Home » ਕੈਨੇਡਾ » ਅਖੰਡ ਕੀਰਤਨੀ ਜੱਥਾ ਟੋਰਾਂਟੋ ਵਲੋਂ ਚਾਰ ਸਾਹਿਬਜਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਅਖੰਡ ਸਮਾਗਮ

ਅਖੰਡ ਕੀਰਤਨੀ ਜੱਥਾ ਟੋਰਾਂਟੋ ਵਲੋਂ ਚਾਰ ਸਾਹਿਬਜਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਅਖੰਡ ਸਮਾਗਮ

SHARE ARTICLE

41 Views

ਕੈਨੇਡਾ 29 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜੱਥਾ ਟੋਰਾਂਟੋ ਵਲੋਂ ਦਸਮ ਪਾਤਸ਼ਾਹ ਜੀ ਦੇ ਲਖਤੇ ਜਿਗਰ ਚਾਰ ਸਾਹਿਬਜਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਯਾਦਗਾਰੀ ਅਖੰਡ ਕੀਰਤਨ ਸਮਾਗਮ ਕਰਵਾਏ ਜਾਂਦੇ ਹਨ ਜੋ ਕਿ ਇਸ ਵਾਰ ਵੀਂ ਚੜ੍ਹਦੀਕਲਾ ਨਾਲ ਸੰਪੂਰਨ ਹੋਏ । ਸਮਾਗਮ ਦੀ ਸ਼ੁਰੂਆਤ ਭਾਈ ਜਸਵੰਤ ਸਿੰਘ ਖਾਲੜਾ ਸਕੂਲ ਵਿਖ਼ੇ ਅਖੰਡ ਪਾਠ ਸਾਹਿਬ ਨਾਲ ਕੀਤੀ ਗਈ ਜਿਨ੍ਹਾਂ ਦੇ ਭੋਗ ਉਪਰੰਤ ਡਿਕਸੀ ਗੁਰਦੁਆਰਾ ਸਾਹਿਬ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖ਼ੇ ਸਵੇਰ ਸ਼ਾਮ ਦੇ ਦੀਵਾਨ ਸਜਾਏ ਗਏ ਸਨ ਤੇ ਬੀਤੇ ਸ਼ਨੀਵਾਰ ਨੂੰ ਕੀਰਤਨ ਰੈਣ ਸਬਾਈ ਹੋਏ ਸਨ । ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕੀਤਾ ਜਿਸ ਵਿਚ ਭਾਈ ਹਰਪ੍ਰੀਤ ਸਿੰਘ ਟੋਰਾਂਟੋ, ਭਾਈ ਜਸਦੀਪ ਸਿੰਘ, ਭਾਈ ਜਗਜੀਤ ਸਿੰਘ ਯੂਐਸਏ ਸਮੇਤ ਵਡੀ ਗਿਣਤੀ ਅੰਦਰ ਕੀਰਤਨੀਏ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰੀ ਸੀ । ਜਿਕਰਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਅਨੇਕਾਂ ਲਿਖਤਾਂ ਰਾਹੀਂ ਮਨੁੱਖ ਨੂੰ ਜੀਵਨ ਜਾਂਚ ਦੀ ਸਿੱਖੀਆ ਦਿੱਤੀ ਹੈ ਉਨ੍ਹਾਂ ਵਲੋਂ ਲਿਖੀ ਗਈ ਜੀਵਨ ਆਦਰਸ਼ ਬਾਰੇ ਲਿਖਤ ਵਿਚ ਲਿਖਿਆ ਕਿ ਖਾਲਸਈ ਪ੍ਰਤੀਤ ਉਤੇ ਸਤਿਗੁਰੂ ਦੀ ਪ੍ਰਤੀਤ ਛਤਰ ਛਾਇਆ ਹੈ ਕੇ ਨਦਰ ਕਰੰਮੀ ਮੋਹਰਾਂ ਵਰਸਾਉਂਦੀ ਹੈ। ਇਹ ਬਿਪ੍ਰੀਤੀ ਬੇਪ੍ਰਤੀਤੀ ਹੋ ਬੀਤੀ ਸੋ ਬੀਤੀ। ਅਗੇ ਨੂੰ ਹੀ ਚੌਕਸਤਾ, ਸਾਵਧਾਨਤਾ ਰਹੇ ਤਾਂ ਭੀ ਖ਼ਾਲਸੇ ਦੇ ਪੌਂ ਬਾਰ੍ਹਾਂ ਹਨ। ਅਸੀਂ ਸਗਲੀ ਠੋਕ ਵਜਾ ਡਿਠੀ। ਜੋ ਕੁਝ ਕਰਨਾ ਹੈ, ਸੋ ਖਾਲਸਾ ਜੀ ਨੇ ਆਪਣੇ ਬਾਹੂ-ਬਲ ਦੇ ਜ਼ੋਰ ਤੇ ਹੀ ਕਰਨਾ ਹੈ। ਅਤੇ ਗੁਰੂ ਅਕਾਲ ਪੁਰਖ ਦੇ ਆਸਰੇ ਪਰਨੇ ਹੋ ਕੇ ਹੀ ਕਰਨਾ ਹੈ। ਪਿਛਲੇ ਧੋਣੇ ਸਭ ਧੋ ਦੇਣੇ ਹਨ। ਦੇਸ਼-ਵੰਡੀਆਂ ਦੀ ਕੂੜਾਵੀ ਲਾਲਸਾ ਤਿਆਗ ਕੇ, ਮੁਲਕਗੀਰੀ ਦੀ ਮਰਦੂਦ ਤ੍ਰਿਸ਼ਨਾ ਛਡ ਕੇ ਇਕ ਖਾਲਸਈ ਮੇਅਰਾਜ ਔਜੀ ਆਦਰਸ਼ ਨੂੰ ਮੁਖ ਰਖਣਾ ਹੈ। ਦੁਸ਼ਟ ਉਤਪਾਤੀਆਂ ਨੂੰ ਦੰਡ ਦੇਣਾ ਹੈ, ਸਗਲ ਮਲੇਛ ਜ਼ਾਲਮਾਂ ਨੂੰ ਰਣਘਾਤ ਕਰਨਾ ਹੈ, ਪੂਰਨ ਜੋਤਿ-ਜਗੰਨੇ ਸੂਰਬੀਰ ਖਾਲਸੇ ਬਣ ਕੇ, ਆਪਣੀਆਂ ਰਗਾਂ ਅੰਦਰ ਪੂਰਨ ਸੂਰਬੀਰਤਾ ਦਾ ਖ਼ੂਨ ਮੁੜ ਸੁਰਜੀਤ ਕਰ ਕੇ? ਬਸ ਇਕ ਖਾਲਸਈ ਸਪਿਰਿਟ ਅਸਾਡੇ ਅੰਦਰ ਸੁਰਜੀਤ ਹੋਵੇ, ਫੇਰ ਅਸੀਂ ਕਿਸ ਦੇ ਲੈਣ ਦੇ ਹਾਂ? ਸਾਰੀ ਏਹੜ ਤੇਹੜ ਛੱਡ ਕੇ, ਸਾਰੀਆਂ ਕਮਜ਼ੋਰੀ ਭਰੀਆਂ ਸਿਆਣਪਾਂ ਨੂੰ ਸਾੜ ਕੇ ਮੈਦਾਨੀ ਜੂਝਣ ਦਾ ਇਕੋ ਇੱਕ ਅੰਦੀਆ ਹਿਰਦੇ ਅੰਦਰ ਧਾਰ ਕੇ ਗਗਨ ਦਮਾਮਾ ਬਜਾ ਦੇਈਏ। ਇਕ-ਦੰਮ ਇਕੱਠੇ ਹੋ ਕੇ ਵਜਾ ਦੇਈਏ। ਫਤਹ ਦਾ ਸੇਹਰਾ ਅਸਾਡੇ ਤੁਸਾਡੇ ਸੀਸ ਤੇ ਝੁਲੇਗਾ। ਦਾਉ ਜੂਝਨ ਦਾ ਖੁੰਝਦਾ ਜਾਂਦਾ ਹੈ। ਬਥੇਰਾ ਖੁੰਝ ਚੁਕਿਆ। ਬਸ ਹੋਰ ਖੁੰਝਣ ਨਾ ਦੇਵੀਏ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ