Home » ਸੰਸਾਰ » ਜਰਮਨੀ » ਸਿੱਖ ਸੰਦੇਸ਼ਾ ਜਰਮਨੀ ਵੱਲੋ ਵਿਦਿਆਰਥੀ ਬੱਚੀ ਜਸਦੀਪ ਕੌਰ ਸਿੰਘ ਦਾ ਕੀਤਾ ਸਨਮਾਨ।

ਸਿੱਖ ਸੰਦੇਸ਼ਾ ਜਰਮਨੀ ਵੱਲੋ ਵਿਦਿਆਰਥੀ ਬੱਚੀ ਜਸਦੀਪ ਕੌਰ ਸਿੰਘ ਦਾ ਕੀਤਾ ਸਨਮਾਨ।

SHARE ARTICLE

79 Views

ਜਰਮਨੀ 7 ਅਪ੍ਰੈਲ ( ਖਿੜਿਆ ਪੰਜਾਬ) ਸਿੱਖ ਸੰਦੇਸ਼ਾ ਜਰਮਨੀ ਵੱਲੋਂ ਯੂਰਪ ਦੇ ਵੱਖ ਵੱਖ ਸਥਾਨਾਂ ਤੇ ਧਾਰਮਿਕ ਕੈਂਪ ਪੰਜਾਬੀ ਅਤੇ ਗੁਰਮਤ ਕਲਾਸਾਂ ਲਗਾ ਕੇ ਸਿੱਖ ਬੱਚੇ ਬੱਚੀਆਂ ਨੂੰ ਜਿੱਥੇ ਆਪਣੇ ਵਿਰਸੇ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਗੁਰਬਾਣੀ ਇਤਿਹਾਸ ਰਹਿਤ ਮਰਿਆਦਾ ਦੀ ਗੁੜਤੀਵੀ ਦਿੱਤੀ ਜਾ ਰਹੀ ਹੈ, ਇਸੇ ਲੜੀ ਦੇ ਤਹਿਤ ਹੀ ਸਿੱਖ ਸ਼ੰਦੇਸ਼ਾ ਵੱਲੋਂ ਇੱਕ ਧਾਰਮਿਕ ਸਮਾਗਮ ਦੌਰਾਨ ਸਿੱਖ ਵਿਦਿਆਰੀ ਬੱਚੀ ਦਾ ਸਨਮਾਨ ਕੀਤਾ ਗਿਆ । ਇਸ ਸਮੇਂ ਸਿੱਖ ਸ਼ੰਦੇਸ਼ਾ ਜਰਮਨੀ ਦੇ ਸਰਦਾਰ ਜਗਦੀਸ਼ ਸਿੰਘ ਆਖਨ ਨੇ ਦੱਸਿਆ ਕਿ ਸਿੱਖ ਸ਼ੰਦੇਸ਼ਾ ਵੱਲੋਂ ਜਰਮਨੀ ਦੇ ਮਾਰਬੁਰਗ ਸ਼ਹਿਰ ਵਿਖੇ ਲਗਾਤਾਰ ਪੰਜਾਬੀ ਸਕੂਲ ਦਾ ਪ੍ਰਬੰਧ ਕਰਕੇ ਸਥਾਨਕ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜਨਾ ਲਿਖਣਾ ਸਿਖਾਉਣ ਦੇ ਨਾਲ- ਨਾਲ ਗੁਰਮਤਿ ਨਾਲ ਵੀ ਜੋੜਿਆ ਗਿਆ । ਇਸ ਦੌਰਾਨ ਬੱਚੀ ਜਸਦੀਪ ਸਿੰਘ ਸਪੁਤਰੀ ਸਰਦਾਰ ਮਨਜੀਤ ਸਿਂਘ ਲਗਾਤਾਰ ਕਲਾਸਾਂ ਵਿੱਚ ਆਉਂਦੀ ਰਹੀ ਅਤੇ ਸਕੂਲ ਦੇ ਹੋਣਹਾਰ ਬੱਚਿਆਂ ਵਿੱਚੋਂ ਇੱਕ ਸੀ । ਬੱਚੀ ਜਸਦੀਪ ਕੌਰ ਸਿੰਘ ਦੇ ਅਠਾਰਵੇਂ ਜਨਮਦਿਨ ਮੌਕੇ ਭਾਈ ਮਨਜੀਤ ਸਿਂਘ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੱਖ ਸੈਂਟਰ, ਫਰੈਂਕਫਰਟ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਏ ਗਏ । ਇਸ ਮੌਕੇ ਸਿੱਖ ਸ਼ੰਦੇਸ਼ਾ ਜਰਮਨੀ ਵੱਲੋਂ ਮੂਲ ਮੰਤਰ ਵਾਲੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ੍ਰ: ਨਿਰਮਲ ਸਿੰਘ ਹੰਸਪਾਲ ਅਤੇ ਹੋਰ ਮੌਜੂਦ ਸਨ ਜਿਹਨਾਂ ਵਲੋਂ ਮਰਬੁਰਾਗ ਵਿਖੇ ਪੰਜਾਬੀ ਕਲਾਸਾਂ ਦਾ ਇੰਤਜ਼ਾਮ ਕੀਤਾ ਗਿਆ । ਜਿਹਨਾ ਵਿੱਚ ਭਾਈ ਜਗਦੀਸ਼ ਸਿੰਘ ਜੀ ਆਖਨ ਤੋਂ ਉਚੇਚੇ ਤੌਰ ਤੇ ਕਲਾਸਾਂ ਲਗਾਉਣ ਜਾਂਦੇ ਰਹੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ