ਜਰਮਨੀ 5 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ , ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ , ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ, ਇੰਗਲੈਂਡ ,ਭਾਈ ਗੁਰਪਾਲ ਸਿੰਘ , ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ ਫਰਾਂਸ ਅਤੇ ਭਾਈ ਕੁਲਦੀਪ ਸਿੰਘ ਬੈਲਜੀਅਮ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਦੇਸ਼ ਪੰਜਾਬ ਨੂੰ ਗੁਲਾਮੀ ਤੋਂ ਅਜ਼ਾਦ ਕਰਾਉਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਦਲ ਖਾਲਸਾ ਇੰਟਰਨੈਸ਼ਨਲ ਮਿਸਲ ਦੇ ਬਾਨੀ ਵੀਚਾਰਵਾਨ ਲੇਖਕ ਤੇ ਕਲਮ ਦੇ ਧਨੀ ਭਾਈ ਗਜਿੰਦਰ ਸਿੰਘ ਜੀ ਲਗਭਗ 43 ਸਾਲਾ ਤੋ ਜਲਵਤਨੀ ਤੇ ਆਖ਼ਰੀ ਸਵਾਸਾਂ ਤੱਕ ਸਿੱਖ ਕੌਮ ਦੇ ਅਜ਼ਾਦ ਘਰ ਖਾਲਸਾ ਰਾਜ ਵਾਸਤੇ ਕਲਮ ਤੇ ਸਿਧਾਂਤਿਕ ਵੀਚਾਰਾਂ ਰਾਹੀ ਜੂਝਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ । ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਸੰਘਰਸ਼ੀ ਜਰਨੈਲ ਦੀਆਂ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾ ਕਿ ਭਾਈ ਸਾਹਿਬ ਜੀ ਦੀ ਘਾਲ ਕਮਾਈ ਥਾਂਏ ਪਾਉਣ ਭਾਈ ਸਾਹਿਬ ਜੀ ਸਰੀਰਕ ਤੌਰਤੇ ਬੇਸ਼ੱਕ ਸਦੀਵੀ ਵਿਛੋੜਾ ਦੇ ਗਏ ਹਨ ਪਰ ਉਹ ਕੌਮ ਦੀ ਝੋਲੀ ਵਿੱਚ ਜਝਾਰੂ ਕਵਿਤਾਵਾਂ ਤੇ ਲਕੀਰ ਵਰਗੀਆਂ ਰਚਨਾਵਾਂ ਦੀਆਂ ਕਿਤਾਬਾਂ ਤੇ ਵੀਚਾਰਾਂ ਵਿੱਚੋ ਭਾਈ ਗਜਿੰਦਰ ਸਿੰਘ ਖਾਲਿਸਤਾਨੀ ਸੰਘਰਸ਼ ਦੇ ਇਤਿਹਾਸ ਵਿੱਚ ਸਦੀਵੀ ਰਹਿਣਗੇ, ਜਦੋਂ ਜਦੋਂ ਵੀ ਖਾਲਿਸਤਾਨ ਦੀ ਗੱਲ ਹੋਵੇਗੀ ਉਸ ਵਿੱਚ ਭਾਈ ਸਾਹਿਬ ਜੀ ਦੀਆਂ ਸੇਵਾਵਾਂ ਦੀ ਚਰਚਾ ਹੋਵੇਗੀ ਭਾਈ ਸਾਹਿਬ ਨੇ ਪੰਥ ਵਸੈ ਮੈ ਉਜੱੜਾਂ , ਤੇ ਆਪਣੀ ਪ੍ਰੀਤ ਨਿਭਾ ਗਏ , 23 ਜਨਵਰੀ 2019 ਜਰਮਨ ਵਿੱਚ ਰਹਿੰਦੇ ਭਾਈ ਸਾਹਿਬ ਜੀ ਦੀ ਜੀਵਨ ਸਾਥੀ ਬੀਬੀ ਮਨਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ । ਇਤਿਹਾਸ ਗਵਾਹ ਹੈ ਕਿ
ਜਦੋਂ ਕੋਈ ਸਿੱਖ ਜ਼ੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰਨ ਲਈ ਦੁਸ਼ਮਣ ਨਾਲ ਸੰਘਰਸ਼ ਕਰ ਰਿਹਾ ਹੁੰਦਾ ਹੈ ਤਾਂ ਉਸ ਦੀ ਜੀਵਨ ਸਾਥਣ ਵੀ ਉਸ ਸੰਘਰਸ਼ ਵਿੱਚ ਉਸ ਨਾਲ ਪੂਰੇ ਤੌਰ ਤੇ ਸ਼ਰੀਕ ਹੁੰਦੀ ਹੈ । ਬੀਬੀ ਮਨਜੀਤ ਕੌਰ ਵੀ ਉਹਨਾਂ ਸਿਰੜੀ ਬੀਬੀਆਂ ਵਿੱਚੋਂ ਇੱਕ ਸਨ । ਉਹਨਾਂ ਨੇ ਭਾਈ ਗਜਿੰਦਰ ਸਿੰਘ ਦੇ ਨਾਲ ਮੌਜੂਦਾ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ । ਉਹਨਾਂ ਦੇ ਅਨੰਦ ਕਾਰਜ ਨੂੰ ਅਜੇ ਸਾਲ ਕੁ ਦਾ ਸਮਾਂ ਹੀ ਹੋਇਆ ਸੀ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਭਾਰਤੀ ਜੇਲ੍ਹ ਵਿੱਚੋਂ ਰਿਹਾਈ ਲਈ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਆਂਦਾ ਸੀ ਜਿੱਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ । ਗੁਰੂ ਦਾ ਭਾਣਾ ਮੰਨਦਿਆਂ ਬਿਨਾਂ ਡੋਲੇ ਅਤੇ ਅੱਕੇ ਥੱਕੇ ਉਹਨਾਂ ਭਾਈ ਗਜਿੰਦਰ ਸਿੰਘ ਜੀ ਦਾ ਸਾਰੀ ਉਮਰ ਸਾਥ ਦਿੱਤਾ ।
ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਅਤੇ ਆਪਣੇ ਅੰਤਮ ਸਮੇਂ ਵੀ ਸਰਰਿਕ ਬਿਮਾਰੀ ਨਾਲ ਜੂਝਦਿਆਂ ਉਹਨਾਂ ਕੋਲ ਆਪਣੇ ਪਤੀ ਅਤੇ ਆਪਣੀ ਇਕਲੌਤੀ ਬੇਟੀ ਦਾ ਸਾਥ ਨਹੀਂ ਸੀ । ਪੰਥ ਕੌਮ ਲਈ ਸੇਵਾ ਕਰਦਿਆਂ ਜਲਾਵਤਨੀ ਵਿੱਚ ਇਹੋ ਜਿਹੇ ਦੁੱਖਾਂ ਨੂੰ ਝੱਲਦਿਆਂ ਵੀ ਬੀਬੀ ਮਨਜੀਤ ਕੌਰ ਦ੍ਰਿੜ ਹੌਸਲੇ ਨਾਲ ਜੀਵੇ । ਇਸ ਤਰ੍ਹਾਂ ਉਹਨਾਂ ਦਾ ਸਾਰਾ ਜੀਵਨ ਹੀ ਸੰਘਰਸ਼ ਦੇ ਲੇਖੇ ਲੱਗ ਗਿਆ ।
ਵਰਲਡ ਸਿੱਖ ਪਾਰਲੀਮੈਂਟ ਸਿੱਖ ਸੰਘਰਸ਼ ਦੇ ਨਾਇਕ ਭਾਈ ਗਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਸਿੱਖ ਕੌਮ ਦੇ ਸੰਘਰਸ਼ੀ ਯੋਧੇ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਵੱਧ ਤੋ ਸਮਾਗਮ ਕਰਵਾਕੇ ਉਹਨਾਂ ਦੀਆਂ ਮਹਾਨ ਸੇਵਾਵਾਂ ਦੀ ਸੰਗਤਾਂ ਨਾਲ ਸਾਂਝ ਪਾਈ ਜਾਵੇ ਤੇ ਉਹਨਾਂ ਦੇ ਸੁਪਨੇ ਸਿੱਖ ਕੌਮ ਦੇ ਗਲੋ ਗੁਲਾਮੀ ਲਾਹੁਣ ਦੇ ਸੰਘਰਸ਼ ਵਾਸਤੇ ਸੁਹਿਰਦਤਾਂ ਨਾਲ ਆਪਣਾ ਬਣਦਾ ਯੋਗਦਾਨ ਪਾਈਏ ਇਹ ਹੀ ਉਸ ਮਹਾਨ ਯੋਧੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।