Home » ਨਵੀਂ ਦਿੱਲੀ » ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਅਕਾਲੀ ਦਲ ਨੇ ਕਾਨੂੰਨ ਬਣਾਉਣ ਦੀ ਕੀਤੀ ਮੰਗ 👉 ਅਗਵਾਕਾਰ ਇੱਕ ਅਪਰਾਧਿਕ ਸੋਚ ਵਾਲਾ ਮੁਸਲਿਮ ਨੌਜਵਾਨ,ਕਸ਼ਮੀਰੀ ਸਿੱਖ ਧੀ ਨੂੰ ਬਲੈਕਮੇਲ ਕਰਨ ਅਤੇ ਵੇਚਣ ਦੀ ਕਰ ਰਿਹਾ ਸੀ ਕੋਸ਼ਿਸ਼

ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਅਕਾਲੀ ਦਲ ਨੇ ਕਾਨੂੰਨ ਬਣਾਉਣ ਦੀ ਕੀਤੀ ਮੰਗ 👉 ਅਗਵਾਕਾਰ ਇੱਕ ਅਪਰਾਧਿਕ ਸੋਚ ਵਾਲਾ ਮੁਸਲਿਮ ਨੌਜਵਾਨ,ਕਸ਼ਮੀਰੀ ਸਿੱਖ ਧੀ ਨੂੰ ਬਲੈਕਮੇਲ ਕਰਨ ਅਤੇ ਵੇਚਣ ਦੀ ਕਰ ਰਿਹਾ ਸੀ ਕੋਸ਼ਿਸ਼

SHARE ARTICLE

11 Views

ਨਵੀਂ ਦਿੱਲੀ 25 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਨੇ ਸਿੱਖ ਧੀਆਂ ਦੇ ਅੰਤਰ-ਧਰਮ ਵਿਆਹਾਂ ਅਤੇ ਧਰਮ ਪਰਿਵਰਤਨ ਦੀਆਂ ਵਧਦੀਆਂ ਘਟਨਾਵਾਂ ਲਈ ਕਮਜ਼ੋਰ ਕਾਨੂੰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨਾਂ, ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ 12 ਫਰਵਰੀ ਨੂੰ ਕਸ਼ਮੀਰ ਦੇ ਬਾਰਾਮੂਲਾ ਤੋਂ ਅਗਵਾ ਕੀਤੀ ਗਈ ਅਤੇ ਹੈਦਰਾਬਾਦ ਤੋਂ ਹੋਈ ਇੱਕ ਸਿੱਖ ਲੜਕੀ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੱਤੀ। ਸਰਨਾ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਲੜਕੀ ਨੂੰ ਉਸਦੇ ਪਰਿਵਾਰ ਕੋਲ ਵਾਪਸ ਭੇਜਣ ਲਈ ਬਾਰਾਮੂਲਾ ਪੁਲਿਸ ਦਾ ਧੰਨਵਾਦ ਕਰਦੇ ਹਾਂ। ਦੋਸ਼ੀ ਨੂੰ ਫੜਨ ਲਈ ਕਸ਼ਮੀਰ ਪੁਲਿਸ ਦੀ ਛਾਪੇਮਾਰੀ ਦੌਰਾਨ ਧੀ ਦੇ ਪਰਿਵਾਰ ਦੀ ਸਹਾਇਤਾ ਕਰਨ ਵਿੱਚ ਦਿੱਲੀ ਕਮੇਟੀ ਦੀ ਨਕਾਸ਼ੀ ‘ਤੇ ਗੁੱਸਾ ਪ੍ਰਗਟ ਕਰਦੇ ਹੋਏ ਸਰਨਾ ਨੇ ਕਿਹਾ ਕਿ ਕੋਈ ਵੀ ਜਥੇਬੰਦੀ ਲੋਕਾਂ ਵੱਲੋਂ ਚਲਾਈ ਜਾਂਦੀ ਹੈ, ਪਰ ਇਸ ਸਮੇਂ, ਇੱਕ ਜਥੇਬੰਦੀ ਵਜੋਂ ਦਿੱਲੀ ਕਮੇਟੀ ਦਾ ਪ੍ਰਦਰਸ਼ਨ ਸਿੱਖਾਂ ਨੂੰ ਵੀ ਰਾਸ ਨਹੀਂ ਆ ਰਿਹਾ। ਸਰਨਾ ਨੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ, ਅਕਾਲੀ ਆਗੂ ਗੁਰਪਾਲ ਸਿੰਘ ਬਾਜਵਾ ਅਤੇ ਜੀ.ਕੇ. ਦਾ ਪਰਿਵਾਰ ਨੂੰ ਇਸ ਮੌਕੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਸਿੱਖ ਧੀਆਂ ਦੇ ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਧੀ ਦੇ ਮਾਪਿਆਂ ਦੀ ਸਹਿਮਤੀ ਨੂੰ ਲਾਜ਼ਮੀ ਬਣਾਵੇਂ। ਜੀ.ਕੇ. ਨੇ ਦਾਅਵਾ ਕੀਤਾ ਕਿ ਅਗਵਾਕਾਰ ਇੱਕ ਅਪਰਾਧਿਕ ਸੋਚ ਵਾਲਾ ਮੁਸਲਿਮ ਨੌਜਵਾਨ ਸੀ ਜਿਹੜਾ ਕਸ਼ਮੀਰੀ ਸਿੱਖ ਧੀ ਨੂੰ ਬਲੈਕਮੇਲ ਕਰਨ ਅਤੇ ਵੇਚਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਹਾਲਾਂਕਿ, ਬਾਰਾਮੂਲਾ ਪੁਲਿਸ ਦੀ ਤੁਰੰਤ ਕਾਰਵਾਈ ਅਤੇ ਦਿੱਲੀ ਦੇ ਜਾਮੀਆ ਪੁਲਿਸ ਸਟੇਸ਼ਨ ਦੇ ਸਹਿਯੋਗ ਨਾਲ, ਇਹ ਧੀ ਹੈਦਰਾਬਾਦ ਤੋਂ ਬਰਾਮਦ ਕਰ ਲਈ ਗਈ। ਜੀ.ਕੇ. ਨੇ ਕਿਹਾ ਕਿ ਇਸਨੂੰ ਲਵ ਜੇਹਾਦ ਕਹੋ, ਗਰੁਮਿੰਗ ਗੈਂਗ ਦਾ ਕੰਮ ਕਹੋ, ਜਾਂ ਧਰਮ ਪਰਿਵਰਤਨ ਦੀ ਕੋਸ਼ਿਸ਼, ਪਰ ਇਹ ਧੀ ਦੇ ਪਰਿਵਾਰ ਲਈ ਜ਼ਹਿਰ ਵਰਗਾ ਹੈ। ਲੰਡਨ ਵਿਖੇ ਹਾਲ ਹੀ ਵਿੱਚ ਉਭਰੇ “ਕੌਰ ਤੋਂ ਖਾਨ” ਸਿੰਧਾਤ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇੱਥੇ ਇੱਕ ਗਰੁਮਿੰਗ ਗੈਂਗ ਨੇ ਇੱਕ ਨਾਬਾਲਗ ਸਿੱਖ ਕੁੜੀ ਨੂੰ ਲਾਲਚ ਦੇ ਕੇ ਅਗਵਾ ਕੀਤਾ ਸੀ। ਜੀ.ਕੇ. ਨੇ ਸਿੱਖਾਂ ਨੂੰ ਅਜਿਹੇ ਮੁੱਦਿਆਂ ਉਤੇ ਜਾਗਰੂਕ ਹੋਣ ਦੀ ਅਪੀਲ ਕੀਤੀ। ਜੀ.ਕੇ. ਨੇ ਕਿਹਾ ਕਿ ਸਿੱਖਾਂ ਨੂੰ ਸਿੱਖ ਕੁੜੀਆਂ ਵਿਚਕਾਰ ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਖੁਦ ਪਹਿਲ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਬੇਅਸਰ ਕਾਨੂੰਨ ਨਾਕਾਫ਼ੀ ਹਨ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ, ਮਹਿੰਦਰ ਸਿੰਘ, ਅਕਾਲੀ ਆਗੂ ਡਾ: ਪਰਮਿੰਦਰ ਪਾਲ ਸਿੰਘ, ਗੁਣਜੀਤ ਸਿੰਘ ਬਖਸ਼ੀ, ਜਤਿੰਦਰ ਸਿੰਘ ਬੌਬੀ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਮੱਕੜ, ਹਰਵਿੰਦਰ ਸਿੰਘ, ਬਖਸ਼ੀਸ਼ ਸਿੰਘ ਆਦਿਕ ਹਾਜ਼ਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News