Home » ਨਵੀਂ ਦਿੱਲੀ » ਤਖ਼ਤ ਪਟਨਾ ਸਾਹਿਬ ਵਿੱਚ ਬਿਹਾਰ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਮਲਟੀ ਲੈਵਲ ਪਾਰਕਿੰਗ ਦੀ ਸੌਗਾਤ 👉 ਕੰਗਨਘਾਟ ਗੁਰਦੁਆਰਾ ਦੇ ਸਾਹਮਣੇ 2 ਏਕੜ ਜ਼ਮੀਨ ‘ਤੇ ਬਣੇਗੀ 6 ਮੰਜ਼ਿਲਾ ਮਲਟੀ ਲੈਵਲ ਪਾਰਕਿੰਗ

ਤਖ਼ਤ ਪਟਨਾ ਸਾਹਿਬ ਵਿੱਚ ਬਿਹਾਰ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਮਲਟੀ ਲੈਵਲ ਪਾਰਕਿੰਗ ਦੀ ਸੌਗਾਤ 👉 ਕੰਗਨਘਾਟ ਗੁਰਦੁਆਰਾ ਦੇ ਸਾਹਮਣੇ 2 ਏਕੜ ਜ਼ਮੀਨ ‘ਤੇ ਬਣੇਗੀ 6 ਮੰਜ਼ਿਲਾ ਮਲਟੀ ਲੈਵਲ ਪਾਰਕਿੰਗ

SHARE ARTICLE

10 Views

ਨਵੀਂ ਦਿੱਲੀ, 17 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰ ਵੱਲੋਂ ਤਖ਼ਤ ਪਟਨਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਖੁੱਲ੍ਹੇ ਦਿਲ ਨਾਲ ਸੇਵਾ ਕੀਤੀ ਜਾਂਦੀ ਹੈ ਅਤੇ ਹਮੇਸ਼ਾਂ ਇਹ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਸ਼ਰਧਾਲੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਕੰਗਨਘਾਟ ਗੁਰਦੁਆਰਾ ਦੇ ਸਾਹਮਣੇ 2 ਏਕੜ ਜ਼ਮੀਨ ‘ਤੇ 100 ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਲੈਵਲ ਕਾਰ ਪਾਰਕਿੰਗ ਬਣਾਉਣ ਲਈ ਹਾਲ ਹੀ ਵਿੱਚ ਸਰਕਾਰ ਵੱਲੋਂ ਬਜਟ ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੇ ਨਿਰਮਾਣ ਦਾ ਅੱਜ ਸ਼ੁਭਾਰੰਭ ਕੀਤਾ ਗਿਆ। ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਅਰਦਾਸ ਕਰਨ ਤੋਂ ਬਾਅਦ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਾਰ ਸੇਵਾ ਭੂਰੀ ਵਾਲੇ ਬਾਬਾ ਗੁਰਵਿੰਦਰ ਸਿੰਘ ਅਤੇ ਕਾਰ ਸੇਵਾ ਦਿੱਲੀ ਵਾਲੇ ਬਾਬਾ ਗੁਰਨਾਮ ਸਿੰਘ ਵੀ ਮੌਜੂਦ ਸਨ। ਮਲਟੀ ਲੈਵਲ ਪਾਰਕਿੰਗ ਦਾ ਠੇਕਾ ਕਲਸੀ ਬਿਟਕਾਨ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਇਸ ਪ੍ਰੋਜੈਕਟ ਨੂੰ 2 ਸਾਲਾਂ ਵਿੱਚ ਪੂਰਾ ਕਰੇਗੀ। ਇਸ ਮੌਕੇ ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਂ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਹਾਜ਼ਰ ਸਨ । ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਇਹ ਸਾਡੀ ਕਮੇਟੀ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੇ ਕਾਰਜਕਾਲ ਵਿੱਚ ਇੱਕ ਹੋਰ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਲਟੀ ਲੈਵਲ ਪਾਰਕਿੰਗ 6 ਮੰਜ਼ਿਲਾਂ ਵਿੱਚ ਬਣਾਈ ਜਾਵੇਗੀ। ਇਸ ਦੇ ਨਾਲ ਹੀ ਇਸ ਵਿੱਚ 2 ਮੰਜ਼ਿਲਾਂ ‘ਤੇ ਸੰਗਤ ਦੀ ਰਹਾਇਸ਼ ਲਈ ਡਾਰਮਿਟਰੀ ਹਾਲ ਬਣਾਏ ਜਾਣਗੇ ਅਤੇ ਹੇਠਲੇ ਤਲ ‘ਤੇ ਬਾਥਰੂਮ ਬਣਾਏ ਜਾਣਗੇ। ਇਸ ਪਾਰਕਿੰਗ ਵਿੱਚ ਲਗਭਗ 500 ਕਾਰਾਂ ਅਤੇ 40 ਤੋਂ 50 ਬੱਸਾਂ/ਟਰੱਕ ਆਦਿ ਖੜੇ ਕੀਤੇ ਜਾ ਸਕਣਗੇ। ਜੋ ਵੀ ਸ਼ਰਧਾਲੂ ਆਪਣੀ ਗੱਡੀ ਨਾਲ ਤਖ਼ਤ ਪਟਨਾ ਸਾਹਿਬ ਦਰਸ਼ਨਾਂ ਲਈ ਆਉਣਗੇ, ਉਹ ਮਰੀਨ ਡਰਾਈਵ ਰਾਹੀਂ ਸਿੱਧਾ ਪਾਰਕਿੰਗ ਤੱਕ ਪਹੁੰਚਣਗੇ ਅਤੇ ਉੱਥੋਂ ਬੈਟਰੀ ਰਿਕਸ਼ਾ ਰਾਹੀਂ ਉਨ੍ਹਾਂ ਨੂੰ ਤਖ਼ਤ ਸਾਹਿਬ ਲੈ ਜਾਣ ਅਤੇ ਵਾਪਸ ਲਿਆਂਦਣ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਕਲਸੀ ਬਿਟਕਾਨ ਕੰਪਨੀ ਦੇ ਸੁਮਿਤ ਸਿੰਘ ਕਲਸੀ ਨੂੰ ਸੌਂਪਿਆ ਗਿਆ ਹੈ, ਜੋ ਇਸਨੂੰ 2 ਸਾਲਾਂ ਵਿੱਚ ਤਿਆਰ ਕਰ ਦੇਣਗੇ। ਇਸ ਪਾਰਕਿੰਗ ਦੇ ਬਣਨ ਨਾਲ ਸੰਗਤ ਨੂੰ ਕਾਫ਼ੀ ਸੁਵਿਧਾ ਮਿਲੇਗੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News