Home » ਇੰਗਲੈਂਡ » ਹੈਨਰੀ ਨੋਵਾਕ ਕਤਲ ਮਾਮਲੇ ਯੂਕੇ ਗ੍ਰਹਿ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਸੀਪੀਐਸ ਅਤੇ ਪੁਲਿਸ ਦੀਆਂ ਗੰਭੀਰ ਗਲਤੀਆਂ ਬੇਨਕਾਬ ਕਰਣ ਦੀ ਮੰਗ 👉 ਪੁਲਿਸ ਦੀ ਨਾਕਾਮੀ ਦਿਗਵਾ ਵੱਲੋਂ ਵਰਤਿਆ ਗਿਆ ਕਤਲ ਦਾ ਹਥਿਆਰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਿਰਪਾਨ ਨਹੀਂ

ਹੈਨਰੀ ਨੋਵਾਕ ਕਤਲ ਮਾਮਲੇ ਯੂਕੇ ਗ੍ਰਹਿ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਸੀਪੀਐਸ ਅਤੇ ਪੁਲਿਸ ਦੀਆਂ ਗੰਭੀਰ ਗਲਤੀਆਂ ਬੇਨਕਾਬ ਕਰਣ ਦੀ ਮੰਗ 👉 ਪੁਲਿਸ ਦੀ ਨਾਕਾਮੀ ਦਿਗਵਾ ਵੱਲੋਂ ਵਰਤਿਆ ਗਿਆ ਕਤਲ ਦਾ ਹਥਿਆਰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਿਰਪਾਨ ਨਹੀਂ

SHARE ARTICLE

14 Views

ਇੰਗਲੈਂਡ, 2 ਜੂਨ (ਮਨਪ੍ਰੀਤ ਸਿੰਘ ਖਾਲਸਾ):- ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਬ੍ਰਿਟੇਨ ਦੀ ਕ੍ਰਾਊਨ ਪਰੋਸਕਿਊਸ਼ਨ ਸਰਵਿਸ (ਸੀਪੀਐਸ) ਅਤੇ ਪੁਲਿਸ ਵੱਲੋਂ ਕੀਤੀਆਂ ਗੰਭੀਰ ਗਲਤੀਆਂ ਨੂੰ ਪੂਰੀ ਤਰ੍ਹਾਂ ਸਾਹਮਣੇ ਲਿਆਉਣ ਦੀ ਮੰਗ ਕੀਤੀ ਗਈ ਹੈ। ਸਿੱਖ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਹੈ ਕਿ ਸੀਪੀਐਸ ਨੇ ਮੁਕੱਦਮੇ ਦੌਰਾਨ ਇਹ ਸਪੱਸ਼ਟ ਕਰਨ ਵਿੱਚ ਨਾਕਾਮੀ ਦਿਖਾਈ ਕਿ ਦਿਗਵਾ ਵੱਲੋਂ ਵਰਤਿਆ ਗਿਆ ਕਤਲ ਦਾ ਹਥਿਆਰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਿਰਪਾਨ ਨਹੀਂ ਸੀ। ਉਨ੍ਹਾਂ ਦੇ ਅਨੁਸਾਰ ਇਹ ਹਥਿਆਰ ਫ਼ਾਰਸੀ ਮੂਲ ਦਾ ਸੀ, ਜਿਸਦਾ ਨਾਮ ਅਤੇ ਮਕਸਦ ਕਿਰਪਾਨ ਨਾਲ ਬਿਲਕੁਲ ਵੱਖਰਾ ਹੈ। ਉਨ੍ਹਾਂ ਕਿਹਾ ਭਾਵੇਂ ਦਿਗਵਾ ਨੂੰ ਬੀਤੇ ਦਿਨ ਸਜ਼ਾ ਸੁਣਾ ਦਿੱਤੀ ਗਈ ਹੈ, ਪਰ ਸੀਪੀਐਸ ਵੱਲੋਂ ਕਥਿਤ ਤੌਰ ‘ਤੇ ਕਤਲ ਵਿੱਚ ਵਰਤੇ ਗਏ ਹਥਿਆਰ ਦੀ ਤਸਵੀਰ ਜਨਤਕ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸਦੇ ਉਲਟ, ਹੇਮਪਸ਼ਾਇਰ ਪੁਲਿਸ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਵਰਤਿਆ ਗਿਆ ਹਥਿਆਰ ਸਿੱਖਾਂ ਦੀ ਪਵਿੱਤਰ ਕਿਰਪਾਨ ਨਹੀਂ ਸੀ। ਉਨ੍ਹਾਂ ਦਸਿਆ ਪਿਛਲੇ ਹਫ਼ਤੇ ਕੁਝ ਸਿਆਸਤਦਾਨਾਂ ਅਤੇ ਸੱਜੇ ਪੱਖ ਦੇ ਟਿੱਪਣੀਕਾਰਾਂ ਵੱਲੋਂ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਕਤਲ ਦਾ ਹਥਿਆਰ ਕਿਰਪਾਨ ਨਹੀਂ ਸੀ ਅਤੇ ਉਸ ਨਾਲ ਮਿਲਦੇ-ਜੁਲਦੇ ਅਸਲ ਹਥਿਆਰ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਦੋਸ਼ੀ ਦੇ ਵਕੀਲ ਵੱਲੋਂ ਦੋਸ਼ ਸਾਬਤ ਹੋਣ ਤੋਂ ਬਾਅਦ ਹਥਿਆਰ ਦਾ ਅਸਲ ਨਾਮ ਵੀ ਪੁਸ਼ਟੀ ਕੀਤਾ ਗਿਆ ਸੀ। ਸਿੱਖ ਫੈਡਰੇਸ਼ਨ ਵਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਲਤ ਜਾਣਕਾਰੀ ਦੇ ਆਧਾਰ ‘ਤੇ ਬਿਆਨ ਦੇਣ ਵਾਲੇ ਸਿਆਸਤਦਾਨਾਂ ਅਤੇ ਟਿੱਪਣੀਕਾਰਾਂ ਨੂੰ ਹੁਣ ਤੱਥਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਪਹਿਚਾਣ ‘ਤੇ ਹਮਲੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਧਿਆਨ ਕਿਰਪਾਨ ‘ਤੇ ਵਿਵਾਦ ਖੜ੍ਹਾ ਕਰਨ ਦੀ ਬਜਾਏ ਸੀਪੀਐਸ ਅਤੇ ਪੁਲਿਸ ਦੀਆਂ ਉਨ੍ਹਾਂ ਨਾਕਾਮੀਆਂ ‘ਤੇ ਕੇਂਦਰਿਤ ਹੋਣਾ ਚਾਹੀਦਾ ਹੈ, ਜਿਨ੍ਹਾਂ ਕਾਰਨ ਪਿਛਲੇ ਕੁਝ ਹਫ਼ਤਿਆਂ ਵਿੱਚ ਸਿੱਖਾਂ ਵਿਰੁੱਧ ਮੌਖਿਕ ਅਤੇ ਸਰੀਰਕ ਹਮਲਿਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਬ੍ਰਿਟੇਨ ਨੇ ਪਿਛਲੇ 150 ਸਾਲਾਂ ਤੋਂ ਅਮਲਧਾਰੀ ਸਿੱਖਾਂ ਦੀ ਪਹਿਚਾਣ ਦਾ ਸਨਮਾਨ ਕੀਤਾ ਹੈ। ਇਸੇ ਪਹਿਚਾਣ ਦੇ ਨਾਲ 1 ਲੱਖ ਤੋਂ ਵੱਧ ਦਿੱਖ ਵਾਲੇ ਸਿੱਖ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਉਹ ਆਜ਼ਾਦੀਆਂ ਸੁਰੱਖਿਅਤ ਕੀਤੀਆਂ ਜਿਨ੍ਹਾਂ ਦਾ ਅੱਜ ਹਰ ਨਾਗਰਿਕ ਆਨੰਦ ਮਾਣ ਰਿਹਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਹੈਨਰੀ ਨੋਵਾਕ ਕਤਲ ਮਾਮਲੇ ਯੂਕੇ ਗ੍ਰਹਿ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਸੀਪੀਐਸ ਅਤੇ ਪੁਲਿਸ ਦੀਆਂ ਗੰਭੀਰ ਗਲਤੀਆਂ ਬੇਨਕਾਬ ਕਰਣ ਦੀ ਮੰਗ 👉 ਪੁਲਿਸ ਦੀ ਨਾਕਾਮੀ ਦਿਗਵਾ ਵੱਲੋਂ ਵਰਤਿਆ ਗਿਆ ਕਤਲ ਦਾ ਹਥਿਆਰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਿਰਪਾਨ ਨਹੀਂ

ਸ਼ਹੀਦਾਂ ਦਾ ਡੁਲਿਆ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ: ਭਾਈ ਗੁਰਦੇਵ ਸਿੰਘ ਕੋਹਾੜਕਾ 👉 ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਇਤਿਹਾਸ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਰੱਖਦਾ ਹੈ ਯਾਦ

ਭਾਰਤੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜਕੇ ਜੂਨ 84 ਵਿੱਚ ਵਰਤਾਏ ਖੂਨੀ ਘੱਲੂਘਾਰੇ ਦੀ 42ਵੀਂ ਵਰ੍ਹੇ ਗੰਢ ਤੇ ਦੇਸ਼ ਵਿਦੇਸ਼ ਵਿੱਚ ਹੋ ਰਹੇ ਰੋਹ ਮੁਜ਼ਾਹਰਿਆਂ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ :- ਗੁਰਚਰਨ ਸਿੰਘ ਗੁਰਾਇਆ