Home » ਸੰਸਾਰ » ਜਰਮਨੀ » ਫਰੈਂਕਫਰਟ ਵਿਖੇ 1984 ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ‘UNREADABLE’ ਪ੍ਰੋਜੈਕਟ ਨੂੰ ਮਿਲੀ ਭਰਪੂਰ ਸ਼ਲਾਘਾ

ਫਰੈਂਕਫਰਟ ਵਿਖੇ 1984 ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ‘UNREADABLE’ ਪ੍ਰੋਜੈਕਟ ਨੂੰ ਮਿਲੀ ਭਰਪੂਰ ਸ਼ਲਾਘਾ

SHARE ARTICLE

56 Views

ਫਰੈਂਕਫਰਟ 7 ਜੂਨ ( ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਨੌਜਵਾਨ ਰੀਸਰਚਰ ਅਤੇ ਡਿਜ਼ਾਈਨਰ ਜਸਕਰਨ ਸਿੰਘ ਹੰਸਪਾਲ ਵੱਲੋਂ ਪੇਸ਼ ਕੀਤੀ ਗਈ ਇੰਟਰਐਕਟਿਵ ਇੰਸਟਾਲੇਸ਼ਨ “UNREADABLE” ਨੂੰ ਸੰਗਤ ਵੱਲੋਂ ਭਰਪੂਰ ਹੁੰਗਾਰਾ ਅਤੇ ਸ਼ਲਾਘਾ ਪ੍ਰਾਪਤ ਹੋਈ।

ਯੂਰੋਪ ਵਿੱਚ ਪਹਿਲੀ ਵਾਰ ਇਸ ਵਿਲੱਖਣ ਪ੍ਰੋਜੈਕਟ ਦਾ ਉਦੇਸ਼ 1984 ਸਿੱਖ ਨਸਲਕੁਸ਼ੀ ਨਾਲ ਜੁੜੀਆਂ ਯਾਦਾਂ, ਅਨੁਭਵਾਂ ਅਤੇ ਭਾਵਨਾਵਾਂ ਨੂੰ ਇਕੱਠਾ ਕਰਨਾ ਅਤੇ ਨਵੀਂ ਪੀੜ੍ਹੀ ਨਾਲ ਸੰਵਾਦ ਦਾ ਮਾਹੌਲ ਸਿਰਜਣਾ ਸੀ। ਸਮਾਗਮ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਸੰਗਤੀ ਮੈਂਬਰਾਂ, ਨੌਜਵਾਨਾਂ, ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਨੇ ਆਪਣੇ ਵਿਚਾਰ ਅਤੇ ਯਾਦਾਂ ਸਾਂਝੀਆਂ ਕੀਤੀਆਂ।

ਖਾਸ ਤੌਰ ’ਤੇ ਉਹਨਾਂ ਵਿਅਕਤੀਆਂ ਨੇ ਵੀ ਆਪਣੇ ਅਨੁਭਵ ਦਰਜ ਕਰਵਾਏ ਜਿਨ੍ਹਾਂ ਨੇ 1984 ਦੇ ਦੌਰਾਨ ਅੱਖੀ ਦੇਖੇ ਅਣਕਹੇ,ਅਨਚਿਤਵਹੇ ਕਹਿਰ ਕਿਵੇਂ ਸਿੱਖਾਂ ਨੂੰ ਜਿਉਂਦੇ ਗਲਾ ਵਿਚ ਟੈਰ ਪਾ ਕੇ ਸਾੜਿਆ, ਭਾਵਕ ਹੋਏ ਬਜ਼ੁਰਗ ਨੇ ਭਾਵਨਾਵਾਂ ਸਾਂਝੀਆਂ ਕਰਦੇ ਆਪਣੀ ਸਟੇਟਮੈਂਟ ਸਾਂਝੀ ਕਰਦੇ ਕਿਹਾ ਸਰਕਾਰੀ ਸੇਵਾਵਾਂ ਜਾਂ ਫੌਜ ਵਿੱਚ ਡਿਊਟੀ ਨਿਭਾਈ ਸੀ ਅਤੇ ਉਸ ਸਮੇਂ ਦੇ ਹਾਲਾਤਾਂ ਕਾਰਨ ਆਪਣੇ ਅਹੁਦਿਆਂ ਜਾਂ ਨੌਕਰੀਆਂ ਤੋਂ ਅਸਤੀਫ਼ੇ ਦਿੱਤੇ ਸਨ। ਉਨ੍ਹਾਂ ਵੱਲੋਂ ਸਾਂਝੇ ਕੀਤੇ ਤਜਰਬਿਆਂ ਨੇ ਹਾਜ਼ਰ ਸੰਗਤ ਨੂੰ ਭਾਵੁਕ ਕਰ ਦਿੱਤਾ ਅਤੇ ਇਤਿਹਾਸਕ ਘਟਨਾਵਾਂ ਨੂੰ ਨਵੇਂ ਪਰਿਪੇਖ ਵਿੱਚ ਸਮਝਣ ਦਾ ਮੌਕਾ ਦਿੱਤਾ।

ਸਮਾਗਮ ਵਿੱਚ ਸ਼ਾਮਲ ਨੌਜਵਾਨਾਂ ਨੇ ਇਸ ਪਹਿਲ ਨੂੰ ਬਹੁਤ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਇਤਿਹਾਸ, ਪਛਾਣ ਅਤੇ ਸਮੂਹਕ ਯਾਦਾਂ ਨਾਲ ਜੁੜਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਮੁਹੱਈਆ ਕਰਦੇ ਹਨ। ਸੰਗਤ ਨੇ ਜਸਕਰਨ ਸਿੰਘ ਹੰਸਪਾਲ ਨੂੰ ਇਸ ਖੋਜ-ਅਧਾਰਿਤ ਪ੍ਰੋਜੈਕਟ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ।

“UNREADABLE” ਨੇ ਇਹ ਸੰਦੇਸ਼ ਮਜ਼ਬੂਤੀ ਨਾਲ ਪੇਸ਼ ਕੀਤਾ ਕਿ ਹਰ ਵਿਅਕਤੀ ਕੋਲ ਪੂਰੀ ਕਹਾਣੀ ਹੋਣਾ ਜ਼ਰੂਰੀ ਨਹੀਂ, ਪਰ ਇੱਕ ਯਾਦ, ਇੱਕ ਅਨੁਭਵ ਜਾਂ ਇੱਕ ਵਿਚਾਰ ਵੀ ਸਾਂਝੇ ਇਤਿਹਾਸ ਨੂੰ ਸਮਝਣ ਅਤੇ ਸੰਭਾਲਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News