Home » ਨਵੀਂ ਦਿੱਲੀ » ਭਾਈ ਗੁਰਸੇਵਕ ਸਿੰਘ ਤਬਲਾਵਾਦਕ ਦੇ ਅਚਨਚੇਤ ਅਕਾਲ ਚਲਾਣੇ ਤੇ ਸ਼੍ਰੋਮਣੀ ਰਾਗੀ ਸਭਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਭਾਈ ਗੁਰਸੇਵਕ ਸਿੰਘ ਤਬਲਾਵਾਦਕ ਦੇ ਅਚਨਚੇਤ ਅਕਾਲ ਚਲਾਣੇ ਤੇ ਸ਼੍ਰੋਮਣੀ ਰਾਗੀ ਸਭਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

SHARE ARTICLE

30 Views

ਨਵੀਂ ਦਿੱਲੀ 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਪ੍ਰਸਿੱਧ ਤਬਲਾਵਾਦਕ ਭਾਈ ਗੁਰਸੇਵਕ ਸਿੰਘ ਬੀਤੇ ਦਿਨੀਂ ਇਕ ਭਿਆਨਕ ਸੜਕ ਦੁਰਘਟਨਾ ਨਾਲ ਅਕਾਲ ਚਲਾਣਾ ਕਰ ਗਏ । ਖ਼ਬਰ ਦਾ ਪਤਾ ਲਗਦਿਆ ਹੀ ਸੋਗ ਦੀ ਲਹਿਰ ਫੈਲ ਗਈ । ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ ਵਲੋਂ ਇਸ ਅਚਨਚੇਤ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ । ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਨੇ ਦਸਿਆ ਕਿ ਭਾਈ ਗੁਰਸੇਵਕ ਸਿੰਘ ਜਿਨ੍ਹਾਂ ਬਹੁਤ ਛੋਟੀ ਉਮਰ ਵਿਚ ਹੀ ਤਬਲਾ ਵਜਾਣ ਵਿਚ ਮੁਹਾਰਤ ਹਾਸਿਲ ਕਰ ਲਈ ਸੀ ਓਹ ਦੂਸਰਿਆ ਲਈ ਇਕ ਪਰੇਨਾਦਾਇਕ ਸੀ ਅਤੇ ਉਨ੍ਹਾਂ ਦੇ ਅਤਿ ਮਿਠਬੋਲੜੇ ਸੁਭਾਅ ਕਰਕੇ ਸੰਗਤ ਉਨ੍ਹਾਂ ਨੂੰ ਪਿਆਰ ਨਾਲ ਸੰਤ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀ । ਉਨ੍ਹਾਂ ਦਸਿਆ ਭਾਈ ਸਾਹਿਬ ਜੀ ਨੇ ਪੰਥ ਪ੍ਰਸਿੱਧ ਰਾਗੀ ਜਥੇਆਂ ਨਾਲ ਕੀਰਤਨੀ ਹਾਜ਼ਿਰੀ ਦੌਰਾਨ ਜੋੜੀ ਦੀ ਸੇਵਾ ਨਿਭਾਈ ਸੀ । ਇਥੇ ਦਸਣਯੋਗ ਹੈ ਕਿ ਭਾਈ ਗੁਰਸੇਵਕ ਸਿੰਘ ਜੀ ਆਪ ਗੱਡੀ ਚਲਾਂਦੇ ਹੋਏ ਬਠਿੰਡੇ ਤੋਂ ਮਲੋਟ ਜਾ ਰਹੇ ਸਨ ਤੇ ਮਲੋਟ ਤੋਂ ਬਠਿੰਡੇ ਜਾ ਰਹੀ ਇਕ ਗੱਡੀ ਵਲੋਂ ਸੜਕ ਵਿਚ ਬਣਿਆ ਡੀਵਾਇਡਰ ਤੋੜਦਿਆ ਇੰਨ੍ਹਾ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਭਾਈ ਸਾਹਿਬ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ ਉਪਰੰਤ ਹਸਪਤਾਲ ਵਿਚ ਇਲਾਜ ਦੌਰਾਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਜੀ ਅਤੇ ਮੈਂਬਰ ਭਾਈ ਸਤਿੰਦਰਬੀਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਕੋਹਾੜਕਾ, ਭਾਈ ਲਖਵਿੰਦਰ ਸਿੰਘ ਜੀ, ਭਾਈ ਕਰਨੈਲ ਸਿੰਘ ਜੀ, ਭਾਈ ਕਾਰਜ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਰਾਗੀ ਸਿੰਘਾਂ ਨੇ ਕਿਹਾ ਪਰਮਾਤਮਾ ਅੱਗੇ ਕਿਸੇ ਜੋਰ ਨਹੀਂ ਚਲਦਾ ਹੈ, ਭਾਈ ਗੁਰਸੇਵਕ ਸਿੰਘ ਕਿਸੇ ਪਛਾਣ ਦੇ ਮੁਹਤਾਜ ਨਹੀਂ ਸਨ ਓਹ ਬਹੁਤ ਸੁਚੱਜੇ ਤਬਲਾਵਾਦਕ ਸਨ, ਗੁਰੂ ਸਾਹਿਬ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਿਹ ਦੁੱਖ ਸਹਿਣ ਕਰਣ ਦਾ ਬਲ ਦੇਣ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News