Home » ਮਾਝਾ » ਖੱਬੇ ਡੋਗਰਾ ਵਿਖੇ ਅਕਾਲੀ ਵਰਕਰ ਮਿਲਣੀ, ਪਾਰਟੀ ਮਜ਼ਬੂਤੀ ਲਈ ਕੀਤੀ ਵਿਚਾਰ-ਚਰਚਾ ਬ੍ਰਹਮਪੁਰਾ ਅਤੇ ਸ਼ੇਖ ਦੀ ਹਾਜ਼ਰੀ ਵਿੱਚ ਵਰਕਰਾਂ ਨੂੰ ਘਰ-ਘਰ ਤੱਕ ਨੀਤੀਆਂ ਪਹੁੰਚਾਉਣ ਦਾ ਸੱਦਾ

ਖੱਬੇ ਡੋਗਰਾ ਵਿਖੇ ਅਕਾਲੀ ਵਰਕਰ ਮਿਲਣੀ, ਪਾਰਟੀ ਮਜ਼ਬੂਤੀ ਲਈ ਕੀਤੀ ਵਿਚਾਰ-ਚਰਚਾ ਬ੍ਰਹਮਪੁਰਾ ਅਤੇ ਸ਼ੇਖ ਦੀ ਹਾਜ਼ਰੀ ਵਿੱਚ ਵਰਕਰਾਂ ਨੂੰ ਘਰ-ਘਰ ਤੱਕ ਨੀਤੀਆਂ ਪਹੁੰਚਾਉਣ ਦਾ ਸੱਦਾ

SHARE ARTICLE

13 Views

 

ਖੱਬੇ ਡੋਗਰਾ ਵਿਖੇ ਅਕਾਲੀ ਵਰਕਰ ਮਿਲਣੀ, ਪਾਰਟੀ ਮਜ਼ਬੂਤੀ ਲਈ ਕੀਤੀ ਵਿਚਾਰ-ਚਰਚਾ

 

 

ਬ੍ਰਹਮਪੁਰਾ ਅਤੇ ਸ਼ੇਖ ਦੀ ਹਾਜ਼ਰੀ ਵਿੱਚ ਵਰਕਰਾਂ ਨੂੰ ਘਰ-ਘਰ ਤੱਕ ਨੀਤੀਆਂ ਪਹੁੰਚਾਉਣ ਦਾ ਸੱਦਾ

ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਸੈਡੀ

ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਪਿੰਡ ਖੱਬੇ ਡੋਗਰਾ ਵਿਖੇ ਹਰਪ੍ਰੀਤ ਸਿੰਘ ਸਪੁੱਤਰ ਸਵ ਪਰਮਜੀਤ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਹਿਮ ਵਰਕਰ ਮਿਲਣੀ ਆਯੋਜਿਤ ਕੀਤੀ ਗਈ।

 

ਇਹ ਮਿਲਣੀ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ,ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਦੀ ਹਾਜ਼ਰੀ ਵਿੱਚ ਹੋਈ। ਇਸ ਦੌਰਾਨ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਵੀ ਤੀਖੀ ਆਲੋਚਨਾ ਕੀਤੀ ਗਈ ਬ੍ਰਹਮਪੁਰਾ ਤੇ ਸ਼ੇਖ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋ ਕੀਤੇ ਗਏ ਕੰਮਾਂ ਦੀ ਸੂਚੀ ਜਾਰੀ ਕੀਤੀ ਜਾਵੇ ਤਾਂ ਇਹ ਸੂਚੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੀਤੇ ਗਏ ਕੰਮਾਂ ਤੋਂ ਜਿਆਦਾ ਕੀਤੇ ਵੱਡੀ ਹੋਵੇਂਗੀ। ਬ੍ਰਹਮਪੁਰਾ ਨੇ ਵਰਕਰਾਂ ਨੂੰ ਪਾਰਟੀ ਨਾਲ ਡੱਟ ਕੇ ਖੜ੍ਹੇ ਰਹਿਣ ਲਈ ਕਿਹਾ।

 

ਇਸ ਮੌਕੇ ਵਰਕਰਾਂ ਨਾਲ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ ਅਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਰਣਨੀਤੀ ਤਿਆਰ ਕਰਨ ‘ਤੇ ਜ਼ੋਰ ਦਿੱਤਾ ਗਿਆ।

 

ਇਸ ਮੌਕੇ ਰਣਦੀਪ ਸਿੰਘ, ਹਰਪ੍ਰੀਤ ਸਿੰਘ, ਜੱਥੇਦਾਰ ਸਕੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਜੱਟਾ (ਸਰਪੰਚ ਕੱਦ ਗਿੱਲ), ਹਰਵੰਤ ਸਿੰਘ, ਰਣਦੀਪ ਸਿੰਘ ਰਾਣਾ, ਸਾਬਕਾ ਸਰਪੰਚ ਸੋਣਾ, ਸੁਖਬੀਰ ਸਿੰਘ, ਦਾਰਾ ਸਿੰਘ ਅਤੇ ਹਰੀ ਸਿੰਘ ਆਦਿ ਹਾਜ਼ਰ ਸਨ।

 

 

 

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News