Home » ਨਵੀਂ ਦਿੱਲੀ » ਕੇਂਦਰ ਸਰਕਾਰ ਵੀਰ ਬਾਲ ਦਿਵਸ ਨਹੀਂ “ਸਾਹਿਬਜਾਦੇ ਸ਼ਹੀਦੀ ਦਿਹਾੜਾ” ਦੇ ਰੂਪ ਵਿਚ ਮਨਾ ਕੇ ਸਿੱਖ ਪਰੰਪਰਾਵਾ ਦਾ ਕਰੇ ਸਨਮਾਨ : ਪਰਮਜੀਤ ਸਿੰਘ ਵੀਰਜੀ

ਕੇਂਦਰ ਸਰਕਾਰ ਵੀਰ ਬਾਲ ਦਿਵਸ ਨਹੀਂ “ਸਾਹਿਬਜਾਦੇ ਸ਼ਹੀਦੀ ਦਿਹਾੜਾ” ਦੇ ਰੂਪ ਵਿਚ ਮਨਾ ਕੇ ਸਿੱਖ ਪਰੰਪਰਾਵਾ ਦਾ ਕਰੇ ਸਨਮਾਨ : ਪਰਮਜੀਤ ਸਿੰਘ ਵੀਰਜੀ

SHARE ARTICLE

75 Views

ਨਵੀਂ ਦਿੱਲੀ 18 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਦਾ ਇਤਿਹਾਸ ਵੱਡੀਆ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਪਿਆ ਹੈ । ਇਨ੍ਹਾਂ ਸ਼ਹਾਦਤਾਂ ਦੇ ਸਫ਼ਰ ਵਿਚ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੀ ਸ਼ਹਾਦਤ ਹੈ, ਉਹ ਦੁਨੀਆ ਦੇ ਸਭ ਇਤਿਹਾਸਾਂ ਵਿਚ ਸਭ ਤੋ ਵੱਡੀ ਇਨਸਾਨੀਅਤ ਪੱਖੀ ਮਕਸਦ ਲਈ ਹੋਈ ਹੈ । ਇਹ ਬਹੁਤ ਦੁੱਖ ਤੇ ਅਫਸੋਸ ਵਾਲੀ ਮੰਦਭਾਵਨਾ ਭਰੀ ਕਾਰਵਾਈ ਹੈ ਕਿ ਦੁਨੀਆ ਵਿਚ ਸਭ ਤੋ ਛੋਟੀ ਉਮਰ ਦੀ ਇਸ ਵੱਡੀ ਮਹਾਨ ਸ਼ਹਾਦਤ ਦੇ ਮਹੱਤਵ ਨੂੰ ਬੋਨਾ ਕਰਨ ਅਤੇ ਸਾਡੇ ਕੌਮੀ ਫ਼ਖਰ ਵਾਲੇ ਇਤਿਹਾਸ ਦਾ ਹਿੰਦੂਕਰਨ ਕਰਨ ਹਿੱਤ ਹੀ ਕੇਂਦਰ ਦੀ ਮੌਜੂਦਾ ਹਕੂਮਤ ਨੇ ‘ਸਾਹਿਬਜਾਦੇ ਸ਼ਹਾਦਤ ਦਿਹਾੜੇ’ ਨੂੰ ਵੀਰ ਬਾਲ ਦਿਵਸ ਨਾਮ ਦੇ ਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ । ਮੌਜੂਦਾ ਹਕੂਮਤ ਵੱਲੋ ਸਾਹਿਬਜਾਦਿਆ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਦਾ ਨਾਮ ਦੇ ਕੇ ਪ੍ਰਚਾਰਨ ਤੇ ਪ੍ਰਸਾਰਨ ਦੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਦਿਹਾੜੇ ਨੂੰ ਸਾਹਿਬਜਾਦੇ ਸ਼ਹੀਦੀ ਦਿਹਾੜੇ ਦਾ ਨਾਮ ਦੇਣ ਦੀ ਅਪੀਲ ਕਰਦੇ ਹੋਏ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਵੀਰ ਬਾਲ ਦਿਵਸ ਹਿੰਦੀ ਦੇ ਸ਼ਬਦ ਹਨ ਜਿਸ ਨਾਲ ਸਿੱਖ ਕੌਮ ਦਾ ਕੋਈ ਵਾਸਤਾ ਨਹੀ ਕਿਉਕਿ ਸਾਡੀ ਬੋਲੀ ਪੰਜਾਬੀ ਤੇ ਗੁਰਮੁੱਖੀ ਹੈ । ਸਾਡੇ ਇਤਿਹਾਸ ਦੇ ਸੱਚ ਨੂੰ ਪ੍ਰਵਾਨ ਕਰਨ ਦੇ ਨਾਲ-ਨਾਲ ਉਸਦਾ ਹਿੰਦੀਕਰਨ ਕਰਨ ਦੀ ਕਾਰਵਾਈ ਕਤਈ ਬਰਦਾਸਤ ਯੋਗ ਨਹੀ । ਇਸ ਲਈ ਮੌਜੂਦਾ ਹਕੂਮਤ ਵਲੋਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲਾਂ ਲਈ ਸੁਚੇਤ ਕਰਦੇ ਹਾਂ, ਅਤੇ ਗੁਜਾਰਿਸ ਵੀ ਕਰਦੇ ਹਾਂ ਕਿ ਸਾਹਿਬਜਾਦਿਆ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਨਾਮ ਦੇ ਕੇ ਜੋ ਸਰਕਾਰੀ ਪੱਧਰ ਦੇ ਸਮਾਗਮ ਹੋ ਰਹੇ ਹਨ, ਉਨ੍ਹਾਂ ਨੂੰ ‘ਸਾਹਿਬਜ਼ਾਦੇ ਸ਼ਹੀਦੀ ਦਿਹਾੜੇ’ ਦਾ ਨਾਮ ਦਿੱਤਾ ਜਾਵੇ ਨਾ ਕਿ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਹੋਣ । ਉਨ੍ਹਾਂ ਕਿਹਾ ਕਿ ਸਿੱਖ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵੱਖ-ਵੱਖ ਸੂਬਿਆਂ ਵਿਚ ਕੰਮ ਕਰ ਰਹੀਆ ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਸੰਸਾਰ ਭਰ ਦੇ ਸਿੱਖ ਸੰਗਠਨਾਂ ਵੱਲੋ ਇਸ ਦਿਹਾੜੇ ਨੂੰ ‘ਸਾਹਿਬਜਾਦੇ ਸ਼ਹੀਦੀ ਦਿਹਾੜਾ’ ਨਾਮ ਦੇਣ ਦੀ ਜੋਰਦਾਰ ਮੰਗ ਉੱਠ ਰਹੀ ਹੈ ਤਾਂ ਹੁਕਮਰਾਨ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰਅੰਦਾਜ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਵੀਰ ਬਾਲ ਦਿਵਸ ਦਾ ਨਾਮ ਦੇਣ ਦੀ ਗੁਸਤਾਖੀ ਕਿਉਂ ਕੀਤੀ ਜਾ ਰਹੀ ਹੈ ? ਸਿੱਖ ਭਾਵਨਾਵਾ ਅਨੁਸਾਰ ਸਿੱਖਾਂ ਨੂੰ ਇਸ ਗੰਭੀਰ ਵਿਸੇ ਉਤੇ ਸੰਤੁਸਟ ਕਰਨ ਅਤੇ ਉਨ੍ਹਾਂ ਦੇ ਮਨ ਆਤਮਾ ਵਿਚ ਉੱਠ ਰਹੇ ਰੋਹ ਨੂੰ ਕੇਂਦਰ ਵਲੋਂ ਸ਼ਾਂਤ ਕਰਣ ਦਾ ਉਪਰਾਲਾ ਕਿਉਂ ਨਹੀਂ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਇਸ ਕੰਮ ਲਈ ਸਿੱਖ ਮੰਤਰੀ ਅਤੇ ਨੇਤਾਵਾਂ ਨੂੰ ਵੀਂ ਅੱਗੇ ਆਉਣ ਦੀ ਲੋੜ ਹੈ ਜਿਸ ਨਾਲ ਓਹ ਹਕੂਮਤ ਨੂੰ ਸਿੱਖ ਮਨਾਂ ਦੀਆਂ ਭਾਵਨਾਵਾਂ ਨੂੰ ਸਮਝਾ ਸਕਣ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੇਲਟਾ ਦੇ ਪ੍ਰਧਾਨ ਅਮਨਦੀਪ ਸਿੰਘ ਜੋਹਲ ਪ੍ਰਬੰਧ ਸੰਭਾਲਣ ਵਿਚ ਹੋਏ ਫੇਲ, ਸੰਗਤਾਂ ਵਲੋਂ ਤੁਰੰਤ ਅਸਤੀਫੇ ਦੀ ਮੰਗ 👉 ਐਤਵਾਰ 29 ਮਾਰਚ ਨੂੰ ਇਸੇ ਸੰਬੰਧੀ ਗੁਰਦੁਆਰਾ ਸਾਹਿਬ ਵਿਖ਼ੇ ਹੋਵੇਗੀ ਮੀਟਿੰਗ, ਵਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ