਤ ਹੁੰਦਾ ਹੈ ਪੰਜਾਬੀ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ, ਜਰਮਨੀ ਦੀ ਸਟੇਟ ਬਦੇਨ ਵੁਰਤੇਮਬਰਗ ਤੋਂ ਰਾਜ ਦੀ ਰਾਜਨੀਤਿਕ ਸੰਗਠਨ ਐਸ. ਪੀ. ਡੀ. ਦਾ ਸਲਾਨਾ ਸੰਮੇਲਨ ਕਾਰਲਸੂਹੇ ਵਿਚ ਹੋਇਆ ਜਿਸ ਵਿਚ ਇਸਦੇ ਘੱਟ ਗਿਗਿਣਤੀਆਂ ਦੇ ਸ਼ਾਖਾ ਦੀ ਚੋਣ ਹੋਈ । ਜਿਸ ਵਿਚ ਸਮੂਹ ਇਸ ਰਾਜ ਦੇ ਸ਼ਹਿਰਾਂ ਤੋਂ ਆਏ ਵਿਦੇਸ਼ੀ ਪਿਛੋਕੜ ਵਾਲੇ ਲੋਕਾਂ ਨੂੰ ਆਪਣੇ ਸ਼ਾਖਾ ਜਿਸ ਨੂੰ ਏ ਜੀ ਮਾਈਗਰੇਸ਼ਨ ਐਂਡ ਫੀਲਫਾਲਟ(ਮਾਈਗਰੇਸ਼ਨ ਐਂਡ ਡੀਵਰਸਿਟੀ) ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਵਿਚ ਪੰਜਾਬ ਦੇ ਜੰਮਪਲ ਜਸਵਿੰਦਰਪਾਲ ਸਿੰਘ ਰਾਠ ਨੂੰ ਸਟੇਟ ਦਾ ਦੋ ਸਾਲਾਂ ਲਈ ਮੀਤ ਪ੍ਰਧਾਨ ਚੁਣ ਲਿਆ ਗਿਆ , ਇਸ ਦੇ ਨਾਲ ਹੀ ਉਹ ਆਪਣੇ ਸਟੇਟ ਦੀ ਜਰਮਨੀ ਪੱਧਰ ਉੱਪਰ ਫੈਸਲੇ ਕਰਨ ਦੀ ਕਮੇਟੀ ਦਾ ਇਕੱਲਾ ਨੁਮਾਇੰਦਾ ਚੁਣਿਆ ਗਿਆ ਹੈ, ਜਸਵਿੰਦਰ ਪਾਲ ਸਿੰਘ ਰਾਠ ਪਿਛਲੇ ਕਾਫੀ ਸਮੇਂ ਤੋਂ ਐਸ ਪੀ ਡੀ ਦੇ ਵਿੱਚ ਕਾਰਜਵਤ ਹਨ, ਉਹਨਾਂ ਦੇ ਵੱਲੋਂ ਪਿਛਲੀਆਂ ਚੋਣਾਂ ਦੇ ਵਿੱਚ ਆਪਣੇ ਇਲਾਕੇ ਵਿੱਚ ਇਸ਼ਤਿਹਾਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਵਾਸਤੇ ਬੱਸਾਂ ਟਰੇਨਾਂ ਅਤੇ ਸਟੇਸ਼ਨਾਂ ਚ ਲਗਾਏ ਗਏ ਸਨ, ਜਰਮਨੀ ਦੇ ਸ਼ਹਿਰ ਹਾਈਡਲਬੁਰਗ ਤੋਂ ਪਿਛਲੇ ਸਮੇਂ ਤੋਂ ਪਹਿਲੇ ਪੰਜਾਬੀ ਪ੍ਰਧਾਨ ਚੁਣੇ ਗਏ ਸਨ ਅਤੇ ਉਹ ਉੱਥੋਂ ਦੇ ਚੇਅਰਮੈਨ ਵੀ ਹਨ । ਇਸ ਵਕਤ ਉਹਨਾਂ ਵੱਲੋਂ ਗੱਲ ਕਰਦਿਆਂ ਕਿਹਾ ਗਿਆ ਕਿ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਗੁਜ਼ਾਰ ਹਾਂ ਜਿਨਾਂ ਦੀ ਕਿਰਪਾ ਸਦਕਾ ਹੀ ਮੈਨੂੰ ਮੌਕਾ ਮਿਲਿਆ ਹੈ ਅਤੇ ਮੈਨੂੰ ਪੰਜਾਬੀ ਹੋਣ ਤੇ ਮਾਣ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ