Home » ਸੰਸਾਰ » ਯੂਰਪ » ਅਕਾਲੀ ਦਲ ਵਾਰਿਸ ਪੰਜਾਬ ਕਤਲੂਨੀਆ ਬਾਰਸੀਲੋਨਾ ਦੀ ਟੀਮ ਨਿਯੁਕਤ

ਅਕਾਲੀ ਦਲ ਵਾਰਿਸ ਪੰਜਾਬ ਕਤਲੂਨੀਆ ਬਾਰਸੀਲੋਨਾ ਦੀ ਟੀਮ ਨਿਯੁਕਤ

SHARE ARTICLE

146 Views

ਸਪੇਨ 13 ਸਤੰਬਰ (ਖਿੜਿਆ ਪੰਜਾਬ ) ਅੱਜ ਅਕਾਲੀ ਦਲ ਵਾਰਿਸ ਪੰਜਾਬ, ਕਤਲੂਨੀਆ ਬਾਰਸੀਲੋਨਾ ਦੀ ਟੀਮ ਦਾ ਐਲਾਨ ਕੀਤਾ ਗਿਆ। ਇਹ ਟੀਮ ਅਕਾਲੀ ਦਲ ਵਾਰਿਸ ਪੰਜਾਬ ਸਪੇਨ ਦੀ ਨੈਸ਼ਨਲ ਟੀਮ ਦੀ ਅਗਵਾਈ ਹੇਠ ਚੁਣੀ ਗਈ।

ਸਪੇਨ ਦੀ ਨੈਸ਼ਨਲ ਟੀਮ ਵੱਲੋਂ ਸੁਰਿੰਦਰ ਸਿੰਘ ਧਨੋਆ ਜਨਰਲ ਸਕੱਤਰ, ਦਵਿੰਦਰ ਸਿੰਘ ਮੱਲੀ ਪ੍ਰਧਾਨ, ਜਸਬੀਰ ਸਿੰਘ ਢਿੱਲੋਂ ਮੁੱਖ ਬੁਲਾਰਾ, ਗੁਰਪ੍ਰੀਤ ਸਿੰਘ ਪੱਡਾ ਖਜ਼ਾਨਚੀ, ਮਨਜੀਤ ਸਿੰਘ ਬਾਜਵਾ ਮੀਤ ਪ੍ਰਧਾਨ, ਪਰਮਜੀਤ ਸਿੰਘ ਸਕੱਤਰ ਅਤੇ ਗੁਰਜੀਤ ਸਿੰਘ ਬਾਜਵਾ ਸਕੱਤਰ ਦੀ ਦੇਖ-ਰੇਖ ਹੇਠ ਕਤਲੂਨੀਆ ਬਾਰਸੀਲੋਨਾ ਦੀ ਟੀਮ ਦੀ ਚੋਣ ਕੀਤੀ ਗਈ। ਜਿਸ ਦੌਰਾਨ ਨਵ-ਨਿਯੁਕਤ ਟੀਮ ਵਿੱਚ ਹਰਜੀਤ ਸਿੰਘ ਬਰਾੜ (ਪ੍ਰਧਾਨ),
ਗੁਰਪ੍ਰੀਤ ਸਿੰਘ ਸੰਧੂ (ਮੀਤ ਪ੍ਰਧਾਨ),
ਚਮਕੌਰ ਸਿੰਘ (ਮੁੱਖ ਬੁਲਾਰਾ),
ਤਰਨਵੀਰ ਸਿੰਘ (ਸਕੱਤਰ),
ਰੋਬਨ ਸਿੰਘ (ਮੀਡੀਆ ਇੰਚਾਰਜ),
ਗੁਰਪ੍ਰੀਤ ਸਿੰਘ (ਜਨਰਲ ਸਕੱਤਰ) ਨਿਯਤ ਕੀਤੇ ਗਏ । ਇਸ ਤੋਂ ਇਲਾਵਾ ਕਰਨਦੀਪ ਸਿੰਘ, ਗੁਰਮੀਤ ਸਿੰਘ, ਅਰਸਪਾਲ ਸਿੰਘ, ਹਰਵੀਰ ਸਿੰਘ, ਸਤਨਾਮ ਸਿੰਘ, ਅਜਮ ਹਰ ਸਿੰਘ, ਕੁਲਬੀਰ ਸਿੰਘ, ਬੱਬੂ ਗਿੱਲ, ਰਾਜਦੀਪ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ, ਬਲ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਸਿਵਕਰਨ ਸਿੰਘ ਬਠਿੰਡਾ, ਬਲਵਿੰਦਰ ਸਿੰਘ ਅਤੇ ਸਰਦਾਰ ਗੁਰਮੇਲ ਸਿੰਘ ਬਰਾੜ ਵੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਸਪੇਨ ਦੀ ਨੈਸ਼ਨਲ ਟੀਮ ਵੱਲੋਂ ਨਵ-ਨਿਯੁਕਤ ਕਤਲੂਨੀਆ ਬਾਰਸੀਲੋਨਾ ਟੀਮ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਆਸ ਪ੍ਰਗਟ ਕੀਤੀ ਗਈ ਕਿ ਸਮੁੱਚੀ ਟੀਮ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਸੇਵਾ ਕਰੇਗੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News