Home » ਸੰਸਾਰ » ਜਰਮਨੀ » ਭਾਈ ਕੁਲਦੀਪ ਸਿੰਘ ਜੀ ਮੁਲਤਾਨੀ ਹੋਣਾ ਦਾ ਅੰਤਮ ਸੰਸਕਾਰ 1 ਜੁਲਾਈ ਦਿਨ ਬੁੱਧਵਾਰ 11:30 ਵਜੇ ਇਸ਼ਤਿਹਾਰ ਵਿੱਚ ਦਿੱਤੇ ਪਤੇ ਤੇ ਹੋਵੇਗਾ – ਅਰਪਿੰਦਰ ਸਿੰਘ ਬਿੱਟੂ-

ਭਾਈ ਕੁਲਦੀਪ ਸਿੰਘ ਜੀ ਮੁਲਤਾਨੀ ਹੋਣਾ ਦਾ ਅੰਤਮ ਸੰਸਕਾਰ 1 ਜੁਲਾਈ ਦਿਨ ਬੁੱਧਵਾਰ 11:30 ਵਜੇ ਇਸ਼ਤਿਹਾਰ ਵਿੱਚ ਦਿੱਤੇ ਪਤੇ ਤੇ ਹੋਵੇਗਾ – ਅਰਪਿੰਦਰ ਸਿੰਘ ਬਿੱਟੂ-

SHARE ARTICLE

69 Views

ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ਇਹ ਅਟੱਲ ਸੱਤਯ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ! ਸਵਾਸਾਂ ਦੀ ਕੋਈ ਗਰੰਟੀ ਨਹੀਂ ! ਜਦੋਂ ਤੱਕ ਸਾਹਾਂ ਦੀ ਆਮਦ ਹੋ ਰਹੀ ਏ ਆਦਮੀ ਹਾਂ ਜਦੋਂ ਰੁਕ ਗਏ ਮਿੱਟੀ ਦੀ ਢੇਰੀ ।

ਧਰਤਿ ਧਰਮਸਾਲ਼ ਤੇ ਜੁਗਾਂ ਜੁਗਾਤਰਾਂ ਤੋਂ ਮਨੁੱਖਤਾ ਦਾ ਆਉਣਾ ਜਾਣਾ ਚੱਲ ਰਿਹਾ ਏ, ਤੇ ਚੱਲਦਾ ਰਹਿਣਾ ! ਪਰ ਬਹੁਤ ਘੱਟ ਲੋਕ ਹੁੰਦੇ ਨੇ ਜੋ ਆਪਣੀ ਬੇਬਾਕ ਬੋਲ ਬਾਣੀ ਲਈ ਜਾਣੇ ਜਾਂਦੇ ਹਨ ! ਸੱਚ ਨੂੰ ਟਣਕਾ ਕੇ ਕਹਿਣ ਤੋਂ ਕੰਨੀ ਨਹੀਂ ਕਤਰਾਉਂਦੇ ! ਐਸੇ ਹੀ ਸਨ ਸਿਰਦਾਰ ਕੁਲਦੀਪ ਸਿੰਘ ਮੁਲਤਾਨੀ ਜੋ ਹਰ ਇੱਕ ਨੂੰ ਮੂੰਹ ਤੇ ਗੱਲ ਕਹਿਣ ਕਰਕੇ ਜਾਣੇ ਜਾਂਦੇ ਸਨ ! 18 ਜੂਨ 2026 ਨੂੰ ਇੱਕ ਬੁਲੰਦ ਅਵਾਜ਼ ਜੋ ਸਦਾ ਲਈ ਖਮੋਸ਼ ਹੋ ਗਈ ! ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਏ॥

ਵੀਰ ਕੁਲਦੀਪ ਸਿੰਘ ਮੁਲਤਾਨੀ ਜਿੰਨਾਂ ਨਾਲ ਸਾਢੇ ਤਿੰਨ ਦਹਾਕਿਆਂ ਦੀ ਸਾਂਝ ਪਿਆਰ ਸੀ ! ਅਕਸਰ ਹੀ ਵੱਖ ਵੱਖ-ਵੱਖ ਵਿਸ਼ਿਆਂ ਤੇ ਲੰਮੀ ਗੱਲਬਾਤ ਹੁੰਦੀ ਉਹ ਧਾਰਮਿਕ, ਸਮਾਜਿਕ ਤੇ ਰਾਜਨੀਤਕ ਮੱਸਲਿਆਂ ਤੇ ਬੜਾ ਗੂੜ ਗਿਆਨ ਰੱਖਦੇ ਸਨ ! ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਦੇ ਸਾਬਕਾ ਜਨਰਲ ਸਕੱਤਰ ਭਾਈ ਕੁਲਦੀਪ ਸਿੰਘ ਮੁਲਤਾਨੀ ਜੋ ਕਿ ਪਿੱਛੋਂ ਪਿੰਡ ਮਿਆਣੀ ਦੇ ਰਹਿਣ ਵਾਲੇ ਸਨ ਤੇ ਕਾਫੀ ਅਰਸੇ ਤੋਂ ਪਰਿਵਾਰ ਸਮੇਤ ਫਰੈਂਕਫੋਰਟ ਰਹਿ ਰਹੇ ਸਨ !

ਭਾਈ ਮੁਲਤਾਨੀ ਕੁਹ ਵਰੇ ਪਹਿਲਾਂ ਪੰਜਾਬ ਗਏ ਕਿਸੇ ਘਟਨਾਂ ਦਾ ਸ਼ਿਕਾਰ ਹੋ ਗਏ ਸਨ ! ਉਹ ਸੱਟ ਲੱਗਣ ਕਾਰਨ ਤੁਰਨ ਫਿਰਨ ਤੋਂ ਅਸਮਰੱਥ ਸਨ ! ਸੋ ਸਰੀਰਕ ਕਠਨਾਈਆਂ ਦਾ ਸਾਹਮਣਾ ਕਰਦੇ ਹੋਏ ਉਹ ਬੀਤੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ! ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ! ਭਾਈ ਕੁਲਦੀਪ ਸਿੰਘ ਜੀ ਮੁਲਤਾਨੀ ਹੋਣਾ ਦਾ ਅੰਤਮ ਸੰਸਕਾਰ 1 ਜੁਲਾਈ ਦਿਨ ਬੁੱਧਵਾਰ 11:30 ਵਜੇ ਇਸ਼ਤਿਹਾਰ ਵਿੱਚ ਦਿੱਤੇ ਪਤੇ ਤੇ ਹੋਵੇਗਾ ! ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਹੋਵੇਗੀ !

ਭਾਈ ਘਨਈਆ ਜੀ ਸੇਵਾ ਸੁਸਾਇਟੀ ਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਵੈਲਫੇਅਰ ਐਸੋਸੀਏਸ਼ਨ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ! ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਸਤਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸਣ ! ਸੱਭ ਸੱਜਣਾਂ ਮਿੱਤਰਾਂ ਨੂੰ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਹੈ !
ਵਿਛੜੀ ਰੂਹ ਦੇ ਮਿੱਤਰ !
ਹਰਤਾਜ ਸਿੰਘ ਗਾੜਾ
ਹਰਪ੍ਰੀਤ ਸਿੰਘ ਸ਼ੰਮੀ
ਲਖਵਿੰਦਰ ਸਿੰਘ ਲੱਖਾ
ਬਿੱਟੂ ਅਰਪਿੰਦਰ ਸਿੰਘ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News