Home » ਸੰਸਾਰ » ਜਰਮਨੀ » ਅੰਮ੍ਰਿਤਧਾਰੀ ਗੁਰਸਿੱਖ ਸਰਦਾਰ ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਫਰੈਂਕਫੋਰਟ/ਜਰਮਨੀ ਦੇ ਡਿਪਟੀ ਚੇਅਰਮੈਨ ਬਣੇ। ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ।

ਅੰਮ੍ਰਿਤਧਾਰੀ ਗੁਰਸਿੱਖ ਸਰਦਾਰ ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਫਰੈਂਕਫੋਰਟ/ਜਰਮਨੀ ਦੇ ਡਿਪਟੀ ਚੇਅਰਮੈਨ ਬਣੇ। ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ।

SHARE ARTICLE

102 Views

ਫਰੈਂਕਫੋਰਟ 15 ਮਈ (ਖਿੜਿਆ ਪੰਜਾਬ) ਜਰਮਨੀ ਦੇ ਮੁੱਖ ਵਪਾਰਕ ਕੇਂਦਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸ਼ਹਿਰ ਫਰੈਂਕਫੋਰਟ ਵਿੱਚ 15 ਮਾਰਚ 2026 ਨੂੰ ਫਰੈਂਕਫੋਰਟ ਸਿਟੀ ਪਾਰਲੀਮੈਂਟ ਅਤੇ ਵਿਦੇਸ਼ੀ ਸਿਟੀ ਕੌਂਸਲ ਦੀਆਂ ਹੋਈਆਂ ਚੋਣਾਂ (KAV) ਵਿੱਚ ਸ. ਨਰਿੰਦਰ ਸਿੰਘ ਘੋਤੜਾ ਨੇ ਗਰੀਨ ਪਾਰਟੀ ਦੇ ਉਮੀਦਵਾਰ ਵਜੋਂ ਵਿਦੇਸ਼ੀ ਸਿਟੀ ਕੌਂਸਲ ਦੀ ਸੀਟ ਵੱਡੇ ਫਰਕ ਨਾਲ ਜਿੱਤੀ ਸੀ। ਚੋਣਾਂ ਤੋਂ ਬਾਦ ਸ. ਨਰਿੰਦਰ ਸਿੰਘ ਨੂੰ ਨਵੀਂ ਵਿਦੇਸ਼ੀ ਸਿਟੀ ਕੌਂਸਲ ਵਿੱਚ ਡਿਪਟੀ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਨਵੀਂ ਜ਼ਿੰਮੇਵਾਰੀ ਸੰਭਾਲਦੇ ਹੋਏ ਸ. ਨਰਿੰਦਰ ਸਿੰਘ ਨੇ ਜਿੱਥੇ ਸਮੂਹ ਮੈਂਬਰਾਂ ਦਾ ਧੰਨਵਾਸ ਕੀਤਾ ਉੱਥੇ ਉਨਾਂ ਨੇ ਚੇਅਰਮੈਨ ਜੁਮਾਸ ਮੇਡੋਫ ਤੇ ਫੇਆਸ ਚੇਟੀਨਰ ਦਾ ਵਿਸੇਸ਼ ਧੰਨਵਾਦ ਕੀਤਾ। ਇਹ ਨਿਯੁਕਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਪੰਜਾਬੀ ਤੇ ਖਾਸਕਰ ਸਿੱਖ ਭਾਈਚਾਰੇ ਦੀ ਕੀਤੀ ਜਾ ਰਹੀ ਸੇਵਾ ਪ੍ਰਤੀ ਵਚਨ ਬੱਧਤਾ ਵਜੋਂ ਦੇਖੀ ਜਾ ਰਹੀ ਹੈ।
ਵਿਦੇਸ਼ੀ ਸਿਟੀ ਕੌਂਸਲ ਦਾ ਮੁੱਖ ਕੰਮ ਫਰੈੰਕਫੋਰਟ ਵਿੱਚ ਰਹਿੰਦੇ ਵਿਦੇਸ਼ੀ ਨਾਗਰਿਕਾਂ ਦੀਆਂ ਇਮੀਗ੍ਰੇਸ਼ਨ ਸਮੱਸਿਆਵਾਂ, ਨਸਲੀ ਭੇਦਭਾਵ, ਰੋਜ਼ਗਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਵਿਤਕਰੇ , ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੀ ਆਵਾਜ਼ ਨੂੰ ਸਿਟੀ ਪਾਰਲੀਮੈਂਟ ਫਰੈੰਕਫੋਰਟ ਤੱਕ ਪਹੁੰਚਾਉਣਾ ਹੁੰਦਾ ਹੈ।
ਇਸ ਵਾਰ ਵਿਦੇਸ਼ੀ ਸਿਟੀ ਕੌਂਸਲ ਫਰੈੰਕਫੋਰਟ ਦੇ ਸਭ ਤੋਂ ਸੀਨੀਅਰ ਮੈਂਬਰ ਹੋਣ ਕਰਕੇ ਸ. ਨਰਿੰਦਰ ਸਿੰਘ ਨੂੰ ਸਿਟੀ ਪਾਰਲੀਮੈਂਟ ਫਰੈਂਕਫੋਰਟ ਵੱਲੋਂ ਚੋਣ ਕਰਵਾਉਣ ਲਈ ਸਪੀਕਰ ਵਜੋਂ ਵਿਸ਼ੇਸ਼ ਡਿਊਟੀ ਲਗਾਈ ਗਈ ਜਿਸ ਨੂੰ ਉਨਾਂ ਬਾਖੂਬੀ ਨਿਭਾਇਆ। ਇਸ ਪ੍ਰਾਪਤੀ ਲਈ ਬੇਹੱਦ ਖੁਸ਼ੀ ਜਾਹਰ ਕਰਦਿਆਂ ਉਨਾਂ ਸਤਿਗੁਰੂ ਦਾ ਸ਼ੁੱਕਰਾਨਾਂ ਕੀਤਾ ਅਤੇ ਇਸ ਨੂੰ ਸਿੱਖ ਭਾਈਚਾਰੇ ਦੀ ਸਾਂਝੀ ਪ੍ਰਾਪਤੀ ਦੱਸਿਆ। ਅੰਤ ਵਿੱਚ ਇਕ ਵਾਰ ਫੇਰ ਆਪਣੇ ਸਿੰਖ ਭਾਈਚਾਰੇ ਤੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸ਼ੁੱਧ ਪੰਜਾਬੀ ਅਤੇ ਪੇਂਟਿੰਗ ਮੁਕਾਬਲੇ 18 ਮਈ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਣਗੇ। ਸਕੂਲਾਂ ਦੇ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਅਪੀਲ : ਟੀਮ ਦਸਤੂਰ ਇ ਦਸਤਾਰ ਲਹਿਰ

ਪੰਥਕ ਸਲਾਹ ਬਿਨਾਂ ਬਣਾਇਆ ਸਤਿਕਾਰ ਕਾਨੂੰਨ ਸਿੱਖ ਕੌਮ ਕਦੇ ਸਵੀਕਾਰ ਨਹੀਂ ਕਰੇਗੀ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ 👉 ਭਾਈ ਗੁਰਦਾਸ ਜੀ ਦੀ ਵਾਰਾਂ ਸਮੇਤ ਪੰਥ ਪ੍ਰਮਾਣਿਤ ਬਾਣੀਆਂ ਨੂੰ ਸਤਿਕਾਰ ਕਾਨੂੰਨ ਵਿਚ ਨਜ਼ਰਅੰਦਾਜ਼ ਕਰਨਾ ਪੰਥ ਨਾਲ ਧੱਕਾ 👉 ਪੰਥਕ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਦੀ ਵਿਵਾਦਮਈ ਧਾਰਾਵਾਂ ‘ਤੇ ਮੁੜ ਕੀਤਾ ਜਾਏ ਵਿਚਾਰ

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਯਾਦ ‘ਚ ਫਰੈਂਕਫੋਰਟ ਜਰਮਨੀ ਵਿਖੇ ਸ਼ਹੀਦੀ ਸਮਾਗਮ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੇ ਪੰਥਕ ਆਗੂ 👉 ਸੰਘਰਸ਼ ‘ਚ ਸ਼ਹਾਦਤ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਦੀ ਗਾਥਾ ‘ ਕੌਰਨਾਮਾ ” ਭਾਗ ਤੀਜਾ ਰੀਲੀਜ਼ ਕੀਤਾ ਗਿਆ