ਲਾਇਪਸ਼ਿਗ (9 ਜੂਨ) ਸਿੱਖ ਮਾਨਸਿਕਤਾ ਵਿੱਚ ਹਰ ਜੂਨ ਮਹੀਨੇ ਅੱਜ ਤੋ ਚਾਲੀ ਸਾਲ ਪਹਿਲੇ 1984 ਵਿੱਚ ਅਨਚਿਤਵਾ ਕਹਿਰ ਢਾਹ ਕੇ ਸਮੇ ਦੀ ਸਰਕਾਰ ਵੱਲੋ ਦਿੱਤਾ ਗਿਆ ਜਖਮ ਹਰ ਸਾਲ ਆਪਣੇ-ਆਪ ਹੀ ਨਾਸੂਰ ਬਣ ਕੇ ਵਗਦਾ ਹੈ। ਜੋ ਹਰ ਸਿੱਖ ਦੀ ਭਾਵਨਾ ਵਿੱਚ ਮਹਿਸੂਸ ਹੁੰਦਾ ਹੈ। ਇਸ ਲਈ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ (ਜਰਮਨੀ) ਵਿਖੇ ਗੁਰਮਤਿ ਸਮਾਗਮ ਅੱਜ ਐਤਵਾਰ ਨੂੰ ਹੋਇਆ।ਜਿਸ ਦੀ ਆਰੰਭਤਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਏ ਉਪਰੰਤ ਸਜੇ ਦੀਵਾਨ ਵਿੱਚ ਭਾਈ ਭੁਪਿੰਦਰ ਸਿੰਘ ਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਭਾਈ ਰਵਿੰਦਰ ਸਿੰਘ ਆਲਮਗੀਰ ਨੇ ਬਹੁਤ ਵਿਸਥਾਰ ਪੂਰਵਕ ਜੂਨ 84 ਘੁੱਲੇਘਾਰੇ ਤੇ ਜਾਣਕਾਰੀ ਦੀ ਸਾਂਝ ਸੰਗਤ ਨਾਲ ਪਾਈ। ਆਖਿਆ ਕੇ ਸਾਨੂੰ ਹਰ ਪੁਰਬ ਨਾਨਕਸ਼ਾਹੀ ਕੈਲੰਡਰ ਮੂਲ ਅਨੁਸਾਰ ਹੀ ਕਰਨੇ ਚਾਹੀਦੇ ਹਨ। ਉਦਹਾਰਣ ਦਿੰਦਿਆ ਆਖਿਆ ਕੇ ਬਹੁਤ ਸਾਰੀ ਸੰਗਤ ਕੱਲ੍ਹ ਜੇਠ ਸੁਦੀ 4 ਅਨੁਸਾਰ ਸ਼ਹੀਦੀ ਪੁਰਬ ਸਮਾਗਮ ਕਰ ਰਹੀ ਹੈ। ਪਰ ਜੇ ਧਿਆਨ ਨਾਲ ਵਿਚਾਰ ਕੀਤੀ ਜਾਵੇ ਤੇ ਤੱਥ ਇਸ ਪ੍ਰਕਾਰ ਬਣਦੇ ਹਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਜੇਠ ਸੁਦੀ ੪, ੨ ਹਾੜ ਬਿਕ੍ਰਮੀ ਸੰਮਤ ੧੬੬੩ / 30 ਮਈ 1606 ਨੂੰ ਹੋਈ ਸੀ। ਜੇਠ ਸੁਦੀ ੪ ਦਾ ਤਾਂ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਕਦੋਂ ਆਉਣੀ ਹੈ ਕਿਉਂਕਿ ਕਦੀ ਇਹ 10-12 ਦਿਨ ਪਹਿਲਾਂ ਅਤੇ ਕਿਸੇ ਸਾਲ 18-19 ਦਿਨ ਪਿੱਛੋਂ ਆਉਂਦੀ ਹੈ। ਤੁਸੀਂ ਵੇਖ ਸਕਦੇ ਹੋ ਕਿ ਜੇਠ ਸੁਦੀ ੪, 3 ਜੂਨ 2022 ਨੂੰ ਆਈ ਸੀ।ਪਰ ਇਸ ਸਾਲ 10 ਜੂਨ 2024 ਨੂੰ ਆਈ ਹੈ।
ਜੇ ਬਿਕ੍ਰਮੀ ਕੈਲੰਡਰ ਦੀ ੨ ਹਾੜ ਨੂੰ ਵੀ ਮਨਾ ਲਈਏ ਤਾਂ ਜਿਸ ਸਾਲ ਸ਼ਹੀਦੀ ਹੋਈ ਸੀ ਉਸ ਸਾਲ ਤਾਂ 30 ਮਈ ਸੀ ਪਰ ਅੱਜ ਕੱਲ੍ਹ ੨ ਹਾੜ 16 ਜੂਨ ਨੂੰ ਆ ਰਹੀ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਅੱਜ ਤੋਂ ਇਕ ਹਜਾਰ ਸਾਲ ਬਾਅਦ ੨ ਹਾੜ 3 ਜੁਲਾਈ 3023 ਨੂੰ ਆਵੇਗੀ। ਜਦਕਿ ਨਾਨਕਸ਼ਾਹੀ ਕੈਲੰਡਰ ਦੀ ੨ ਹਾੜ ਹਮੇਸ਼ਾਂ ਹਮੇਸ਼ਾਂ ਲਈ 16 ਜੂਨ ਨੂੰ ਆਉਂਦੀ ਰਹੇਗੀ। ਹੁਣ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਸਾਡੇ ਵਾਸਤੇ ਕਿਹੜਾ ਕੈਲੰਡਰ ਚੰਗਾ ਹੈ? ਸੋ ਸਾਨੂੰ ਸਾਰੇ ਪੁਰਬ ਨਾਨਕਸ਼ਾਹੀ ਕੈਲੰਡਰ ਮੂਲ 2003 ਅਨੁਸਾਰ ਹੀ ਸਾਰੇ ਇਤਿਹਾਸਕ ਪੁਰਬ ਮਨਾਉਣੇ ਚਾਹੀਦੇ ਹਨ। ਸਮਾਗਮ ਦੇ ਆਖੀਰ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਬਾਜਵਾ ਘੱਲੂਘਾਰੇ ਸਮੂਹ ਸ਼ਹੀਦ ਸਿੰਘ ਸਿੰਘਣੀਆ ਨੂੰ ਪ੍ਰਣਾਮ ਕਰਦੇ ਹੋਏ ਆਖਿਆ ਕੇ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਵਿਖੇ ਹਰ ਸਮਾਗਮ ਨਾਨਕਸ਼ਾਹੀ ਕੈਲੰਡਰ ਮੂਲ ਅਨੁਸਾਰ ਹੀ ਹੁੰਦਾ ਹੈ। ਇਸ ਲਈ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ 14 ਜੂਨ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਆਓ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰੀਏ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।