ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਸੰਗਤ ਦੇ ਸਹਿਯੋਗ ਨਾਲ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਵਿੱਚ 76ਵੇਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਵਿੱਚ ਦਿਨ ਸ਼ੁੱਕਰਵਾਰ ਨੂੰ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 6 ਵਜੇ ਤੋ 7 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ ਗਏ । ਐਤਵਾਰ ਨੂੰ 11:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਇਸ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ ।
ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਹੋ ਉਹਨਾਂ ਦੇ ਇਸ ਪਵਿੱਤਰ ਦਿਹਾੜੇ ਤੇ ਮਹਾਂਪੁਰਖਾਂ ਨੂੰ ਯਾਦ ਕਰੀਏ ! ਜਿੰਨਾਂ ਦੀ ਬਦੌਲਤ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਵਿੱਚ ਵਿਚਰ ਰਹੇ ਹਾਂ । ਸੰਤ ਬਾਬਾ ਪ੍ਰੇਮ ਸਿੰਘ ਜੀ ਨਾਮ ਬਾਣੀ ਦੇ ਅਭਿਆਸ ਕਾਰਨ ਉੱਚ ਆਤਮਿਕ ਅਵਸਥਾ ਵਾਲੇ ਮਹਾਂਪੁਰਖ ਹੋਏ ਹਨ ! ਜਿਨ੍ਹਾਂ ਸਾਰੀ ਉਮਰ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਜਾਪ ਦੀ ਕਮਾਈ ਕੀਤੀ ਤੇ ਲੱਖਾਂ ਲੋਕਾਂ ਨੂੰ ਗੁਰੂ ਨਾਲ ਜੋੜਿਆ !
ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਤਿਆਗ ਦੀ ਮੂਰਤ ਤੇ ਨਿਰਸਵਾਰਥ ਮਹਾਂਪੁਰਖ ਹੋਏ ਹਨ ! ਉਹਨਾਂ ਬਾਰੇ ਲਿਖਤਾਂ ਵਿੱਚ ਦਰਜ ਹੈ ਕਿ ਜਦੋਂ ਇੱਕ ਵਾਰ ਉਹਨਾਂ ਦਾ ਨਾਮ ਦਮਦਮੀ ਟਕਸਾਲ ਦੇ ਮੁਖੀ ਵਜੋਂ ਲਿਆ ਗਿਆ ਤਾਂ ਆਪ ਜੀ ਨੇ ਬੜੀ ਨਿਮਰਤਾ ਨਾਲ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਦਾ ਨਾਮ ਇਹ ਕਹਿ ਕਿ ਪੇਸ਼ ਕਰ ਦਿੱਤਾ ਕਿ ਬਾਬਾ ਸੁੰਦਰ ਸਿੰਘ ਜੀਆਂ ਦੀ ਨਾਮ ਕਮਾਈ ਵੱਧ ਹੈ ! ਕਿੰਓਕਿ ਸੰਤ ਪ੍ਰੇਮ ਸਿੰਘ ਜੀ ਤੇ ਬਾਬਾ ਸੁੰਦਰ ਸਿੰਘ ਜੀ ਦੋਵੇਂ ਮਹਾਂਪੁਰਸ਼ ਸੰਤ ਬਾਬਾ ਬਿਸ਼ਨ ਸਿੰਘ ਜੀ ਬੇਦੀ ਮੁਰਾਲ਼ੇਵਾਲਿਆਂ ਦੇ ਵਿਦਿਆਰਥੀ ਸਨ ! ਇਹ ਹੈ ਗੁਰ ਭਾਈਆਂ ਵਾਲੀ ਮਿਸਾਲ ! ਹੁਣ ਦੇ ਪ੍ਰਧਾਨਾਂ ਲੰਬੜਦਾਰਾਂ ਵਰਗੇ ਹੁੰਦੇ ਤੇ ਤੇ ਕਈ ਸਮਝੌਤੇ ਕਰ ਲੈਂਦੇ ! ਸੰਸਥਾਵਾਂ ਗੁਰੂ ਘਰਾਂ ਤੇ ਕਾਬਜ਼ ਹੋ ਜਾਂਦੇ ! ਪਰ ਆਪ ਜੀ ਤੇ ਗੁਰੂ ਦੇ ਖਾਸ ਖ਼ਾਲਸੇ ਹੋਏ ਹਨ ਤਾਂ ਹੀ ਦਿਨ ਦਿਹਾੜੇ ਮਨਾ ਰਹੇ ਹਾਂ ਤੇ ਮਹਾਂਪੁਰਸ਼ ਸਾਡੇ ਅੰਗ ਸੰਗ ਹਨ
ਐਸੇ ਸੰਤ ਮਹਾਤਮਾ ਜੀਆਂ ਤੋ ਸਾਨੂ ਬੜਾ ਕੁਹ ਸਿੱਖਣ ਦੀ ਲੋੜ ਹੈ ਜੀ ! ਸੋ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਤਰ ਹੋ ਕੇ ਉਹਨਾਂ ਨੂੰ ਯਾਦ ਕਰੀਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ! ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਦਾਸਨ ਦਾਸ
ਅਰਪਿੰਦਰ ਸਿੰਘ ਬਿੱਟੂ
ਫਰੈਂਕਫੋਰਟ ਜਰਮਨ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








