ਜਰਮਨ : 26 ਜਨਵਰੀ 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਵਾਲੇ ਦਿਨ ਜਦੋਂ ਭਾਰਤ ਦੇ ਮੰਨੂਵਾਦੀਆਂ ਵੱਲੋਂ ਖੁਸ਼ੀਆਂ ਦੇ ਜਸ਼ਨ ਮਨਾਏ ਜਾਣਗੇ, ਉਦੋਂ ਸਿੱਖ ਕੌਮ ਵਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਕਿਉਂਕਿ ਇਹ ਭਾਰਤੀ ਸੰਵਿਧਾਨ ਦਾ ਦਸਤਾਵੇਜ਼, ਸਿੱਖਾਂ ਨਾਲ ਕੀਤੇ ਧੋਖੇ ਦਾ ਦਸਤਾਵੇਜ਼ ਹੈ। ਸਿੱਖ ਕੌਮ ਨਾਲ, ਹਿੰਦੂਤਵੀਆਂ ਵਲੋਂ ਕੀਤਾ ਗਿਆ ਵਿਸਾਹਘਾਤ ਹੈ।ਜਿਸ ਦੀਆਂ ਹਜ਼ਾਰਾਂ ਮਿਸਾਲਾਂ ਹਨ ਪਰ ਜਿਸ ਦੀ ਤਾਜ਼ਾ ਮਿਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ 31 ਸਾਲ ਤੱਕ ਜਾਂਚ ਰਿਪੋਰਟ ਦਬਾਕੇ ਰੱਖਣੀ, ਰਾਜਸੀ ਸਿੱਖ ਕੈਦੀਆਂ ਬਾਰੇ ਭਾਰਤ ਦੇ ਗ੍ਰਹਿਮੰਤਰੀ ਦਾ ਸਿੱਖ ਕੌਮ ਨੂੰ ਜਲੀਲ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲਾ ਬਿਆਨ, ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵੀਆਂ ਦੇ ਸਦੀਵੀ ਗੁਲਾਮ ਬਣਾਉਣ ਲਈ ਪਾਰਲੀਮੈਂਟ ਵਿੱਚ ਕਾਲੇ ਕਾਨੂੰਨ ਬਣਾਉਣੇ ਆਦਿ ਹਨ । ਭਾਰਤ ਦੀ ਮੰਨੂਵਾਦੀ ਮੋਦੀ ਦੀ ਹਕੂਮਤ ਵੱਲੋਂ ਪਿਛਲੇ ਸਾਲ ਵਿਦੇਸ਼ਾਂ ਵਿੱਚਲੇ ਸਫ਼ਾਰਤਖ਼ਾਨਿਆਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ ਕਿ 15 ਅਗਸਤ ਤੇ 26 ਜਨਵਰੀ ਨੂੰ ਭਾਰਤੀ ਸਫ਼ਾਰਤਖ਼ਾਨਿਆਂ ਸਾਹਮਣੇ ਭਾਰਤ ਵਿਰੋਧੀ ਰੋਹ ਮੁਜ਼ਾਹਰਿਆਂ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਇਹਨਾਂ ਸਫਾਰਤਖਾਨਿਆਂ ਵਿੱਚ ਅਜ਼ਾਦੀ ਤੇ ਗਣਤੰਤਰ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਹੁੰਦੇ ਹਨ ਦੂਜੇ ਪਾਸੇ ਸਿੱਖ ਭਾਰਤ ਵੱਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਆਪਣੇ ਖੁੱਸੇ ਹੋਏ ਸਿੱਖ ਰਾਜ ਦੀ ਪ੍ਰਾਪਤੀ ਤੇ ਆਪਣੇ ਪਾਤਿਸ਼ਾਹੀ ਦਾਅਵੇ ਦੀ ਅਵਾਜ ਬੁਲੰਦ ਕਰਨ ਦੇ ਨਾਲ ਨਾਲ ਮੰਨੂਵਾਦੀ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਖੋਹਲ ਕੇ ਇਸ ਨੂੰ ਕਾਲੇ ਦਿਵਸ ਦੇ ਤੌਰਤੇ ਮੁਜਹਾਰਾ ਕਰਕੇ ਜਸ਼ਨਾਂ ਦੇ ਰੰਗ ਵਿੱਚ ਭੰਗ ਪਾਉਂਦੇ ਹਨ ਸੋ ਇਸ ਕਰਕੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ । ਇਸੇ ਤਹਿਤ ਇਹਨਾਂ ਦੀਆਂ ਏਜੰਸੀਆਂ ਵੱਲੋਂ ਜਿੱਥੇ ਕੰਮਜੋਰ ਜ਼ਮੀਰਾਂ ਵਾਲਿਆ ਦੀ ਜ਼ਮੀਰ ਖਰੀਦ ਕੇ ਨਿੱਜੀ ਲਾਲਸਾਵਾਂ ਜਾਂ ਫਿਰ ਵਿਦੇਸ਼ਾਂ ਵਿੱਚ ਸਿੱਖਾਂ ਅੰਦਰ ਸਹਿਮ, ਡਰ ਪੈਦਾ ਕਰਨ ਲਈ ਸਿੱਖ ਆਗੂਆਂ ਨੂੰ ਸ਼ਹੀਦ ਕਰਨ ਦਾ ਵਰਤਾਰਾ ਵੀ ਇਸੇ ਕੜੀ ਨਾਲ ਜੁੜਦਾ ਹੈ । ਭਾਰਤ ਸਰਕਾਰ ਵਿਦੇਸ਼ਾਂ ਵਿੱਚ ਹੁੰਦੀ ਆਪਣੀ ਇਸ ਬਦਨਾਮੀ ਨੂੰ ਹਰ ਹਾਲਤ ਵਿੱਚ ਬੰਦ ਕਰਾਉਣਾ ਚਾਹੁੰਦੀ ਹੈ ਜਿਸਦਾ ਚੇਹਰਾ ਕਨੇਡਾ ਤੇ ਅਮਰੀਕਾ ਨੇ ਨੰਗਾ ਕੀਤਾ ਹੈ ।
ਸਿੱਖ ਕੌਮ ਦੇ ਸੈਵਮਾਣ ਤੇ ਅਣਖ ਨਾਲ ਜਿਉਣ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਖਾਲਿਸਤਾਨ ਵਾਸਤੇ ਸ਼ਹਾਦਤ ਦਾ ਜਾਮ ਪੀ ਗਈਆਂ ਮਹਾਨ ਰੂਹਾਂ ਗੁਰਸਿੱਖਾਂ ਦੇ ਇਸ ਸੁਪਨੇ ਲਈ ਸੁਹਿਰਦ ਜਾਗਦੀ ਜ਼ਮੀਰ ਵਾਲੇ ਸਿੰਘ ਵਿਦੇਸ਼ੀ ਕਾਨੂੰਨਾਂ ਵਿੱਚ ਰਹਿੰਦੇ ਹੋਏ ਉਹ ਆਪਣੀ ਅਵਾਜ ਨੂੰ ਬਿਨਾਂ ਕਿਸੇ ਡਰ ਭਉ ਤੋਂ ਬਿਨਾਂ ਬਲੰਦ ਕਰਦੇ ਆ ਰਹੇ ਹਨ ਤੇ ਕਰਦੇ ਰਹਿਣਗੇ । ਆਓ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਸਫ਼ਾਰਤਖ਼ਾਨਿਆਂ ਸਾਹਮਣੇ ਰੋਹ ਮੁਜਹਾਰੇ ਕਰਕੇ ਭਾਰਤੀ ਹਕੂਮਤ ਤੇ ਇਸ ਦੇ ਦੁੰਮਛੱਲਿਆਂ ਦੇ ਭਰਮ ਭਲੇਖੇ ਕੱਢਦੇ ਹੋਏ ਆਪਣੀ ਅਵਾਜ ਬਲੰਦ ਕਰੀਏ ਅਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਈਏ ।
ਆਜ਼ਾਦੀ’ ਹਰ ਇੱਕ ਪ੍ਰਾਣੀ, ਕੌਮ ਦਾ ਮੁੱਢਲਾ ਹੱਕ ਹੈ ਅਤੇ ਇਸ ਲਈ ਸੰਘਰਸ਼ਸ਼ੀਲ ਕੌਮਾਂ, ਅਖੀਰ ਆਪਣੇ ਮੁਕਾਮ ਨੂੰ ਹਾਸਲ ਕਰਨ ਲਈ ਆਪਣੀ ਜਦੋ ਜਹਿਦ ਜਾਰੀ ਰੱਖਦੀਆਂ ਹਨ ਤੇ ‘ਬਾਜ਼ੂ ਏ ਕਾਤਲ’ ਅਖੀਰ ‘ਸਰਫਰੋਸ਼ੀ’ ਦੀ ਤਮੰਨਾ ਵਾਲਿਆਂ ਦੇ ਸਾਹਮਣੇ ਬੇਵੱਸ ਹੋ ਜਾਂਦੀ ਹੈ। ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਹੋ ਸਕਦੇ ਹਨ। ਪਿਛਲੇ ਲਗਭਗ 73 ਸਾਲਾਂ ਤੋਂ, ਭਾਰਤੀ ਗਣਤੰਤਰ ਵਿਚਲੇ ਤਜ਼ਰਬੇ ਨੇ, ਇਹ ਸਬਕ ਸਾਨੂੰ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।