Home » ਸੰਸਾਰ » ਜਰਮਨੀ » ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ 15 ਰੋਜ਼ਾਂ ਬੱਚਿਆਂ ਦੇ ਸਲਾਨਾ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ

ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ 15 ਰੋਜ਼ਾਂ ਬੱਚਿਆਂ ਦੇ ਸਲਾਨਾ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ

SHARE ARTICLE

54 Views

ਆਖਨ 18 ਜੁਲਾਈ (ਆਖਨ)

ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆਂ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਦੀ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੱੱਚਿਆਂ ਦਾ ਸਲਾਨਾ 15 ਰੋਜ਼ਾਂ ਗੁਰਮਤਿ ਕੈਂਪ ਲਗਾਇਆ ਗਿਆ ਸੀ।ਜਿਸ ਵਿਚ 125 ਬੱੱਚਿਆਂ ਨੇ ਕੈਂਪ ਵਿਚ ਭਾਗ ਲੈਕੇ ਪੰਜਾਬੀ ਹਰਮੋਨੀਅਮ, ਤਬਲਾ, ਗੁਰਇਤਿਹਾਸ, ਗੁਰਬਾਣੀ ਅਤੇ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕੀਤੀ। ਕੈਂਪ ਵਿਚ ਪੰਜਾਬੀ ਪੜ੍ਹਾਉਣ ਦੀ ਸੇਵਾ ਭੈਣ ਕੁਲਦੀਪ ਕੌਰ, ਅਤੇ ਭੈਣ ਸੁਰਜੀਤ ਕੌਰ ਭੈਣ ਸਰਬਜੀਤ ਕੌਰ ਨੇ ਨਿਭਾਈਆ, ਕੀਰਤਨ ਅਤੇ ਤਬਲੇ ਦੀ ਸੇਵਾ ਭਾਈ ਅਲਾਪ ਸਿੰਘ ਅਤੇ ਬੱਚੀ ਨਵਜੋਤ ਕੌਰ ਨੇ ਨਿਭਾਈ, ਗੱਤਕਾ ਸਿੱਖਾਉਣ ਦੀ ਸੇਵਾ ਵਿਆਨਾ ਗੱਤਕਾ ਗਰੁਪ ਨੇ ਨਿਭਾਈ ਅਤੇ ਗੁਰਮਤਿ ਗੁਰਬਾਣੀ ਅਤੇ ਗੁਰ ਇਤਿਹਾਸ ਦੀਆਂ ਜਮਾਤਾਂ ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆਂ ਨੇ ਨਿਭਾਈ। ਬੱਚਿਆਂ ਨੇ ਗੁਰਮਤਿ ਕੈਂਪ ਵਿਚ ਜੋ ਗੁਰਮਤਿ ਦੀ ਸਿੱਖਿਆਂ ਲਈ ਉਸ ਬਾਰੇ ਗੁਰਮਤਿ ਦੀ ਲਿਖਤੀ ਪ੍ਰੀਖਿਆਂ ਜਈ ਗਈ।ਇਸ ਕੈਂਪ ਵਿਚ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਪ੍ਰਸ਼ਨ ਮੰਚ ਪ੍ਰਤੀਯੋਗਤਾ ਹੋਈ। ਹਰ ਰੋਜ਼ ਸਵੇਰੇ 10 ਵਜੇ ਤੋਂ ਲੈਕੇ ਸ਼ਾਮ 4:30 ਵਜੇ ਤੱਕ ਕਲਾਸਾ ਲਗਾਕੇ ਗੁਰਮਤਿ ਅਤੇ ਜੂਨ ਮਹੀਨੇ ਦੇ ਘੱਲੂਘਾਰੇ ਦੇ ਸ਼ਹੀਦਾਂ ਦਾ ਅਤੇ ਪੰਜਵੇ ਗੁਰੂ ਜੀ ਦੀ ਸ਼ਹਾਦਤ ਬਾਰੇ ਖੋਜ ਭਰਭੂਰ ਜਾਣਕਾਰੀ ਦਿਤੀ ਗਈ। ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱੱਚਿਆਂ ਦਾ, ਕੈਂਪ ਵਿਚ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਦਾ ਅਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਂਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ਼ ਦੀ ਸੇਵਾ ਭਾਈ ਹਰਪਾਲ ਸਿੰਘ ਚੀਮਾ ਨੇ ਨਿਭਾਈ।
ਕਮੇਂਟੀ ਵਲੋਂ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ਗਿਆਂ।ਬੱਚਿਆਂ ਨੂੰ ਖੁਸ਼ ਰਖਿਆ ਗਿਆ।ਬਚਿਆ ਨੂੰ ਖੇਡਾਂ ਵੀ ਕਰਵਾਈਆਂ ਗਈਆ। ਗੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ, ਅਧਿਆਪਕਾਂ, ਬੱਚਿਆਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ