Home » Blog » ਘਰ ਵਿਚ ਦਾਖਲ ਮੋਬਾਇਲ ਚੋਰੀ ਕਰਨ ਆਏ ਚੋਰ ਨੇ ਘਰ ਵਾਲੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗੰਭੀਰ ਜ਼ਖਮੀ

ਘਰ ਵਿਚ ਦਾਖਲ ਮੋਬਾਇਲ ਚੋਰੀ ਕਰਨ ਆਏ ਚੋਰ ਨੇ ਘਰ ਵਾਲੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗੰਭੀਰ ਜ਼ਖਮੀ 

SHARE ARTICLE

79 Views

ਘਰ ਵਿਚ ਦਾਖਲ ਮੋਬਾਇਲ ਚੋਰੀ ਕਰਨ ਆਏ ਚੋਰ ਨੇ ਘਰ ਵਾਲੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗੰਭੀਰ ਜ਼ਖਮੀ 

 

ਘਰ ਵਾਲਿਆਂ ਨੇ ਚੋਰ ਨੂੰ ਫੜ ਕੇ ਕੀਤਾ ਪੁਲਿਸ ਹਵਾਲੇ 

 

 

ਖਾਲੜਾ,21 ਮਾਰਚ (ਗੁਰਪ੍ਰੀਤ ਸਿੰਘ ਸੈਡੀ) ਲੁੱਟ ਖੋਹ ਕਰਨ ਵਾਲਿਆ ਦੇ ਹੋਏ ਹੋਸਲੇ ਬੁਲੰਦ ਹੁਣ ਲੋਕ ਨਾ ਘਰ ਸੇਫ ਅਤੇ ਨਾ ਹੀ ਬਾਹਰ ਚੰਦ ਪੈਸਿਆਂ ਦੀ ਖਾਤਰ ਲੁਟੇਰੇ ਲੁੱਟ ਨੂੰ ਅੰਜਾਮ ਦੇਣ ਲਈ ਕਿਸੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਅਤੇ ਕਿਸੇ ਮਾਮੂਲੀ ਮੋਬਾਇਲ ਵਗੈਰਾ ਦੀ ਲੁੱਟ ਕਰਨ ਲਈ ਵੀ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੰਦੇ ਹਨ। ਜਿਸ ਦੀ ਤਰ੍ਹਾਂ ਦੀ ਤਾਜ਼ੀ ਘਟਨਾ ਪਿੰਡ ਖਾਲੜਾ ਤੋਂ ਮਿਲਦੀ ਹੈ ਜਿੱਥੇ ਬੀਤੀ ਰਾਤ ਇੱਕ ਇਕ ਨੋਜਵਾਨ ਘਰ ਵਿੱਚ ਦਾਖਲ ਹੋ ਕੇ ਮੋਬਾਇਲ ਦੀ ਚੋਰੀ ਕਰਦਿਆਂ ਘਰ ਵਾਲੇ ਨੂੰ ਕਿਰਚਾਂ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਲਖਬੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਖਾਲੜਾ ਨੇ ਜਾਣਕਾਰੀ ਜਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ 20 ਮਾਰਚ ਦੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਹੋਇਆ ਸੀ ਅਤੇ ਉਹਨਾਂ ਦਾ ਮੁੱਖ ਦਰਵਾਜ਼ਾ ਬੰਦ ਸੀ। ਉਹਨਾਂ ਦੱਸਿਆ ਕਿ ਰਾਤ ਕਰੀਬ 2 ਵਜੇ ਇੱਕ ਵਿਅਕਤੀ ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਸੀ ਉਹਨਾਂ ਦੀ ਕੰਧ ਟੱਪ ਕੇ ਆਇਆ ਤੇ ਉਸ ਦੇ ਕੋਲ ਪਿਆ ਮੋਬਾਇਲ ਫੋਨ ਜਦੋਂ ਲੈ ਕੇ ਦੌੜਨ ਲੱਗਾ ਤਾਂ ਉਸਦੀ ਜਾਗ ਖੁੱਲ ਗਈ ਅਤੇ ਉਸ ਨੇ ਉਸ ਨੂੰ ਫੜਨ ਲਈ ਜਦੋਂ ਜਦੋ ਜ਼ਹਿਦ ਕੀਤੀ ਤਾਂ ਉਸ ਵਿਅਕਤੀ ਨੇ ਅੱਗੋ ਤੇਜ਼ਧਾਰ ਹਥਿਆਰ ਕਿਰਚ ਦੇ ਵਾਰ ਕਰਦਿਆਂ ਲਖਬੀਰ ਸਿੰਘ ਨੂੰ ਗੰਭੀਰ ਜਖਮੀ ਕਰ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦਾ ਰੌਲਾ ਸੁਣ ਕੇ ਉਸਦੇ ਭਰਾ ਪਵਨਦੀਪ ਸਿੰਘ, ਕੁਲਜੀਤ ਸਿੰਘ ਅਤੇ ਤਰਸੇਮ ਸਿੰਘ ਉੱਠ ਪਏ ਅਤੇ ਉਹਨਾਂ ਨੇ ਫੜ ਕੇ ਉਸ ਵਿਅਕਤੀ ਨੂੰ ਪੁਲਿਸ ਥਾਣਾ ਖਾਲੜਾ ਦੇ ਹਵਾਲੇ ਕੀਤਾ। ਉਹਨਾਂ ਦੱਸਿਆ ਕਿ ਉਸਦਾ ਮੂੰਹ ਖੋਲਣ ਤੇ ਉਸ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਖਾਲੜਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਖਾਲੜਾ ਦੇ ਐਸ ਐਚ ਓ ਬਲਜਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ