ਕੈਨੇਡਾ 26 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਉਸ ਲਈ ਵੱਡੇ ਵਿਰੋਧ ਦਾ ਕਾਰਨ ਬਣ ਰਹੀ ਹੈ, ਬੀਤੇ ਦਿਨੀ ਕਾਰਨੀ ਸਰਕਾਰ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਿਤ ਸਬੂਤ ਅਤੇ ਦਸਤਾਵੇਜ਼ ਜਨਤਕ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਨਾਲ ਉਸਦੀ ਭਾਰਤ ਦੀ ਨੁਮਾਇਸ਼ ਕਰਨ ਦਾ ਸਾਫ ਪਤਾ ਚੱਲਦਾ ਹੈ । ਇਸ ਸੰਬੰਧ ਅਤੇ ਭਾਰਤ ਦੀ ਫੇਰੀ ਦੇ ਵਿਰੋਧ ਵਿੱਚ ਪੂਰੇ ਕੈਨੇਡਾ ਵਿੱਚੋ ਓਟਵਾ ਵਿਖੇ ਸਿੱਖ ਜਥੇਬੰਦੀਆਂ ਇੱਕਠੀਆਂ ਹੋਈਆਂ ਅਤੇ ਉਹਨਾਂ ਨੇ ਭਾਰੀ ਬਰਫ਼ਬਾਰੀ ਅਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਆਪਣਾ ਵਿਰੋਧ ਪ੍ਰਗਟ ਕੀਤਾ, ਖਾਸ ਤੌਰ ਤੇ ਟੀਮ ਸ਼ਹੀਦ ਨਿੱਝਰ ਦੇ ਮੈਂਬਰ ਵੈਨਕੂਵਰ, ਮਾਂਟਰੀਅਲ ਅਤੇ ਟੋਰਾਂਟੋ ਤੋਂ ਪਹੁੰਚੇ ਹੋਏ ਸਨ । ਟੀਮ ਨਿੱਝਰ ਦੇ ਮੈਂਬਰਾਂ ਨੇ ਕਿਹਾ ਕਿ ਸਿੱਖਾਂ ਦੀਆਂ ਜਾਨਾਂ ਨੂੰ ਦਾਅ ਤੇ ਲਾਕੇ ਅਤੇ ਛਿੱਕੇ ਟੰਗ ਕੇ ਭਾਰਤ ਨਾਲ ਨੇੜਤਾ ਵਧਾਉਣੀ ਅਤੇ ਵਪਾਰਿਕ ਰਿਸ਼ਤੇ ਮਜ਼ਬੂਤ ਕਰਨੇ ਸਿੱਖਾਂ ਨਾਲ ਧ੍ਰੋਹ ਹੈ, ਜਦੋਂ ਸਰਕਾਰਾਂ ਬਣ ਦੀਆਂ ਨੇ ਓਹਦੋ ਸਿੱਖਾ ਨਾਲ ਵੱਡੇ ਅਤੇ ਸੱਚੇ ਝੂਠੇ ਵਾਅਦੇ ਕਿਤੇ ਜਾਂਦੇ ਹਨ ਪਰ ਬਾਅਦ ਵਿੱਚ ਸਿੱਖਾਂ ਦਾ ਸਾਥ ਵੀ ਨਾਂ ਦੇਣਾ ਸਰਕਾਰਾਂ ਦਾ ਚਿਹਰਾ ਨੰਗਾ ਕਰਦਾ ਹੈ । ਭਾਰਤ ਨਾਲ ਰਿਸ਼ਤੇ ਬਣਾਉਂਨੇ ਨਾਂਹ ਕੇਵਲ ਸਿੱਖਾਂ ਨਾਲ ਬਲਕਿ ਮਨੁੱਖੀ ਅਧਿਕਾਰਾਂ ਅਤੇ ਕੈਨੇਡਾ ਦੀ ਜਨਤਾ ਨਾਲ ਵੀ ਵੱਡਾ ਧੋਖਾ ਹੈ। ਪ੍ਰਦਰਸ਼ਨ ਕਰਨ ਆਏ ਸਿੰਘ ਅਤੇ ਸੰਗਤ ਖਰਾਬ ਮੌਸਮ ਵਿਚ ਵੀ ਹਿੱਕ ਡਾਹ ਕੇ ਡਟੇ ਰਹੇ ਸਨ । ਉਨ੍ਹਾਂ ਵਲੋਂ ਕੈਨੇਡਾ ਦੇ ਪੰਜਾਬੀ ਐਮਪੀਆਂ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੇ ਕੇਸ ਨਾਲ ਖੜਨ ਅਤੇ ਕਾਰਨੀ ਸਰਕਾਰ ਉੱਪਰ ਦਬਾਅ ਪਾਉਣ ਲਈ ਵੱਡੇ ਪੱਧਰ ਉੱਪਰ ਮੰਗ ਕੀਤੀ ਗਈ ਅਤੇ ਹਾਜ਼ਰੀਨ ਸਿੱਖ ਸੰਗਤਾਂ ਦਾ ਕਹਿਣਾ ਹੈ ਨਹੀਂ ਤਾਂ ਇਹ ਐਮਪੀ ਅਸਤੀਫਾ ਦੇ ਕੇ ਆਪਣਾ ਸਟੈਂਡ ਸਾਫ ਕਰਨ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਰੈਫਰੰਡਮ ਦੀਆਂ ਵੋਟਾਂ ਦਾ ਅਗਲਾ ਸੈਂਟਰ 22 ਮਾਰਚ ਸਿਆਟਲ ਵਾਸ਼ਿੰਗਟਨ ਵਿੱਚ ਹੋਵੇਗਾ ਇਸ ਲਈ ਸੰਗਤਾਂ ਇਸ ਨੂੰ ਸਫਲ ਬਣਾਉਣ ਲਈ ਕਮਰਕੱਸੇ ਕਰ ਲੈਣ । ਭਾਈ ਰੰਧਾਵਾ ਵਲੋਂ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਅੰਦਰ ਝੂਠੇ ਮੁਕਾਬਲੇ ਬਣਾ ਕੇ ਬੇਅੰਤ ਸਿਹੁੰ ਵਾਲਾ ਕਾਲਾ ਦੌਰ ਸਿਰਜ ਰਹੀ ਹੈ, ਬੀਤੇ ਤਿੰਨ ਮਹੀਨਿਆਂ ਅੰਦਰ ਅਣਗਿਣਤ ਮੁਕਾਬਲੇ ਕਰਕੇ ਕਈ ਪਰਿਵਾਰਾਂ ਦੇ ਚਿਰਾਗ਼ ਮਾਰ ਮੁੱਕਾ ਦਿੱਤੇ ਗਏ ਹਨ, ਇਸ ਲਈ ਇੰਨ੍ਹਾ ਦੇ ਵਿਦੇਸ਼ ਦੌਰੇਆ ਦੌਰਾਨ ਭਾਰੀ ਵਿਰੋਧ ਕੀਤਾ ਜਾਏਗਾ ਅਤੇ ਵਿਦੇਸ਼ੀ ਸਰਕਾਰਾਂ ਨੂੰ ਇੰਨ੍ਹਾ ਦੇ ਵੀਜੇ ਰੱਦ ਕਰਣ ਲਈ ਦਬਾਅ ਬਣਾਇਆ ਜਾਏਗਾ । ਇਸ ਪ੍ਰਦਰਸ਼ਨ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਡੇਲਟਾ ਸਰੀ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਰੰਧਾਵਾ, ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਬੀਸੀ ਤੋਂ ਭਾਈ ਕਰਨੈਲ ਸਿੰਘ ਟੁੱਟ, ਭਾਈ ਰਣਜੀਤ ਸਿੰਘ, ਭਾਈ ਜਰਨੈਲ ਸਿੰਘ, ਸ੍ਰੀ ਗੁਰੂ ਸਿੰਘ ਸਭਾ ਮਾਲਟਨ ਸੇਵਾਦਾਰ ਭਾਈ ਦਲਜੀਤ ਸਿੰਘ ਸੇਖੋ, ਸਿੱਖ ਸੋਸਾਇਟੀ ਔਟਵਾ ਦੇ ਸੇਵਾਦਾਰ ਭਾਈ ਭਗਤ ਸਿੰਘ, ਮੌਂਟਰੀਆਲ ਤੋਂ ਜਲਾਵਤਨੀ ਆਗੂ ਭਾਈ ਸੰਤੋਖ ਸਿੰਘ ਖੇਲਾ, ਭਾਈ ਜੈਗ ਸਿੰਘ, ਭਾਈ ਅਜੈਪਾਲ ਸਿੰਘ, ਇੰਦਰਜੀਤ ਸਿੰਘ ਗੋਸਲ, ਭਾਈ ਕੁਲਜੀਤ ਸਿੰਘ ਗੋਸਲ, ਭਾਈ ਰਵਿੰਦਰ ਸਿੰਘ, ਭਾਈ ਮਨਜੀਤ ਸਿੰਘ ਗਰੇਵਾਲ, ਭਾਈ ਰਜਿੰਦਰ ਸਿੰਘ ਨੱਤ, ਮਨਜਿੰਦਰ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ, ਗੁਲਜਾਰ ਸਿੰਘ ਨਿਰਮਾਣ ਐਡਮਿੰਟਨ, ਭਾਈ ਚਰਨਜੀਤ ਸਿੰਘ, ਭਾਈ ਸੁਖਬੀਰ ਸਿੰਘ ਕਰਮੀਅਸ ਵਾਲੇ ਦੇ ਨਾਲ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








