Home » ਸੰਸਾਰ » ਜਰਮਨੀ » ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਦੇਸ਼ੀ ਕੌਂਸਿਲ ਚੋਣਾਂ ਵਿੱਚ ਜੇਤੂ ਸਿੱਖ ਆਗੂਆਂ ਦਾ ਸਨਮਾਨ । ਕੌਂਸਲਰ ਸ੍ਰ : ਨਰਿੰਦਰ ਸਿੰਘ ਘੋਤੜਾ ਵੱਲੋਂ ਕਰਵਾਇਆ ਸ਼ੁਕਰਾਨਾ ਸਮਾਗਮ ।

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਦੇਸ਼ੀ ਕੌਂਸਿਲ ਚੋਣਾਂ ਵਿੱਚ ਜੇਤੂ ਸਿੱਖ ਆਗੂਆਂ ਦਾ ਸਨਮਾਨ । ਕੌਂਸਲਰ ਸ੍ਰ : ਨਰਿੰਦਰ ਸਿੰਘ ਘੋਤੜਾ ਵੱਲੋਂ ਕਰਵਾਇਆ ਸ਼ੁਕਰਾਨਾ ਸਮਾਗਮ ।

SHARE ARTICLE

23 Views

ਜਰਮਨੀ 5 ਅਪ੍ਰੈਲ (ਸੰਦੀਪ ਸਿੰਘ ਖਾਲੜਾ) ਜਰਮਨੀ ਦੇ ਹੇਸਨ ਸੂਬੇ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲਾਂ, ਸ਼ਹਿਰੀ ਕੌਂਸਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਸਿੱਖ ,ਪੰਜਾਬੀ ਭਾਈਚਾਰੇ ਨਾਲ ਸਬੰਧਤ ਜਿੱਤਿਆ ਵਿੱਚੋਂ ਵਿਦੇਸ਼ ਕੌਸ਼ਲ ਦੇ ਦੂਜੀ ਵਾਰ ਜਿੱਤੇ ਭਾਈ ਨਰਿੰਦਰ ਸਿੰਘ ਘੋਤੜਾ ਨੇ ਸਤਿਗੁਰਾਂ ਦਾ ਸ਼ੁਕਰਾਨਾ ਤੇ ਸਨੇਹੀਆਂ ਦਾ ਧੰਨਵਾਦ ਕਰਨ ਵਾਸਤੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿਖੇ ਸੁਖਮਨੀ ਸਾਹਿਬ ਜੀ ਦੇ ਜਾਪ ਤੇ ਭਾਈ ਸਰਦੂਲ ਸਿੰਘ ਦੇ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਤੇ ਪਰਚਾਰਕ ਭਾਈ ਗੁਰਜਿੰਦਰ ਸਿੰਘ ਚੰਬਾ ਵਲੋਂ ਗੁਰਮਤਿ ਵੀਚਾਰਾਂ ਕੀਤੀਆਂ ਗਈਆਂ ਤੇ ਉੱਥੇ ਕੇਲਕਹਾਇਮ ਸ਼ਹਿਰ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਜਾਣ ਦੇ ਨਾਲ ਨਾਲ ਸ਼ਹਿਰੀ ਕੌਂਸਲ ਵਿੱਚ ਵੀ ਜਿੱਤ ਪ੍ਰਾਪਤ ਕੀਤੀ । ਕਮਲਪ੍ਰੀਤ ਕੌਰ ਨੇ ਵੀ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਕਾਮਯਾਬੀ ਹਾਸਲ ਕੀਤੀ।

ਮਾਰਬਰਗ ਤੋਂ ਜਰਮਨ ਦੀ ਸਿੱਖ ਭਾਈਚਾਰੇ ਦੀ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਭਾਈ ਨਿਰਮਲ ਸਿੰਘ ਹੰਸਪਾਲ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਗਏ। ਹਾਈਡਲਬਰਗ ਯੂਥ ਮਿਊਸਪਲ ਕੌਂਸਲ ਦੇ ਉਪ ਪ੍ਰਧਾਨ ਨੌਜਵਾਨ ਕੰਵਰਸ਼ੇਰਪਾਲ ਸਿੰਘ ਰਾਠ ਇਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਵਰਲਡ ਸਿੱਖ ਪਾਰਲੀਮੈਂਟ, ਬਾਬਾ ਦੀਪ ਸਿੰਘ ਸੰਸਥਾ, ਡਾ. ਅਬੰਦੇਕਰ ਸੰਸਥਾ. ਦੇ ਨਾਲ ਨਾਲ ਬੱਬਰ ਖਾਲਸਾ ਜਰਮਨੀ ਭਾਈ ਅਵਤਾਰ ਸਿੰਘ ਬਿਸਰਾਮਪੁਰ , ਦਲ ਖਾਲਸਾ ਭਾਈ ਅੰਗਰੇਜ ਸਿੰਘ , ਭਾਈ ਗੁਰਦੀਪ ਸਿੰਘ ਪ੍ਰਦੇਸੀ , ਭਾਈ ਕਿਰਪਾਲ ਸਿੰਘ, ਗੁਰਦੁਆਰਾ ਆਫਨਬਾਗ ਦੇ ਪ੍ਰਧਾਨ ਭਾਈ ਤਜਿੰਦਰਪਾਲ ਸਿੰਘ ਗੁਰਦੁਆਰਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ , ਭਾਈ ਜਗਦੀਸ਼ ਸਿੰਘ ਸਿੱਖ ਸੰਦੇਸ਼ਾ , ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੰਸਥਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਦਲੇਰ ਸਿੰਘ ਮੁਲਤਾਨੀ ਵਜ਼ੀਰ ਸਿੰਘ ਪੇਲੀਆਂ,ਬੱਬਾ ਸਿੰਘ ਗਿੱਲ ਸੋਹਣ ਲਾਲ ਸਾਂਪਲਾ, ਗੁਰਦੁਆਰਾ ਸਿੱਖ ਸੈਂਟਰ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ, ਭਾਈ ਕਰਨੈਲ ਸਿੰਘ ਪ੍ਰਦੇਸੀ, ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਜਤਿੰਦਰ ਸਿੰਘ ਸੰਧੂ, ਭਾਈ ਕਮਲਜੀਤ ਸਿੰਘ ਰਾਏ ,ਭਾਈ ਕਰਤਾਰ ਸਿੰਘ ਜੰਮੂ, ਹਾਈਡਲਬਰਗ ਸ਼ਹਿਰ ਦੇ ਪਹਿਲੇ ਪੰਜਾਬੀ ਕੌਂਸਲਰ ਜਸਵਿੰਦਰਪਾਲ ਸਿੰਘ ਰਾਠ ,ਭਾਈ ਜਸਵੰਤ ਸਿੰਘ ਢਿੱਲੋਂ ਆਦਿ ਹਾਜਿਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News