Home » ਨਵੀਂ ਦਿੱਲੀ » ਸ਼ਹੀਦਾਂ ਦਾ ਡੁਲਿਆ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ: ਭਾਈ ਗੁਰਦੇਵ ਸਿੰਘ ਕੋਹਾੜਕਾ 👉 ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਇਤਿਹਾਸ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਰੱਖਦਾ ਹੈ ਯਾਦ

ਸ਼ਹੀਦਾਂ ਦਾ ਡੁਲਿਆ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ: ਭਾਈ ਗੁਰਦੇਵ ਸਿੰਘ ਕੋਹਾੜਕਾ 👉 ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਇਤਿਹਾਸ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਰੱਖਦਾ ਹੈ ਯਾਦ

SHARE ARTICLE

52 Views

ਨਵੀਂ ਦਿੱਲੀ 2 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਸਿੱਖ ਇਤਿਹਾਸ ਦਾ ਉਹ ਦੁਖਦਾਇਕ ਸਮਾਂ ਹੈ, ਜਿਸਦੀ ਚੋਟ ਅੱਜ ਵੀ ਹਰ ਗੁਰੂ ਨਾਨਕ ਨਾਮ ਲੇਵਾ ਦੇ ਹਿਰਦੇ ਵਿੱਚ ਤਾਜ਼ਾ ਹੈ। ਸੱਚ, ਅਣਖ ਅਤੇ ਧਾਰਮਿਕ ਅਜ਼ਾਦੀ ਦੀ ਪ੍ਰਤੀਕ ਧਰਤੀ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤਾ ਗਿਆ ਹਮਲਾ ਸਿੱਖ ਪੰਥ ਕਦੇ ਵੀ ਨਹੀਂ ਭੁੱਲ ਸਕਦਾ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਅਤੇ ਪੰਥ ਪ੍ਰਸਿੱਧ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕਿਹਾ ਉਸ ਸਮੇਂ ਹਜ਼ਾਰਾਂ ਨਿਰਦੋਸ਼ ਸੰਗਤਾਂ, ਸੇਵਾਦਾਰਾਂ ਅਤੇ ਸਿੱਖ ਨੌਜਵਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ। ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੇਕਾਂ ਗੁਰਧਾਮਾਂ ਨੂੰ ਪਹੁੰਚਾਇਆ ਗਿਆ ਨੁਕਸਾਨ ਸਿਰਫ਼ ਇਮਾਰਤ ਦਾ ਨੁਕਸਾਨ ਨਹੀਂ ਸੀ, ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ, ਆਸਥਾ ਅਤੇ ਅਸਤੀਤਵ ‘ਤੇ ਕੀਤਾ ਗਿਆ ਇੱਕ ਡੂੰਘਾ ਅਤੇ ਨਾ ਭੁੱਲਣਯੋਗ ਘਾਅ ਸੀ। ਉਨ੍ਹਾਂ ਕਿਹਾ ਸਿੱਖ ਪੰਥ ਉਸ ਵੇਲੇ ਦੀ ਹਕੂਮਤ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ, ਜਿਸਨੇ ਆਪਣੀ ਤਾਕਤ ਦੇ ਜ਼ੋਰ ‘ਤੇ ਗੁਰੂ ਘਰ ਦੀ ਪਵਿੱਤਰਤਾ ਨੂੰ ਲਹੂ-ਲੁਹਾਣ ਕੀਤਾ। ਇਹ ਕਾਰਵਾਈ ਲੋਕਤੰਤਰ, ਧਾਰਮਿਕ ਅਧਿਕਾਰਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਇੱਕ ਵੱਡਾ ਅਪਰਾਧ ਸੀ। ਉਨ੍ਹਾਂ ਕਿਹਾ ਜੂਨ 84 ਘਲੂਘਾਰੇ ਦੇ ਸ਼ਹੀਦ ਸਿਰਫ਼ ਇਤਿਹਾਸ ਦੇ ਸਫ਼ਿਆਂ ਦਾ ਹਿੱਸਾ ਨਹੀਂ, ਸਗੋਂ ਕੌਮ ਦੀ ਰੂਹ, ਅਣਖ ਅਤੇ ਸੰਘਰਸ਼ ਦੀ ਜਿਉਂਦੀ ਜਾਗਦੀ ਨਿਸ਼ਾਨੀ ਹਨ। ਜਿਨ੍ਹਾਂ ਸਿੰਘਾਂ, ਬੀਬੀਆਂ ਅਤੇ ਨੌਜਵਾਨਾਂ ਨੇ ਗੁਰੂ ਘਰ ਦੀ ਸਤਿਕਾਰ ਅਤੇ ਕੌਮੀ ਸਵਾਭਿਮਾਨ ਲਈ ਆਪਣੇ ਸੀਸ ਵਾਰ ਦਿੱਤੇ, ਉਨ੍ਹਾਂ ਦੀ ਕੁਰਬਾਨੀ ਸਦੀਵੀਂ ਪੰਥ ਦੇ ਮੱਥੇ ਦਾ ਤਾਜ ਰਹੇਗੀ। ਉਨ੍ਹਾਂ ਦਾ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ। ਭਾਈ ਗੁਰਦੇਵ ਸਿੰਘ ਨੇ ਕਿਹਾ ਅੱਜ ਲੋੜ ਹੈ ਕਿ ਅਸੀਂ ਸ਼ਹੀਦਾਂ ਦੀ ਯਾਦ ਨੂੰ ਸਿਰਫ਼ ਸਮਾਗਮਾਂ ਤੱਕ ਸੀਮਤ ਨਾ ਰੱਖੀਏ, ਸਗੋਂ ਉਨ੍ਹਾਂ ਦੇ ਆਦਰਸ਼ਾਂ, ਨਿਡਰਤਾ ਅਤੇ ਕੌਮੀ ਚੇਤਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਇਤਿਹਾਸ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਰੱਖਦਾ ਹੈ। ਜੂਨ 84 ਦੇ ਸ਼ਹੀਦਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੀ ਰਹੇਗੀ। ਅੰਤ ਵਿਚ ਉਨ੍ਹਾਂ ਕਿਹਾ ਅਸੀਂ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਸਿਰ ਨਿਵਾ ਕੇ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ, ਆਪਣੇ ਸ਼ਹੀਦਾਂ ਦੀ ਵਿਰਾਸਤ ਦੀ ਰਾਖੀ ਕਰੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਂਦੀ ਰਹੇ। ਜੂਨ 84 ਦੇ ਸ਼ਹੀਦ ਅਮਰ ਰਹਿਣ। ਸ਼ਹੀਦਾਂ ਦੀ ਸੋਚ ਅਮਰ ਰਹੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ