ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲਦੁ —–?
ਗੀਤ ਦਾ ਅਪ੍ਰੇਸ਼ਨ????????????????????
ਪਿਛਲੇ ਕੁਝ ਦਿਨਾਂ ਤੋਂ ਦਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦਾ ਇੱਕ ਗੀਤ ਬੜਾ ਚਰਚਿਤ ਹੋਇਆ ਪਿਆ ਜਿਸ ਦੇ ਬੋਲ ਹਨ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲ—-ਗੀਤ ਸੁਣਕੇ ਗੀਤ ਲਿਖਣ ਵਾਲੇ ਗੀਤਕਾਰ ਦੀ ਸੋਚ ਤੇ ਦਿਮਾਗ ਬਾਰੇ ਸੋਚਕੇ ਦਿਮਾਗ ਸੁੰਨ ਹੋ ਜਾਦਾ ਹੈ । ਗੀਤ ਦੇ ਹਿਸਾਬ ਜੇ ਸੋਚ ਸੋਚੀਏ ਤਾ ਗੀਤਕਾਰ ਦਾ ਕਹਿਣਾ ਹੈ ਕਿ ਜੇਕਰ ਗੀਤ ਵਾਲੀ ਗੋਰੀ ਉਸਦੇ ਨਾਲ ਨਹੀ ਨੱਚਦੀ ਤਾ ਸਰਾਬ ਡੋਲਕੇ ਉਸਦੇ ਲੀੜੇ ਖਰਾਬ ਕਰ ਦੇਣੇ । ਵਾਹ ਗੀਤਕਾਰ ਦੇ ਕਿੰਨੇ ਉਚੇ ਵਿਚਾਰ ਨੇ ਗੋਰੀ ਦੇ ਕੱਪੜੇ ਖਰਾਬ ਕਰਕੇ ਖੋਰੇ ਕਿੰਨਾ ਕੁ ਨੁਕਸਾਨ ਕਰ ਦੇਣਾ ਰੋਣਾ ਆਉਦਾ ਏ ਆਉਦਾ ਹੈ ਗੀਤ ਲਿਖਣ ਵਾਲੇ ਦੀ ਸੋਚ ਤੇ ????????
ਦੂਜੇ ਅੰਤਰੇ ਵਿੱਚ ਗੀਤਕਾਰ ਲਿਖਦਾ ਹੈ ਕਿ ਤੇਰੇ ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ ਨਾ ਤੇਰੀਆਂ ਸਹੇਲੀਆਂ ਨਾ ਤੇਰੀ ਭੈਣ ਨਾ ਤੇਰਾ ਜੀਜਾ ਤੇਰੇ ਭਾਈ ਨੂੰ ਕਰ ਲੈ ਪਾਸੇ ਪੁੱਠਾ ਸਿਧਾ ਬੋਲਦੂ। ਜੇ ਤੂੰ ਨੱਚੀ ਨਾ ਮੇਰੇ –?
ਬੰਦਾ ਪੁੱਛੇ ਜਿਸਦੀ ਭੈਣ ਨਾਲ ਨੱਚੇਗਾ ਕੀ ਉਹ ਲਿਹਾਜ਼ ਕਰੂਗਾ ਸਾਇਦ ਗੀਤ ਲਿਖਣ ਵਾਲਾ ਗੀਤਕਾਰ ਪੰਜਾਬ ਦੇ ਰਹਿਣ ਵਾਲਿਆਂ ਨਹੀ ਹੈ ਅਤੇ ਪੰਜਾਬ ਦੇ ਕਲਚਰ ਬਾਰੇ ਨਹੀਂ ਜਾਣਦਾ ਹੋਣਾ। ਉਸਨੂੰ ਪਤਾ ਨਹੀ ਹੋਣਾ ਕਿ ਅਗਲੇ ਐ ਤੁਰਨ ਲਾ ਦਿੰਦੇ ਨੇ ਜਿਵੇ ਪਾਥੀਆ ਤੇ ਕੁੱਕੜ ਤੁਰਦਾ ਹੁੰਦਾ ਏ । ਸੋ ਗੀਤ ਮਿਊਜ਼ਿਕ ਪੱਖੋ ਠੀਕ ਹੈ ਲੋਕ ਸੁਣ ਵੀ ਰਹੇ ਵਿਆਹ ਡੀਜਿਆ ਆਦਿ ਤੇ ਚੰਗਾ ਚੱਲ ਵੀ ਰਿਹਾ ਹੈ ਪਰ ਜਲਦੀ ਹੀ ਇਸ ਗੀਤ ਦੇ ਸਾਇਡ ਇੱਫੈਕਟ ਵੀ ਸਾਹਮਣੇ ਆ ਜਾਣੇ ਜਦੋ ਕਿਸੇ ਵਿਆਹ ਵਿਚ ਕਿਸੇ ਫੁਵਾਰੇ ਨੇ ਦੋ ਲੰਡੂ ਜਿਹੇ ਪੈਗ ਲਗਾਕੇ ਕਿਸੇ ਬੀਬੀ ਵੱਲ ਗਿਲਾਸੀ ਫੜਕੇ ਉਗਲ ਕਰ ਦਿਤੀ । ਖੈਰ ਉਨਾ ਚਿਰ ਤੁਸੀਂ ਵੀ ਬਿਨਾ ਗੀਤ ਸਮਝਿਆ ਗੀਤ ਦਾ ਅਨੰਦ ਮਾਣ ਦੇ ਰਹੋ । ਜੇ ਤੂੰ ਨੱਚੀ ਨਾ ਮੇਰੇ ਨਾ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲਦੁੰ -???????????? ?
ਪਰ ਹੁਣ ਗੋਰੀ ਨੂੰ ਜਬਰੀ ਨਚਾਉਣ ਵਾਲੇ ਵੀ ਸੁਣ ਲੈਣ
ਲਹਿੰਗਾ। ਮੇਰੀ ਆਪਣੀ ਹਸਤੀ ਏ
ਇਹ ਕੀ ਜਬਰਦਸਤੀ ਏ ਲਹਿੰਗਾ
ਮੇਰੀ ਆਪਣੀ ਹਸਤੀ ਏ
ਇਹ ਕੀ ਜਬਰਦਸਤੀ ਏ
ਜੇ ਤੂੰ ਕੀਤੀ ਜਬਰਦਸਤੀ, ਮੈਂ ਵੀ ਕਰ ਗੋਲ਼ ਦੂੰ
ਮੇਰੇ ਲਹਿੰਗੇ ਤੇ ਸ਼ਰਾਬ ਜੇ ਤੂੰ ਡੋਲ੍ਹੀ, ਮੈਂ ਚੇਹਰੇ ਤੇ ਤੇਜਾਬ ਡੋਲ੍ਹ ਦੂੰ
ਮੈਂ ਹਾਂ ਵਾਰਸ ਮਾਈ ਭਾਗੋ ਦੀ ਭੁੱਲ ਗਿਆ ਤੂੰ ਲਗਦਾ
ਸਾਰੇ ਪੁੱਠੇ ਕੰਮ ਨੇ ਤੇਰੇ ਕੋਈ ਕੰਮ ਨੀ ਚੱਜਦਾ
ਜੇ ਨਾ ਟਲਿਆ ਮੁੰਡਿਆ, ਕੱਚੇ ਚਿੱਠੇ ਖੋਲ੍ਹ ਦੂੰ
ਮੇਰੇ ਲਹਿੰਗੇ ਤੇ ਸ਼ਰਾਬ ਜੇ ਤੂੰ ਡੋਲ੍ਹ ਮੈ ਚਿਹਰੇ ਤੇ ਤੇਜ਼ਾਬ ਡੋਲ ਦੂ
ਜੇ ਤੂੰ ਕੀਤੀ ਜਬਰਦਸਤੀ, ਮੈਂ ਵੀ ਕਰ ਗੋਲ਼ ਦੂੰ
ਮੇਰੇ ਲਹਿੰਗੇ ਤੇ ਸ਼ਰਾਬ ਜੇ ਤੂੰ ਡੋਲ੍ਹੀ, ਮੈਂ ਚੇਹਰੇ ਤੇ ਤੇਜਾਬ ਡੋਲ੍ਹ ਦੂੰ
ਮੈਂ ਹਾਂ ਵਾਰਸ ਮਾਈ ਭਾਗੋ ਦੀ ਭੁੱਲ ਗਿਆ ਤੂੰ ਲਗਦਾ
ਸਾਰੇ ਪੁੱਠੇ ਕੰਮ ਨੇ ਤੇਰੇ ਕੋਈ ਕੰਮ ਨੀ ਚੱਜਦਾ
ਜੇ ਨਾ ਟਲਿਆ ਮੁੰਡਿਆ, ਕੱਚੇ ਚਿੱਠੇ ਖੋਲ੍ਹ ਦੂੰ
ਮੇਰੇ ਲਹਿੰਗੇ ਤੇ ਸ਼ਰਾਬ ਜੇ ਤੂੰ ਡੋਲ੍ਹ ਮੈ ਚਿਹਰੇ ਤੇ ਤੇਜ਼ਾਬ ਡੋਲ ਦੂ
ਆਪ ਜੀ ਦੀ ਲੰਮੀ ਉਮਰ ਦੀ ਦੁਆ ਕਰਦਾ ਹਾ ।ਦਲਬੀਰ ਉਧੋਕੇ ਜਿਲਾ ਇਚਾਰਜ ਲੋਕ ਭਲਾਈ ਦਾ ਸੁਨੇਹਾ ਅਖਬਾਰ ਤਰਨਤਾਰਨ
ਫੋਨ 9781453011
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।
2 Comments
Very good god bleesing u
Thanks